Thursday 30 June 2011

ਬਰਤਾਨਵੀ ਪੰਜਾਬੀਆਂ ਨੇ ਲਿਆ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਹਿਯੋਗ ਦੇਣ ਦਾ ਅਹਿਦ।


ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪਵਿੱਤਰ ਵੇਈਂ ਨਦੀ ਦੀ ਸਾਂਭ ਸੰਭਾਲ ਕਰਨ ਦੇ ਨਾਲ ਨਾਲ ਦੁਆਬੇ ਦੇ ਵਾਤਾਵਰਣ ਅਤੇ ਪਾਣੀ ਨੂੰ ਦੂਸ਼ਿਤ ਕਰਨ ਵਾਲੀ ਕਾਲਾ ਸੰਘਿਆਂ ਡਰੇਨ ਨੂੰ ਜਲੰਧਰ ਦੀਆਂ ਫੈਕਟਰੀਆਂ ਦੇ ਗੰਦੇ ਪਾਣੀ ਤੋਂ ਨਿਜ਼ਾਤ ਦਿਵਾਉਣ ਲਈ ਸੰਘਰਸ਼ ਕਰ ਰਹੇ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੀ ਮੁਹਿੰਮ ਦਾ ਸਮਰਥਨ ਕਰਦਿਆਂ ਬਰਤਾਨੀਆ ਵਸਦੇ

Saturday 25 June 2011

ਮੈਂ ਤਾਂ ਆਵਦੇ ‘ਪਸਤੌਲ’ ਦੇ ਤਲੇ ਲੁਆਉਣ ਲੱਗਿਆਂ


ਮਨਦੀਪ ਖੁਰਮੀ ਹਿੰਮਤਪੁਰਾ

ਬੱਸ ਅੱਡੇ ਵਾਲੇ ਪਿੱਪਲ ਹੇਠਾਂ ਪਿਆ ਤਖਤਪੋਸ਼ ਰੰਗ-ਬਰੰਗੀਆਂ ਰੂਹਾਂ ਦੇ ਦਰਸ਼ਨ ਕਰਦਾ ਰਹਿੰਦਾ। ਕਦੇ ਪਾਰਲੀਮੈਂਟ ਵਾਂਗ ਉਸਾਰੂ ਬਹਿਸ ਹੁੰਦੀ, ਕਦੇ ਹਾਸਿਆਂ ਦੀਆਂ ਫੁਹਾਰਾਂ ਫੁੱਟਦੀਆਂਪਰ ਸੱਚੀਂਮੁੱਚੀਂ ਦੇ ਪਾਰਲੀਮੈਂਟ ਵਾਂਗ ‘ਜੂਤਪਤਾਣ’ ਹੋਣ ਵਰਗੀ ਘਟਨਾ ਕਦੇ ਵੀ ਨਹੀਂ ਸੀ ਵਾਪਰੀ। ਤਖਤਪੋਸ਼ `ਤੇ ਬੈਠ ਕੇ ਵਾਲਾਂ ਦੀਆਂ ਖੱਲਾਂ ਉਤਾਰੀਆਂ ਜਾਂਦੀਆਂ। ਪਿੰਡ ਦੀ ਰਾਜਨੀਤੀ ਤੋਂ ਲੈ ਕੇ ਅੰਤਰਰਾਸ਼ਟਰੀ ਰਾਜਨੀਤੀ ਤੱਕ ਨੂੰ ਭੁੰਜੇ ਬਿਠਾ ਲਿਆ ਜਾਂਦਾ। ਜਿਸ ਨੂੰ ਜੀਅ ਕਰਦਾ ਗੱਲੀਂ ਬਾਤੀਂ ਸਨਮਾਨਿਤ ਕਰ ਦਿੱਤਾ ਜਾਂਦਾ, ਜਿਸ ਨੂੰ ਜੀਅ ਕੀਤਾ ਗੱਲੀਂ ਬਾਤੀਂ ਮੂੰਹ ਕਾਲਾ ਕਰਕੇ ਗਧੇ `ਤੇ ਬਿਠਾਉਣ ਵਰਗਾ ਕਰ ਦਿੱਤਾ ਜਾਂਦਾ। ਪਿੱਪਲ ਹੇਠਾਂ ਜੁੜਦੀ ਢਾਣੀ ਨੂੰ ਇੱਕ ਚਸਕਾ ਜਿਹਾ ਹੀ ਹੋ ਗਿਆ ਸੀ ਕਿ ਅੱਡੇ `ਚ ਦਿਨ ਵਿੱਚ ਇੱਕ ਵਾਰੀ ਹਾਜਰੀ 

ਕੁਝ ਰੰਗ ਇਹ ਵੀ ਵਲੈਤ ਦੇ!


ਨਿੰਦਰ ਘੁਗਿਆਣਵੀ

ਮੈਂ ਦੇਖਿਆ ਕਿ ਵਲੈਤ ਵਿੱਚ ਸਵੇਰੇ ਉਠਕੇ ਜੇਕਰ ਬੁੱਢਾ ਆਪਣੀ ਬੁੱਢੀ ਦਾ ਹਾਲ ਨਾ ਪੁੱਛੇ,ਉਹ ਖਿਝਦੀ ਹੈ। ਸਾਰਾ ਦਿਨ ਔਖੀ ਦਾ ਲੰਘਦਾ ਹੈ। ਰੁੱਸ ਜਾਂਦੀ ਹੈ। ਸੱਚੀ ਗੱਲ ਤਾਂ ਇਹੋ ਹੈ ਕਿ ਮੈਨੂੰ
ਇਹ ਵਰਤਾਰਾ ਬਹੁਤ ਚੰਗਾ ਲੱਗਿਆ। ਮੈਂ ਇੱਕ ਘਰ ਕੁਝ ਦਿਨ ਰਿਹਾ। ਅਲੋਕਾਰ ਜੀਵਨ ਸੀ ਬਜ਼ੁਰਗ ਜੋੜੇ ਦਾ। ਪਲ ਵਿੱਚ ਰੋਸਾ ਤੇ ਪਲ ਵਿੱਚ ਹਾਸਾ।

Friday 17 June 2011

ਕਿੱਥੇ ਨੂੰ ਜਾ ਰਿਹੈ ਪੰਜਾਬ!

ਨਿੰਦਰ ਘੁਗਿਆਣਵੀ
ਚਾਹੇ ਪੰਜਾਬ ਤੇ ਚਾਹੇ ਦੂਰ-ਦੁਨੀਆਂ ਵਿੱਚ ਵੀ ਬੈਠਾ ਸੋਚਵਾਨ ਪੰਜਾਬੀ ਇਸ ਵੇਲੇ ਡਾਹਢਾ ਚਿੰਤਤ ਹੈ ਕਿ ਪੰਜਾਬ ਦਾ ਵਾਲੀ-ਵਾਰਿਸ ਕੌਣ ਹੈ? ਕੌਣ ਹੈ ਪੰਜਾਬ ਦਾ ਦਿਲੋਂ ਦਰਦੀ? ਕਿਹੜਾ ਵੈਦ ਹੈ
ਪੰਜਾਬ ਦੇ ਜਖ਼ਮਾਂ 'ਤੇ ਮਲ੍ਹਮ ਲਾਉਣ ਵਾਲਾ? ਅੱਜ ਕਿੱਥੇ ਜਾ ਰਿਹੈ ਪੰਜਾਬ? ਆਖਿਰ ਬਣੂੰ ਕੀ ਪੰਜਾਬ ਦਾ? ਦੁਨੀਆਂ ਭਰ ਦਾ ਦਰਦ ਵੰਡਾਉਣ ਵਾਲਾ ਪੰਜਾਬ ਅੱਜ ਪੀੜੋ-ਪੀੜ ਹੋ ਰਿਹੈ...ਤੇਈਏ ਦੇ ਤਾਪ ਨਾਲ ਹੁੰਘ ਰਿਹੈ...ਕਿੰਨੀਆਂ ਤੱਤੀਆਂ ਹਨੇਰੀਆਂ ਤੇ ਝੱਖੜਾਂ ਨਾਲ ਝੁਲਸਿਆ ਪੰਜਾਬ..ਵਾਰ-ਵਾਰ ਵੰਡਿਆ ਗਿਆ ਪੰਜਾਬ..ਪਹਿਲਾਂ ਸੰਨ 1911 ਵਿੱਚ..ਜਦ ਪੰਜਾਬ ਤੋਂ ਦਿੱਲੀ ਜੁਦਾ ਕਰ ਦਿੱਤੀ ਗਈ..ਫਿਰ 1919 ਵਿੱਚ ਪਿਛਾਵਰ ਦਾ ਸੂਬਾ ਕੱਟਕੇ ਵੱਖ ਬਣਾ ਦਿੱਤਾ ਗਿਆ..ਫਿਰ 1947 ਵਿੱਚ ਵੰਡਿਆ ਗਿਆ ਤੇ ਫਿਰ 1966 ਵਿੱਚ ਜਦੋਂ ਹਰਿਆਣਾ ਤੇ ਹਿਮਾਚਲ ਤੇ ਹੋਰ ਖਿੱਤੇ ਅਲਹਿਦਾ ਕੀਤੇ ਗਏ। ਕਟੀਂਦੇ..ਵਢੀਂਦੇ..ਤੇ ਲਤੜੀਂਦੇ ਪੰਜਾਬ ਨੇ ਕਦੇ 'ਸੀ' ਨਾ ਉਚਰੀ..ਕੂਕ ਤਾਂ ਕੀ ਮਾਰਨੀ ਸੀ?
ਆਏ ਦਿਨ ਦਿਲ ਹਲੂੰਣਵੀਆਂ ਘਟਨਾਵਾਂ ਘਟ ਰਹੀਆਂ ਨੇ। ਧਰਮ ਦੇ ਨਾਂ 'ਤੇ ਕਦੇ ਨਾ ਮੁੱਕਣ ਵਾਲੀ ਲੜਾਈ ਕਿਸੇ ਖ਼ਤਰਨਾਕ ਅੱਗ ਦਾ ਰੂਪ ਧਾਰਨ ਕਰਨ ਵਾਲੀ ਧੂਣੀ ਵਾਂਗ ਧੁਖ਼ ਰਹੀ ਹੈ। ਬੇਰੁਜ਼ਗਾਰੀ ਦੇ ਅੰਨ੍ਹੇ ਡਰੋਂ ਘਰੋਂ ਦੌੜੀ ਪੰਜਾਬ ਦੀ ਜਵਾਨੀ ਪਰਦੇਸਾਂ ਵਿੱਚ ਭਟਕ ਰਹੀ ਹੈ। ਬਾਕੀ ਪੰਜਾਬ ਵਿੱਚ ਰਹਿ ਗਈ ਜੁਆਨੀ ਲਈ ਕੋਈ ਚੰਗਾ ਭਵਿੱਖ ਨਹੀਂ। ਕੋਈ ਨੀਤੀ ਤੇ ਰੋਜ਼ਗਾਰ ਨਹੀਂ। ਹਰੇਕ ਮਨ ਅਸੁੱਰਖਿਆ ਦੀ ਭਾਵਨਾ ਦੇ ਭਾਰ ਨਾਲ ਲੱਦਿਆ ਫਿਰਦਾ ਹੈ। ਦਿਮਾਗੀ ਬੀਮਾਰੀਆਂ ਦੇ ਡਾਕਟਰਾਂ ਦੇ ਘਰਾਂ ਤੇ ਹਸਪਤਾਲਾਂ ਵਿੱਚ ਭੀੜ ਵਧ ਗਈ ਹੈ। ਸਾਧਾਂ ਦੇ ਡੇਰੇ ਡਕਾਰ ਗਏ ਨੇ ਸੁਖੀ ਵਸਦੇ ਘਰਾਂ ਨੂੰ! ਹਰ ਰੁੱਤ ਦੀ ਫ਼ਸਲ ਮੰਡੀਆਂ ਵਿੱਚ ਰੁਲਦੀ ਹੈ। ਗੋਦਾਮਾਂ ਵਿੱਚ ਗਲਦੀ ਹੈ। ਕੋਈ ਸ਼ਹਿਰ ਜਾਂ ਕਸਬਾ ਅਜਿਹਾ ਨਹੀਂæææਜੋ ਧਰਨੇ, ਮੁਜ਼ਾਹਰੇ ਤੇ ਰੈਲੀਆਂ ਤੋਂ ਸੱਖਣਾ ਹੋਵੇ! ਕੋਈ ਥਾਣਾ ਅਜਿਹਾ ਨਹੀਂ, ਜਿੱਥੇ ਲੁੱਟ-ਖੋਹ, ਮਰਾ-ਮਰਾਈ, ਕਤਲ ਜਾਂ ਇਰਾਦਾ ਕਤਲ ਦਾ ਪਰਚਾ ਆਏ ਦਿਨ ਦਰਜ ਨਾ ਹੁੰਦਾ ਹੋਵੇ! ਮਾਲਵੇ ਨੂੰ ਕੈਂਸਰ ਕਿਸੇ ਭੁੱਖੇ ਬਘਿਆੜ ਵਾਂਗ ਖਾਈ ਜਾ ਰਿਹੈ। ਪੰਜਾਬ ਦੇ ਪਾਣੀਆਂ ਤੇ ਹਵਾਵਾਂ ਵਿੱਚ ਜਿਵੇਂ ਜ਼ਹਿਰ ਘੁਲ ਗਈ ਹੈ। ਅੱਧਾ ਪੰਜਾਬ ਕੈਂਸਰ ਦੇ ਇਲਾਜ ਲਈ ਬੀਕਾਨੇਰ ਦੀਆਂ ਧੂੜਾਂ ਫੱਕਦਾ ਫਿਰ ਰਿਹਾ ਹੈ। ਟੱਬਰਾਂ ਦੇ ਟੱਬਰ ਮੁੱਕ ਰਹੇ ਹਨ। ਫ਼ਿਰੋਜ਼ਪੁਰ ਤੋਂ ਗੰਗਾਨਗਰ ਜਾਣ ਵਾਲੀ ਪੰਜਾਬ ਮੇਲ, (ਜੋ ਕੈਂਸਰ ਪੀੜਤਾਂ ਨਾਲ ਭਰੀ ਹੋਈ ਜਾਂਦੀ ਹੈ), ਦਾ ਨਾਂ ਹੁਣ ਲੋਕਾਂ ਨੇ 'ਪੰਜਾਬ ਮੇਲ' ਤੋਂ ਬਦਲ ਕੇ 'ਕੈਂਸਰ ਮੇਲ' ਰੱਖ ਦਿੱਤਾ ਹੈ), ਅਜਿਹਾ ਕਿਹੜਾ ਪਿੰਡ ਹੈ, ਜਿੱਥੇ ਕੈਂਸਰ ਜਾਂ ਹਾਰਟ ਅਟੈਕ ਦਾ ਮਰੀਜ਼ ਨਹੀਂ? ਕਿਸੇ ਵੀ ਹਸਪਤਾਲ ਚਲੇ ਜਾਓ, ਤਾਂ ਜਾਪੇਗਾ ਕਿ ਜਿਵੇਂ ਸਾਰਾ ਪੰਜਾਬ ਹੀ ਬੀਮਾਰ ਹੋ ਗਿਆ ਹੈ। ਕਿਸੇ ਕਚਹਿਰੀ ਚਲੇ ਜਾਓ, ਲੱਗੇਗਾ ਕਿ ਜਿਵੇਂ ਸਾਰਾ ਪੰਜਾਬ ਹੀ ਮੁਕੱਦਮਿਆਂ ਵਿੱਚ ਉਲਝ ਕੇ ਰਹਿ ਗਿਆ ਹੈ। ਨਸ਼ਿਆਂ ਦਾ ਦਰਿਆ ਕੀਹਨੇ ਠੱਲ੍ਹਿਆ ਹੈ ਹੁਣ ਤੀਕ? ਨਸ਼ੇ ਲੀਡਰਾਂ ਦੀ ਲੋੜ ਹਨ, ਸ੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਲੈ ਕੇ ਹਰੇਕ ਚੋਣਾਂ ਵਿੱਚ ਪੈਸੇ ਦੇ ਨਾਲ-ਨਾਲ ਭੁੱਕੀ, ਅਫ਼ੀਮ, ਸ਼ਰਾਬ, ਡੋਡੇ ਆਦਿ ਸਭ ਕੁਝ ਵਾਧੂੰ। ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿੱਚ ਵਾਧਾ। ਸਰਕਾਰ ਨੂੰ ਘਾਟਾ ਨਾ ਪਵੇ, ਲੋਕਾਂ ਦਾ ਚਾਹੇ ਕੱਖ ਨਾ ਰਹੇ? ਰਾਜ ਨੂੰ ਚਲਾਉਣ ਵਾਲੇ ਹੈਲੀਕੌਪਟਰ ਚਲਾਉਂਦੇ ਫਿਰਦੇ ਹਨ। ਨਾਹਰਿਆਂ ਤੇ ਜੈਕਾਰਿਆਂ 'ਤੇ ਜ਼ੋਰ ਹੈ। ਸਿਹਤ ਤੇ ਮੁਢਲੀ ਸਿੱਖਿਆ ਵਰਗੀਆਂ ਸਹੂਲਤਾਂ ਨੂੰ ਪੱਕੇ-ਪੈਰੀਂ ਨਹੀਂ ਹੋ ਸਕੀਆਂ। ਡਾਕਟਰਾਂ ਤੇ ਮਾਸਟਰਾਂ ਦੀਆਂ ਅਸਾਮੀਆਂ ਥਾਂ-ਥਾਂ ਖਾਲੀ ਹਨ। ਸਰਕਾਰ ਦੇ ਤਨਖਾਹਾਂ ਦੇਣ ਤੋਂ ਹੱਥ ਖੜ੍ਹੇ ਹਨ। ਜਿਹੜੇ ਪੱਕੇ ਮੁਲਾਜ਼ਮ ਹਨ, ਉਹ ਬੇਰੁਜ਼ਗਾਰਾਂ ਵੱਲ ਦੇਖ ਕੇ ਤਰਸ ਨਹੀਂ ਖਾਂਦੇ, ਸਗੋਂ ਹੋਰ ਭੱਤਿਆਂ, ਬੌਨਸਾਂ ਤੇ ਤਨਖਾਹਾਂ ਦੇ ਵਾਧੇ ਲਈ ਨਿੱਤ ਦਿਨ ਹੜਤਾਲਾਂ ਤੇ ਮੁਜ਼ਾਹਰੇ ਕਰਦੇ ਦਿਖਾਈ ਦਿੰਦੇ ਹਨ।
ਇਨਸਾਫ਼ ਦੇਣ ਵਾਲਿਆਂ ਦੀਆਂ ਦੁੱਧ-ਧੋਤੀਆਂ ਸਫੈਦ ਕਮੀਜ਼ਾਂ 'ਤੇ ਮੋਟੇ-ਕਾਲੇ ਧੱਬੇ ਲੱਗ ਰਹੇ ਹਨ। ਪੰਜਾਬ ਦੇ ਕਈ ਜੱਜਾਂ ਦੀਆਂ ਤਫਤੀਸ਼ਾਂ ਹਾਈਕੋਰਟ ਵਿੱਚ ਚੱਲ ਰਹੀਆਂ ਨੇ ਤੇ ਕਈਆਂ ਤੋਂ ਅਸਤੀਫ਼ੇ ਲਿਖਵਾ ਕੇ ਦਿਨ-ਦੀਵੀਂ ਘਰੀਂ ਤੋਰ ਦਿੱਤੇ ਹਨ। ਭਾਰਤ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਕਿਹਾ ਹੈ ਕਿ ਕਾਲੇ ਕੋਟਾਂ ਵਾਲੇ ਆਪਣੇ ਦਿਲ ਨਾ ਕਾਲੇ ਕਰਨ। ਕਿੱਡੀ ਮਹੱਤਵਪੂਰਨ ਗੱਲ ਕਹੀ ਚੀਫ਼ ਜਸਟਿਸ ਨੇ। ਖ਼ੈਰ! ਜਿੱਡਾ ਮਰਜ਼ੀ ਵੱਡਾ ਜੁਰਮ ਕਰੋ ਤੇ ਪਲ 'ਚ ਜ਼ਮਾਨਤ ਲਵੋ। ਰਵੀ ਸਿੱਧੂ-ਰਿਸ਼ਵਤ ਕਾਂਡ ਨਾਲ ਦੁਨੀਆਂ ਭਰ ਵਿੱਚ ਪੰਜਾਬ ਦੀ 'ਤੋਏ-ਤੋਏ' ਹੋਈ..ਉਹਦਾ ਕੀ ਬਣਿਆ? ਏਡਾ ਲੰਬਾ ਕੇਸ ਕਿਉਂ ਲਟਕ ਗਿਆ? ਕਿਸੇ ਨੂੰ ਪਤਾ ਹੈ? ਬਸ਼..ਚੁੱਪ..ਕਦੇ ਕੋਈ ਖ਼ਬਰ ਨਹੀਂ ਆਉਂਦੀ ਉਹਦੀ ਕਿੱਥੇ ਪੇਸ਼ੀ ਪੈਂਦੀ ਵੀ ਹੈ, ਜਾਂ ਨਹੀਂ? ਇੱਕ ਹੋਰ ਗੱਲ ਇਹ ਵੀ ਕਿ ਸੇਵਾਮੁਕਤੀ 'ਤੇ ਬੈਠੈ ਜੱਜਾਂ ਨੂੰ ਝਾਕ ਹੁੰਦੀ ਹੈ ਕਿ ਸਮੇਂ ਦੀ ਸਰਕਾਰ ਦੇ ਹੱਕ ਵਿੱਚ ਫੈਸਲੇ ਕਰੀ ਜਾਓ ਸੇਵਾਮੁਕਤੀ ਮਗਰੋਂ ਕੋਈ ਨਾ ਕੋਈ ਅਹੁਦਾ ਲਾਜ਼ਮੀ ਹੀ ਮਿਲ ਜਾਵੇਗਾ। ਬਥੇਰੀਆਂ ਪੋਸਟਾਂ ਹੁੰਦੀਆਂ ਨੇ ਸੇਵਾਮੁਕਤ ਜੱਜਾਂ ਨੂੰ ਸਾਂਭਣ ਲਈ।
ਪੁਲੀਸ ਸਮੇਤ ਸਮੁੱਚੀ ਅਫ਼ਸਰਸ਼ਾਹੀ ਲੋਕਾਂ ਦੀ ਨਹੀਂ, ਸਗੋਂ ਮੌਕੇ ਦੇ ਹਾਕਮਾਂ ਦੀ ਨਿੱਜੀ ਹੋ ਕੇ ਰਹਿ ਗਈ ਹੈ ਤੇ ਸਮੁੱਚੇ ਰਾਜ ਦਾ ਪ੍ਰਸਾਸ਼ਨ (ਪ੍ਰਬੰਧ) ਚਲਾਉਣ ਵਾਲੇ (ਆਈæਏæਐੱਸ, ਆਈæਪੀæਐੱਸ਼ਤੇ ਪੀæਸੀæਐੱਸ ਅਧਿਕਾਰੀ) ਧੜਿਆਂ ਵਿੱਚ ਵੰਡੇ ਗਏ ਤੇ ਅਲੱਗ-ਥਲੱਗ ਪੈ ਗਏ ਹਨ। ਉਹਨਾਂ ਵਿਚੋਂ 'ਸੱਚ' ਨੂੰ 'ਸੱਚ' ਤੇ 'ਝੂਠ' ਨੂੰ 'ਝੂਠ' ਆਖਣ ਦੀ ਜੁਅੱਰਤ ਮਰ ਗਈ ਹੈ। ਨੇਤਾਵਾਂ ਨੂੰ ਸੱਚੀ ਤੇ ਸਹੀ ਸਲਾਹ ਦੇਣ ਤੋਂ ਉਹਨਾਂ ਦੀ ਆਤਮਾ ਮੁਨਕਿਰ ਹੋ ਗਈ ਹੈ। ਲੀਡਰ ਆਪਣੇ ਚਹੇਤੇ ਅਫਸਰਾਂ ਨੂੰ ਆਪਣੀ ਮਰਜ਼ੀ ਨਾਲ ਤਾਇਨਾਤ ਕਰਵਾਉਣ ਤੇ ਮਨ-ਮਰਜ਼ੀ ਦੇ ਕੰਮ ਕਰਾਵਉਣ। ਅਫਸਰਸ਼ਾਹੀ ਨਿੱਕੇ-ਨਿੱਕੇ ਤੇ ਸਥਾਨਿਕ ਕਸਬਿਆਂ ਦੇ ਲੀਡਰਾਂ ਦੀ ਗੁਲਾਮ ਬਣ ਗਈ ਹੈ। ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਮੀਡੀਆ ਆਪਣੇ ਫ਼ਰਜ਼ਾਂ ਤੋਂ ਭੱਜਣ ਲੱਗਿਆ ਹੈ।
ਆਹਲਾ ਅਫ਼ਸਰ ਸੇਵਾ-ਮੁਕਤੀ ਮਗਰੋਂ ਚੋਣ ਲੜਨ ਲਈ ਟਿਕਟਾਂ ਭਾਲਦੇ ਲੀਡਰਾਂ ਦੀਆਂ ਝੋਲੀਆਂ ਵਿੱਚ ਡਿੱਗਣ ਲੱਗੇ ਹਨ, ਆਪਣੇ-ਆਪਣੇ ਅਕਾਵਾਂ ਦੇ ਸੋਹਲੇ ਗਾਉਂਦੇ ਫਿਰਦੇ ਹਨ-ਜਿਸਦੀ ਖਾਈਏ ਬਾਜਰੀ, ਉਸਦੀ ਭਰੀਏ ਹਾਜ਼ਰੀæææ। ਜਿੱਥੇ ਰਾਜ ਦਾ ਢਾਚਾ ਚਲਾਉਣ ਵਾਲੇ ਅਜਿਹੇ ਹੋ ਜਾਣ, ਉਸ ਰਾਜ ਦਾ ਬਣਨਾ ਕੀ?
ਬੜੀ ਹੈਰਾਨੀ ਭਰੀ ਖ਼ਬਰ ਸੀ, ਜਿਸਨੂੰ ਪੜ੍ਹ ਕੇ ਮੈਂ ਕਿੰਂਨਾ ਚਿਰ ਸੋਚਦਾ ਰਿਹਾ ਕਿ ਆਖਰ ਸਾਡੇ ਲੋਕਾਂ ਦੀ ਸੋਚ ਕਦੋਂ ਬਦਲੇਗੀ? ਖ਼ਬਰ ਸੀ ਕਿ ਪੰਜਾਬ ਦੇ ਕੈਬਨਿਟ ਮੰਤਰੀ ਮੰਨੋਰੰਜਨ ਕਾਲੀਆ ਜਦ ਸੀæਬੀæਆਈ ਦੀ ਅਦਾਲਤ ਵਿੱਚੋਂ ਪੇਸ਼ੀ ਭੁਗਤ ਕੇ ਬਾਹਰ ਆਏ ਤਾਂ ਲੋਕਾਂ ਨੇ ਢੋਲ ਵਜਾਕੇ ਉਹਨਾਂ ਦਾ ਸਵਾਗਤ ਕੀਤਾæææਭੰਗੜੇ ਪਾਏ ਤੇ ਉਹਨਾਂ ਨੂੰ ਮੋਢਿਆਂ 'ਤੇ ਚੁੱਕ ਲਿਆ। ਆਏ ਤਾਂ ਉਹ ਭ੍ਰਿਸ਼ਟਾਚਾਰ ਨਾਲ ਸਬੰਧਤ ਆਪਣੀ ਤਫ਼ਤੀਸ਼ ਲਈ ਸਨ,ਨਾ ਕਿ ਪੰਜਾਬ ਲਈ ਕੋਈ ਸੋਨ ਤਮਗਾ ਜਿੱਤ ਕੇ ਲਿਆਏ ਸਨ? ਇਹ ਹੈ ਸਾਡੇ ਲੋਕਾਂ ਦੀ ਸੋਚ। ਇਹ ਖ਼ਬਰ ਪੜ੍ਹਦਿਆਂ ਮੈਂਨੂੰ ਉਹ ਪਲ ਵੀ ਚੇਤੇ ਆਏ, ਜਦ ਕਾਂਗਰਸ ਦੀ ਸਰਕਾਰ ਵਿੱਚ ਇੱਕ ਸ਼ਖ਼ਸ ਜੇæਲ੍ਹ ਮੰਤਰੀ ਰਹੇ ਤੇ ਇੱਕ ਕਤਲ ਕੇਸ ਵਿੱਚ ਉਹਨਾਂ ਨੂੰ ਜੇæਲ੍ਹ ਹੋ ਗਈ ਸੀ, ਜਦ ਕੈਦ ਕੱਟ ਕੇ ਬਾਹਰ ਆਏ ਸਨ ਤਾਂ ਲੋਕਾਂ ਨੇ ਢੋਲਾਂ-ਧਮੱਕਿਆਂ ਨਾਲ ਉਹਨਾਂ ਦਾ ਗੱਜ-ਵੱਜ ਕੇ ਸਵਾਗਤ ਕੀਤਾ ਸੀ। ਲੋਕਾਂ ਨੂੰ ਕੌਣ ਪੁੱਛੇ ਕਿ ਕੀ ਇਹ ਬਹੁਤ ਚੰਗਾ ਕਾਰਜ ਕਰਨ ਕਰਕੇ ਜ਼ੇਲ੍ਹ ਗਏ ਸਨ ਤੇ ਹੁਣ ਬਾਹਰ ਆਉਣ 'ਤੇ ਇਹ ਕੁਝ ਕਰ ਰਹੇ ਓ? ਸਪੱਸ਼ਟ ਹੈ ਕਿ ਸਾਡੇ ਲੋਕਾਂ ਦੀ ਸੋਚ ਹੀ ਗਿਰ ਗਈ ਹੋਈ ਹੈ। ਲੋਕਾਂ ਨੂੰ ਖ਼ਰੇ ਖੋਟੇ ਦੀ ਜਿਵੇਂ ਪਛਾਣ ਹੀ ਨਹੀਂ।
ਲੀਡਰਾਂ ਦੀ ਲੜਾਈ ਕਦੇ ਨਹੀਂ ਮੁੱਕਣੀ। ਆਏ ਦਿਨ ਹੋਰ-ਹੋਰ ਵਧਣੀ ਹੈ। ਇਹਨਾਂ ਦੀ ਲੜਾਈ ਵਿੱਚ ਨੁਕਸਾਨ ਇਹਨਾਂ ਦਾ ਨਹੀਂ, ਸਗੋਂ ਆਮ ਲੋਕਾਂ ਦਾ ਹੈ। ਕਿਸੇ ਵੇਲੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨ ਵਾਲ ਕਿਸਾਨ ਆਗੂ ਲੱਖੋਵਾਲ ਅੱਜਕਲ੍ਹ ਬਾਦਲ ਸਹਿਬ ਦੇ ਕੰਧਾੜੇ ਚੜ੍ਹ ਬੈਠਾ ਹੈ ਤੇ ਭੁੱਲ ਗਿਆ ਹੈ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਉਹਨਾਂ ਦੇ ਹੱਕ! ਕਿਉਂਕਿ ਉਹਨੂੰ ਪੰਜਾਬ ਦੇ ਮੰਡੀਬੋਰਡ ਦੀ ਚੇਅਰਮੈਨੀ (ਲਾਲ ਬੱਤੀ) ਕਦੋਂ ਲੱਭਣੀ ਸੀæææਜੇਕਰ ਕਿਸਾਨਾਂ ਦੇ ਹੱਕਾਂ ਦੀਆਂ ਗੱਲਾਂ ਕਰਦਾ ਰਹਿੰਦਾ?
ਬੜ੍ਹਕਾਂ ਮਾਰਨ ਵਾਲੇ ਦਲੇਰ ਪੰਜਾਬੀ ਅੱਜ ਦੁੱਖਾਂ ਦੇ ਹਉਕੇ ਲੈ ਰਹੇ ਹਨ। ਦਲੇਰ ਪੰਜਾਬੀ ਦੀ ਬੜ੍ਹਕ 'ਤੇ ਜਿਵੇਂ ਕਿਸੇ ਨੇ ਡਾਕਾ ਮਾਰ ਲਿਆ ਹੈ।
ਇੱਕ ਦਿਨ ਇੱਕ ਅਹਿਮ ਰਿਪੋਰਟ ਅਖ਼ਬਾਰ ਵਿੱਚ ਨਸ਼ਰ ਹੋਈ ਸੀ ਕਿ ਬਜ਼ੁਰਗਾਂ ਦਾ ਘਰਾਂ 'ਚੋਂ ਨਿਕਾਲਾ ਤੇ ਅਣਦੇਖੀ ਵਧੀ ਹੈ ਤੇ ਨੌਜਵਾਨਾਂ ਵਿੱਚ ਮਹਿੰਗੇ ਕੁੱਤੇ ਰੱਖਣ ਦਾ ਸ਼ੌਕ ਪ੍ਰਫੁਲਤ ਹੋ ਰਿਹਾ ਹੈ। ਇਹ ਰਿਪੋਰਟ ਪੜ੍ਹ ਕੇ ਮਨ 'ਚ ਖ਼ਿਆਲ ਬਹੁੜ ਪਿਆæææਦੇਰ ਪਹਿਲਾਂ ਲਿਖੀ ਇੱਕ ਮਿੰਨੀ੍ਹ ਕਹਾਣੀ ਦਾæææਜਿਸਦਾ ਸਾਰ ਕੁਝ ਇਸ ਤਰਾਂ੍ਹ ਹੈ-"ਅੱਖੋਂ ਮੁਨਾਖੀ ਇੱਕ ਦਾਦੀ ਪੋਤੇ ਨੂੰ ਆਖ ਰਹੀ ਹੈ…ਮੇਰੀ ਉਂਗਲੀ ਫੜ੍ਹ ਕੇ ਮੈਨੂੰ ਬਾਥਰੂਮ ਲਈ ਗੁਸਲਖਾਨੇ ਦੇ ਨੇੜੇ ਛੱਡ ਆæææਪੋਤਾ ਕਹਿ ਰਿਹਾ ਹੈ ਕਿ ਮੇਰੇ ਡੌਗੀ ਨੂੰ ਲੈਟਰਿਨ ਕਰਵਾਉਣ ਲਈ ਲੈ ਕੇ ਜਾਣਾ ਐਂæææਮੈਂ ਲੇਟ ਹੋ ਰਿਹਾ ਆਂæææਤੂੰ ਆਪੇ ਜਾਇਆæææਤੇ ਪੋਤਾ ਆਪਣੇ ਡੌਗੀ ਦੀ ਸੰਗਲੀ ਪਕੜ ਘਰੋਂ ਬਾਹਰ ਹੋ ਜਾਂਦਾ ਹੈ।"
94174-21700

Thursday 16 June 2011

ਵਧਾਈ ਸੰਦੇਸ਼


ਦੇਸ਼ ਪ੍ਰਦੇਸ  ਵਿਚ ਚਾਨੀਆਂ ਪਿੰਡ ਦਾ ਨਾਮ ਰੋਸ਼ਨ ਕਰਨ ਵਾਲੇ ਸਤਬੀਰ ਹੀਰ (/http://www.djchanian.co.nr/ )
ਡੀ ਜੇ  ਚਾਨੀਆਂ  ਦੇ ਵਿਆਹ ਤੇ ਸਮੂਹ ਚਾਨੀਆਂ ਪਿੰਡ ਵਲੋਂ ਵਧਾਈ ਭੇਜਦਾ ਹਾਂ   ਤੇਰਾ ਨਿੱਕਾ ਵੀਰ
                                                                                                                                                                                    ਕੰਵਲਜੀਤ ਸਿੰਘ ਚਾਨੀ


Saturday 11 June 2011

ਦ੍ਰਿਸ਼ਟੀਕੋਣ - ਜਤਿੰਦਰ ਪਨੂੰ

ਬਾਬਾ ਰਾਮਦੇਵ ਦਾ ਧਰਨਾ ਅਤੇ ਇਸ ਪਿੱਛੇ ਹੋ ਰਹੀ ਰਾਜਨੀਤੀ
ਇਹ ਸਤਰਾਂ ਅਸੀਂ ਓਦੋਂ ਲਿਖ ਰਹੇ ਹਾਂ, ਜਦੋਂ ਦਿੱਲੀ ਵਿੱਚ ਯੋਗੀ ਬਾਬਾ ਰਾਮਦੇਵ ਦਾ ਧਰਨਾ ਰਾਮਲੀਲਾ ਮੈਦਾਨ ਵਿੱਚ ਸ਼ੁਰੂ ਹੋ ਚੁੱਕਾ ਹੈ। ਸਾਰੇ ਮੀਡੀਏ ਦੀਆਂ ਰਿਪੋਰਟਾਂ ਆਖ ਰਹੀਆਂ
ਹਨ ਕਿ ਇਹ ਧਰਨਾ ਉਸ ਧਰਨੇ ਨਾਲੋਂ ਮੂਲੋਂ ਹੀ ਵੱਖਰਾ ਹੈ, ਜਿਹੜਾ ਕੁਝ ਹਫਤੇ ਪਹਿਲਾਂ ਗਾਂਧੀਵਾਦੀ ਸਮਾਜ ਸੇਵੀ ਅੰਨਾ ਹਜ਼ਾਰੇ ਦੀ ਅਗਵਾਈ ਵਿੱਚ ਦਿੱਲੀ ਵਿੱਚ ਲਾਇਆ ਗਿਆ ਸੀ। ਉੱਪਰਲਾ ਪ੍ਰਭਾਵ ਇਹ ਹੈ ਕਿ ਭਾਰਤ ਸਰਕਾਰ ਨੇ ਜਿਵੇਂ ਅੰਨਾ ਹਜ਼ਾਰੇ ਨੂੰ ਮਨਾਉਣ ਲਈ ਕੁਝ ਕੇਂਦਰੀ ਮੰਤਰੀ ਲਾਏ ਅਤੇ ਰਾਹ ਕੱਢਣ ਦੀ ਕੋਸ਼ਿਸ਼ ਕੀਤੀ ਸੀ, ਐਨ ਉਵੇਂ ਹੀ ਇਸ ਮਾਮਲੇ ਵਿੱਚ ਵੀ ਆਖਰੀ ਵਕਤ ਤੱਕ ਕੋਸ਼ਿਸ਼ ਕੀਤੀ ਗਈ, ਪਰ ਇਹ ਕੋਸ਼ਿਸ਼ ਉਸ ਤੋਂ ਵਾਹਵਾ ਵੱਧ ਹੋਈ ਸੀ। ਪਹਿਲਾਂ ਉਸ ਨੂੰ ਦਿੱਲੀ ਦੇ ਹਵਾਈ ਅੱਡੇ ਉੱਤੇ ਜਾ ਕੇ ਚਾਰ ਕੈਬਨਿਟ ਮੰਤਰੀ ਮਿਲੇ ਅਤੇ ਭਾਰਤ ਸਰਕਾਰ ਦਾ ਕੈਬਨਿਟ ਸੈਕਟਰੀ ਉਨ੍ਹਾਂ ਦੇ ਨਾਲ ਉਚੇਚਾ ਭੇਜਿਆ ਗਿਆ ਤੇ ਓਥੇ ਹੀ ਕੈਂਪ ਆਫਿਸ ਬਣਾ ਕੇ ਲੰਮੀ-ਚੌੜੀ ਮੀਟਿੰਗ ਲਾਈ ਗਈ, ਪਰ ਬਾਬਾ ਨਹੀਂ ਸੀ ਮੰਨਿਆ। ਫਿਰ ਉਸ ਨੂੰ ਧਰਨਾ ਰੱਖਣ ਤੋਂ ਇੱਕ ਦਿਨ ਪਹਿਲਾਂ ਇੱਕ ਪੰਜ ਤਾਰਾ ਹੋਟਲ ਵਿੱਚ ਸੱਦ ਕੇ ਕੇਂਦਰ ਸਰਕਾਰ ਦੇ ਪ੍ਰਤੀਨਿਧ ਬੈਠੇ ਅਤੇ ਰਾਹ ਕੱਢਦੇ ਰਹੇ, ਕੋਈ ਰਾਹ ਫਿਰ ਵੀ ਨਹੀਂ ਸੀ ਨਿਕਲ ਸਕਿਆ।
ਮੀਟਿੰਗਾਂ ਮੁੱਕਣ ਮਗਰੋਂ ਕੇਂਦਰ ਸਰਕਾਰ ਦੇ ਪ੍ਰਤੀਨਿਧਾਂ ਨੇ ਵੀ ਪੱਤਰਕਾਰਾਂ ਨੂੰ ਆਪਣਾ ਪੱਖ ਦੱਸਿਆ ਤੇ ਬਾਬਾ ਰਾਮਦੇਵ ਨੇ ਵੀ। ਦੋਵਾਂ ਵਿੱਚ ਇੱਕ ਗੱਲ ਸਾਂਝੀ ਸੀ ਕਿ ਬਹੁਤੇ ਮਾਮਲਿਆਂ ਉੱਤੇ ਮੱਤਭੇਦ ਲੱਗਭਗ ਮੁੱਕ ਗਏ ਹਨ ਤੇ ਸਹਿਮਤੀ ਹੋ ਚੁੱਕੀ ਹੈ, ਪਰ ਕੁਝਨਾਂ ਬਾਰੇ ਅਜੇ ਬਾਕੀ ਹੈ। ਬਾਬਾ ਰਾਮਦੇਵ ਏਥੋਂ ਤੱਕ ਕਹਿ ਰਿਹਾ ਸੀ ਕਿ ਨੜਿਨਵੇਂ ਫੀਸਦੀ ਮਾਮਲੇ ਨਿੱਬੜ ਚੁੱਕੇ ਹਨ, ਸਿਰਫ ਇੱਕ ਫੀਸਦੀ ਦੀ ਅੜਚਣ ਹੈ। ਸਰਕਾਰ ਕਹਿੰਦੀ ਹੈ ਕਿ ਉਹ ਇਸ ਬਾਰੇ ਵੀ ਗੱਲ ਕਰਨ ਨੂੰ ਤਿਆਰ ਹੈ। ਜੇ ਸਿਰਫ ਇੱਕ ਫੀਸਦੀ ਦੀ ਗੱਲ ਸੀ ਤਾਂ ਫਿਰ ਸੰਕੇਤਕ ਧਰਨਾ ਲਾ ਦੇਣਾ ਹੀ ਕਾਫੀ ਸੀ, ਕਿਸੇ ਵੱਡੇ ਸੰਘਰਸ਼ ਦੀ ਲੋੜ ਨਹੀਂ ਸੀ, ਜਿਹੜਾ ਬਾਬਾ ਵਿੱਢ ਬੈਠਾ ਹੈ। (ਬਾਅਦ ਵਿੱਚ ਜੋ ਭੇਦ ਖੁੱਲ੍ਹਾ, ਉਹ ਵੀ ਇਹੋ ਨਿਕਲਿਆ ਕਿ ਬਾਬਾ ਪਹਿਲਾਂ ਹੀ ਲਿਖ ਕੇ ਦੇ ਆਇਆ ਸੀ ਕਿ ਤੁਸੀਂ ਕੱਲ੍ਹ ਨੂੰ ਐਲਾਨ ਕਰ ਦਿਓ, ਮੈਂ ਦੋ ਦਿਨ ਦਾ 'ਤਪ' ਕਰ ਕੇ ਧਰਨਾ ਚੁੱਕ ਲਵਾਂਗਾ।)
ਬਾਬਾ ਰਾਮਦੇਵ ਨੇ ਜਿਹੜੇ ਸਵਾਲ ਉਠਾਏ, ਉਨ੍ਹਾਂ ਵਿੱਚ ਇਹ ਵੀ ਸੀ ਕਿ ਕਿਸਾਨਾਂ ਨੂੰ ਹੁਨਰਮੰਦ ਮਜ਼ਦੂਰ ਮੰਨ ਕੇ ਕਿਸੇ ਹੁਨਰਮੰਦ ਮਜ਼ਦੂਰ ਲਈ ਮਿਥੀ ਗਈ ਘੱਟੋ ਘੱਟ ਸਰਕਾਰੀ ਦਿਹਾੜੀ ਜਾਂ ਮਹੀਨਾਵਾਰ ਤਨਖਾਹ ਦੇ ਹਿਸਾਬ ਉਨ੍ਹਾਂ ਦੀ ਆਮਦਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਭਾਰਤ ਸਰਕਾਰ ਦੀ ਧਿਰ ਇਸ ਗੱਲ ਲਈ ਰਾਜ਼ੀ ਸੀ ਕਿ ਕਿਸਾਨ ਨੂੰ ਹੁਨਰਮੰਦ ਮਜ਼ਦੂਰ ਮੰਨ ਲਿਆ ਜਾਵੇ। ਬਾਬਾ ਰਾਮਦੇਵ ਦੀ ਮੰਗ ਇਹ ਵੀ ਸੀ ਕਿ ਉੱਚ ਸਿੱਖਿਆ ਦੇ ਪੱਧਰ ਤੱਕ ਮਾਂ-ਬੋਲੀ ਵਿੱਚ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ, ਜਿਸ ਵਿੱਚ ਡਾਕਟਰੀ ਅਤੇ ਇੰਜੀਨੀਅਰਿੰਗ ਵੀ ਸ਼ਾਮਲ ਹਨ, ਅਤੇ ਇਹ ਗੱਲ ਠੀਕ ਵੀ ਲੱਗਦੀ ਹੈ। ਰੂਸ, ਚੀਨ, ਜਾਪਾਨ ਅਤੇ ਕਈ ਹੋਰ ਦੇਸ਼ਾਂ ਵਿੱਚ ਇਹ ਪ੍ਰਬੰਧ ਹੈ ਕਿ ਓਥੇ ਮਾਂ-ਬੋਲੀ ਵਿੱਚ ਹੀ ਉੱਚ ਵਿਦਿਆ ਦਿੱੱਤੀ ਜਾ ਸਕਦੀ ਹੈ। ਇਹ ਕੰਮ ਸਾਡੇ ਦੇਸ਼ ਵਿੱਚ ਵੀ ਹੋ ਸਕਦਾ ਹੈ ਅਤੇ ਇਸ ਬਾਰੇ ਭਾਰਤ ਸਰਕਾਰ ਦੇ ਮੰਤਰੀ ਮੁੱਢਲੀ ਝਿਜਕ ਤੋਂ ਬਾਅਦ ਸੋਚਣ ਲਈ ਤਿਆਰ ਹੋ ਗਏ ਸਨ।
ਫਿਰ ਕੁਝ ਹੋਰ ਅੜਿੱਕੇ ਵਾਲੇ ਮੁੱਦੇ ਸਾਹਮਣੇ ਆ ਗਏ। ਇੱਕ ਨੁਕਤਾ ਇਹ ਸੀ ਕਿ ਵਿਦੇਸ਼ਾਂ ਵਿੱਚ ਪਏ ਕਾਲੇ ਧਨ ਨੂੰ ਵਾਪਸ ਲਿਆਂਦਾ ਜਾਵੇ, ਜਿਸ ਬਾਰੇ ਸਾਰੇ ਕਹਿੰਦੇ ਤਾਂ ਹਨ, ਪਰ ਲਿਆ ਸਕਣਾ ਏਨਾ ਸੌਖਾ ਨਹੀਂ, ਜਿੰਨਾ ਕੋਈ ਕਹਿ ਸਕਦਾ ਹੈ। ਸਰਕਾਰ ਕਹਿੰਦੀ ਹੈ ਕਿ ਉਹ ਇਸ ਬਾਰੇ ਯਤਨ ਕਰ ਰਹੀ ਹੈ, ਪਰ ਜਿਹੜੇ ਯਤਨ ਹੋ ਰਹੇ ਹਨ, ਉਨ੍ਹਾਂ ਦਾ ਸਿੱਟਾ ਕੋਈ ਨਹੀਂ ਨਿਕਲ ਰਿਹਾ। ਲੋਕਾਂ ਨੂੰ ਯਤਨ ਨਹੀਂ, ਸਾਰਥਿਕ ਸਿੱਟੇ ਚਾਹੀਦੇ ਹਨ। ਬਾਬਾ ਕਹਿੰਦਾ ਹੈ ਕਿ ਸਰਕਾਰ ਇਸ ਸੰਬੰਧ ਵਿੱਚ ਪਹਿਲਾ ਕਦਮ ਇਹ ਚੁੱਕੇ ਕਿ ਜਿਨ੍ਹਾਂ ਲੋਕਾਂ ਨੇ ਵਿਦੇਸ਼ ਵਿੱਚ ਕਾਲਾ ਧਨ ਜਮ੍ਹਾਂ ਕਰਵਾਇਆ ਹੈ, ਉਨ੍ਹਾਂ ਦੇ ਨਾਂਅ ਜਨਤਾ ਸਾਹਮਣੇ ਜਾਰੀ ਕਰ ਦਿੱਤੇ ਜਾਣ। ਸਰਕਾਰ ਇਹ ਗੱਲ ਕਰਨਾ ਚਾਹੁੰਦੀ ਹੈ ਜਾਂ ਨਹੀਂ, ਇਸ ਬਾਰੇ ਆਮ ਪ੍ਰਭਾਵ ਇਹੋ ਹੈ ਕਿ ਉਹ ਨਹੀਂ ਚਾਹੁੰਦੀ ਅਤੇ ਉਹ ਇਸ ਬਾਰੇ ਸੁਪਰੀਮ ਕੋਰਟ ਵਿੱਚ ਵੀ ਆਪਣੇ ਬਿਆਨ ਬਦਲਦੀ ਰਹੀ ਹੈ। ਇਸ ਕਰ ਕੇ ਇਸ ਬਾਰੇ ਸਹਿਮਤੀ ਨਹੀਂ ਹੋ ਸਕੀ। ਦੂਸਰਾ ਵੱਡਾ ਅੜਿੱਕਾ ਇਸ ਗੱਲ ਤੋਂ ਪੈ ਗਿਆ ਕਿ ਬਾਬਾ ਰਾਮਦੇਵ ਮੰਗ ਕਰ ਰਹੇ ਹਨ ਕਿ ਭਾਰਤ ਸਰਕਾਰ ਇੱਕ ਹਜ਼ਾਰ ਦੇ ਹੀ ਨਹੀਂ, ਪੰਜ ਸੌ ਰੁਪੈ ਦੇ ਨੋਟ ਵੀ ਬੰਦ ਕਰ ਦੇਵੇ ਅਤੇ ਸਿਰਫ ਸੌ ਰੁਪੈ ਤੱਕ ਸੀਮਤ ਹੋ ਜਾਵੇ। ਜਦੋਂ ਮੁਰਾਰਜੀ ਡਿਸਾਈ ਸਰਕਾਰ ਨੇ ਅਜਿਹਾ ਕੀਤਾ ਸੀ, ਓਦੋਂ ਵੀ ਕਾਲਾ ਧਨ ਕੁਝ ਬਾਹਰ ਆਇਆ ਸੀ, ਹੁਣ ਵੀ ਏਦਾਂ ਕਰਨ ਨਾਲ ਆ ਸਕਦਾ ਹੈ, ਪਰ ਉਸ ਤੋਂ ਬਾਅਦ ਓਹੋ ਦੋਵੇਂ ਕਿਸਮ ਦੇ ਨੋਟ ਫਿਰ ਚਲਾਉਣੇ ਪਏ ਸਨ। ਜਿਵੇਂ ਪੈਸੇ ਦਾ ਪਸਾਰਾ ਵਧਦਾ ਜਾ ਰਿਹਾ ਹੈ, ਉਸ ਵਿੱਚ ਛੋਟੇ ਨੋਟਾਂ ਨਾਲ ਕੰਮ ਸਾਰ ਸਕਣ ਦੀ ਗੁੰਜਾਇਸ਼ ਤਾਂ ਕਿਧਰੇ ਰਹੀ, ਇਸ ਦੀ ਥਾਂ ਇਹ ਮੰਗ ਉੱਠਦੀ ਰਹੀ ਹੈ ਕਿ ਪੈਸੇ ਖਤਮ ਕਰ ਕੇ ਸੌ ਰੁਪੈ ਦੇ ਬਰਾਬਰ ਦਾ ਨਵਾਂ ਸਿੱਕਾ ਜਾਰੀ ਕਰ ਦਿੱਤਾ ਜਾਵੇ। ਬਾਬਾ ਰਾਮਦੇਵ ਨੇ ਇਸ ਦੀ ਸਹਿਮਤੀ ਖੜੇ ਪੈਰ ਮੰਗੀ ਤਾਂ ਭਾਰਤ ਸਰਕਾਰ ਇੰਜ ਨਹੀਂ ਸੀ ਕਰ ਸਕਦੀ, ਸਗੋਂ ਇਹ ਕਹਿੰਦੀ ਸੀ ਕਿ ਇਸ ਬਾਰੇ ਵਿਚਾਰ ਕਈ ਪੱਧਰਾਂ ਉੱਤੇ ਹੋਵੇਗੀ ਅਤੇ ਫਿਰ ਹੀ ਫੈਸਲਾ ਲਿਆ ਜਾ ਸਕੇਗਾ।
ਕੁਝ ਸਹਿਮਤੀ ਅਤੇ ਕੁਝ ਅਸਹਿਮਤੀ ਵਿਚਾਲੇ ਬਾਬਾ ਰਾਮਦੇਵ ਨੇ ਧਰਨਾ ਲਾ ਲਿਆ, ਜਿਸ ਬਾਰੇ ਕਈ ਕਿਸਮ ਦੇ ਵਿਵਾਦ ਵੀ ਖੜੇ ਪੈਰ ਸਾਹਮਣੇ ਆ ਗਏ। ਇੱਕ ਮਾਮਲਾ ਤਾਂ ਸਾਰਿਆਂ ਤੋਂ ਵੱਡਾ ਇਹੋ ਸੀ ਕਿ ਜਦੋਂ ਇੱਕ ਸੰਘਰਸ਼ ਅੰਨਾ ਹਜ਼ਾਰੇ ਦੀ ਅਗਵਾਈ ਹੇਠ ਹੋ ਰਿਹਾ ਸੀ, ਦੂਜਾ ਮੋਰਚਾ ਖੋਲ੍ਹਣ ਦੀ ਕੀ ਲੋੜ ਸੀ? ਇਹ ਮੋਰਚਾ ਬਾਬਾ ਰਾਮਦੇਵ ਨੇ ਸ਼ੁਰੂ ਵੀ ਓਦੋਂ ਕੀਤਾ, ਜਦੋਂ ਕੇਂਦਰ ਸਰਕਾਰ ਤੇ ਬਾਬਾ ਅੰਨਾ ਹਜ਼ਾਰੇ ਵਿਚਾਲੇ ਲੋਕਪਾਲ ਦੇ ਸਵਾਲ ਉੱਤੇ ਗੱਲਬਾਤ ਇੱਕ ਨਾਜ਼ਕ ਮੋੜ ਉੱਤੇ ਆ ਗਈ ਤੇ ਅੜਿੱਕਾ ਇਹ ਬਣ ਗਿਆ ਸੀ ਕਿ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਮੁੱਖ ਜੱਜ ਨੂੰ ਇਸ ਦੇ ਅਧੀਨ ਲਿਆਉਣਾ ਹੈ ਕਿ ਨਹੀਂ? ਜਦੋਂ ਇਹ ਖਬਰ ਆਈ ਕਿ ਸਰਕਾਰ ਇਹ ਗੱਲ ਨਹੀਂ ਮੰਨ ਰਹੀ ਅਤੇ ਅੰਨਾ ਹਜ਼ਾਰੇ ਦੇ ਸਾਥੀ ਇਸ ਮੰਗ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ, ਓਦੋਂ ਬਾਬਾ ਰਾਮਦੇਵ ਨੇ ਬਿਆਨ ਦੇ ਦਿੱਤਾ ਕਿ ਪ੍ਰਧਾਨ ਮੰਤਰੀ ਤੇ ਭਾਰਤ ਦਾ ਮੁੱਖ ਜੱਜ ਕਿਸੇ ਦੇ ਅਧੀਨ ਹੋਣੇ ਕਰਨੇ ਹੀ ਨਹੀਂ ਚਾਹੀਦੇ। ਇਹ ਬਿਆਨ ਅੰਨਾ ਹਜ਼ਾਰੇ ਅਤੇ ਉਸ ਦੇ ਸਾਥੀਆਂ ਨਾਲੋਂ ਇੱਕਦਮ ਵੱਖਰੇ ਪੈਂਤੜੇ ਦਾ ਸੀ। ਵੱਖਰਾ ਪੈਂਤੜਾ ਹੋਣ ਦੀ ਗੱਲ ਸਾਹਮਣੇ ਆਉਣ ਦੇ ਬਾਵਜੂਦ ਅੰਨਾ ਹਜ਼ਾਰੇ ਨੇ ਕਿਹਾ ਕਿ ਉਹ ਇਸ ਨੂੰ ਖਾਸ ਮੁੱਦਾ ਨਹੀਂ ਮੰਨਦੇ ਅਤੇ ਬਾਬਾ ਰਾਮਦੇਵ ਦੇ ਨਾਲ ਭੁੱਖ ਹੜਤਾਲ ਉੱਤੇ ਬੈਠਣਗੇ, ਪਰ ਓਸੇ ਸ਼ਾਮ ਰਾਮਦੇਵ ਨੇ ਇਹ ਕਹਿ ਕੇ ਗੱਲ ਹੋਰ ਅੱਗੇ ਵਧਾ ਦਿੱਤੀ ਕਿ ਲੋਕਪਾਲ ਦਾ ਮੁੱਦਾ ਅੰਨਾ ਹਜ਼ਾਰੇ ਦਾ ਹੈ, ਸਾਡਾ ਨਹੀਂ, ਸਾਡਾ ਤਾਂ ਆਪਣਾ ਏਜੰਡਾ ਹੈ।
ਅਗਲਾ ਮੁੱਦਾ ਇਹ ਚਰਚਾ ਦਾ ਵਿਸ਼ਾ ਬਣ ਗਿਆ ਕਿ ਬਾਬਾ ਰਾਮਦੇਵ ਨੇ ਜਿਹੜਾ ਧਰਨਾ ਲਾਉਣਾ ਹੈ, ਉਸ ਦੇ ਵਾਸਤੇ ਪੰਡਾਲ ਸ਼ਾਹੀ ਕਿਸਮ ਦਾ ਬਣਾਇਆ ਜਾ ਰਿਹਾ ਹੈ ਅਤੇ ਉਸ ਉੱਤੇ ਅੰਨ੍ਹਾ ਪੈਸਾ ਖਰਚਿਆ ਜਾ ਰਿਹਾ ਹੈ। ਉਸ ਪੈਸੇ ਦੀ ਚਰਚਾ ਚੱਲੀ ਤਾਂ ਕੁਝ ਟੀ ਵੀ ਚੈਨਲਾਂ ਨੇ ਇਹ ਵਿਖਾ ਦਿੱਤਾ ਕਿ ਬਾਬਾ ਰਾਮਦੇਵ ਦੇ ਪ੍ਰਬੰਧਕਾਂ ਨੂੰ ਲੱਖਾਂ ਰੁਪੈ ਦੇ ਚੈੱਕ ਦਿੱਤੇ ਜਾ ਰਹੇ ਹਨ, ਜਿਹੜੇ ਆਮ ਆਦਮੀ ਨਹੀਂ ਦੇ ਸਕਦਾ। ਪੰਡਾਲ ਵਿੱਚ ਆ ਰਹੇ ਸਮੱਰਥਕਾਂ ਬਾਰੇ ਵੀ ਇਹ ਚਰਚਾ ਚੱਲ ਪਈ ਕਿ ਅੰਨਾ ਹਜ਼ਾਰੇ ਦੇ ਮਗਰ ਆਮ ਆਦਮੀ ਆਪਣੇ ਆਪ ਆਏ ਸਨ, ਪਰ ਰਾਮਦੇਵ ਦੇ ਧਰਨੇ ਵਿੱਚ ਲੋਕ ਲਿਆਉਣ ਲਈ ਬੱਸਾਂ ਲਾਈਆਂ ਗਈਆਂ ਹਨ। ਅੰਨਾ ਹਜ਼ਾਰੇ ਦਾ ਪੰਡਾਲ ਉਂਜ ਵੀ ਸਾਰਿਆਂ ਵਾਸਤੇ ਇੱਕੋ ਜਿਹਾ ਸੀ, ਪਰ ਬਾਬਾ ਰਾਮਦੇਵ ਦੇ ਪੰਡਾਲ ਵਿੱਚ ਸਟੇਜ ਉੱਤੇ ਬੈਠਣ ਵਾਲਿਆਂ ਵਾਸਤੇ ਗਰਮੀ ਤੋਂ ਬਚਾਉਣ ਦੇ ਪ੍ਰਬੰਧ ਖਾਸ ਕੀਤੇ ਗਏ ਸਨ, ਜਦ ਕਿ ਆਮ ਜਨਤਾ ਵਾਸਤੇ ਏਨੇ ਪ੍ਰਬੰਧ ਨਹੀਂ ਸਨ।
ਇਨ੍ਹਾਂ ਸਾਰੀਆਂ ਤੋਂ ਵੱਡੀ ਗੱਲ ਇਹ ਚਰਚਾ ਦਾ ਵਿਸ਼ਾ ਬਣੀ ਕਿ ਬਾਬਾ ਰਾਮਦੇਵ ਦੇ ਧਰਨੇ ਨੂੰ ਕਾਮਯਾਬ ਕਰਨ ਲਈ ਆਰ ਐਸ ਐਸ ਅਤੇ ਭਾਰਤੀ ਜਨਤਾ ਪਾਰਟੀ ਨੇ ਆਪ ਇਸ ਦਾ ਬਾਕਾਇਦਾ ਸਮਰਥਨ ਕਰ ਦਿੱਤਾ ਤੇ ਆਪਣੇ ਲੋਕਾਂ ਨੂੰ ਓਥੇ ਜਾਣ ਦਾ ਸੱਦਾ ਦੇ ਦਿੱਤਾ। ਜਦੋਂ ਅੰਨਾ ਹਜ਼ਾਰੇ ਨੇ ਧਰਨਾ ਲਾਇਆ ਸੀ, ਉਸ ਵਕਤ ਭਾਜਪਾ ਦੇ ਲੀਡਰਾਂ ਨੇ ਉਸ ਦਾ ਜ਼ਬਾਨੀ ਸਮੱਰਥਨ ਕੀਤਾ ਸੀ, ਇਸ ਤਰ੍ਹਾਂ ਦੇ ਸੱਦੇ ਨਹੀਂ ਸੀ ਦਿੱਤੇ। ਕਾਰਨ ਸਾਫ ਸੀ ਕਿ ਅੰਨਾ ਹਜ਼ਾਰੇ ਦੇ ਧਰਨੇ ਵਿੱਚ ਸਾਰੇ ਰੰਗਾਂ ਵਾਲੇ ਰਾਜਸੀ ਲੀਡਰਾਂ ਦੇ ਖਿਲਾਫ ਲੋਕ ਬੋਲ ਰਹੇ ਸਨ, ਨਾਂਅ ਭਾਵੇਂ ਉਹ ਕਿਸੇ ਦਾ ਨਹੀਂ ਸੀ ਲੈਂਦੇ, ਜਦ ਕਿ ਬਾਬਾ ਰਾਮਦੇਵ ਦੇ ਧਰਨੇ ਵਿੱਚ ਸਾਰਾ ਜ਼ੋਰ ਮੌਜੂਦਾ ਸਰਕਾਰ ਦੇ ਖਿਲਾਫ ਲੱਗਣਾ ਸ਼ੁਰੂ ਹੋ ਗਿਆ, ਨਾਂਅ ਭਾਵੇਂ ਏਥੇ ਵੀ ਕਿਸੇ ਦਾ ਨਹੀਂ ਸੀ ਲਿਆ ਜਾ ਰਿਹਾ। ਦੋਵਾਂ ਧਰਨਿਆਂ ਵਿਚ ਇਹ ਵਖਰੇਵਾਂ ਐਨਾ ਸਧਾਰਨ ਨਹੀਂ, ਇਸ ਦੇ ਅੰਦਰ ਬਹੁਤ ਕੁਝ ਲੁਕਿਆ ਹੋਇਆ ਸੀ। (ਬਾਅਦ ਵਿੱਚ ਖੁੱਲ੍ਹੇ ਭੇਦਾਂ ਤੋਂ ਇੰਜ ਜਾਪਦਾ ਹੈ ਕਿ ਸਰਕਾਰ ਦੇ ਖਿਲਾਫ ਬੋਲਣਾ ਵੀ ਇੱਕ ਆਪਸੀ ਸੌਦੇਬਾਜ਼ੀ ਦਾ ਹੀ ਹਿੱਸਾ ਸੀ।)
ਹੁਣ ਅਸੀਂ ਥੋੜ੍ਹਾ ਪਿੱਛੇ ਚੱਲੀਏ। ਜਦੋਂ ਅੰਨਾ ਹਜ਼ਾਰੇ ਨੇ ਧਰਨਾ ਚੁੱਕਿਆ, ਉਸ ਨੇ ਦੋ ਮੁੱਖ ਮੰਤਰੀਆਂ ਬਿਹਾਰ ਦੇ ਨਿਤੀਸ਼ ਕੁਮਾਰ ਅਤੇ ਗੁਜਰਾਤ ਦੇ ਨਰਿੰਦਰ ਮੋਦੀ ਦੀ ਬੜੀ ਸਿਫਤ ਕੀਤੀ ਸੀ। ਕਿਹਾ ਉਸ ਨੇ ਸਿਰਫ ਇਹ ਸੀ ਕਿ ਪੇਂਡੂ ਵਿਕਾਸ ਦੇ ਮਾਮਲੇ ਵਿੱਚ ਬਾਕੀ ਰਾਜਾਂ ਦੇ ਆਗੂਆਂ ਨੂੰ ਇਨ੍ਹਾਂ ਦੋਵਾਂ ਮੁੱਖ ਮੰਤਰੀਆਂ ਤੋਂ ਸਿੱਖ ਕੇ ਚੱਲਣਾ ਚਾਹੀਦਾ ਹੈ, ਪਰ ਮਾਮਲਾ ਦੋ ਮੁੱਖ ਮੰਤਰੀਆਂ ਦਾ ਨਾ ਰਹਿ ਕੇ ਸਿਰਫ ਇੱਕ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਬਣ ਗਿਆ ਅਤੇ ਬਹਿਸ ਇਹ ਚੱਲ ਪਈ ਕਿ ਬਾਬਾ ਇੱਕ ਦੰਗਿਆਂ ਦੇ ਦਾਗੀ ਦੀ ਸਿਫਤ ਕਰ ਰਿਹਾ ਹੈ। ਭਾਜਪਾ ਅਤੇ ਨਰਿੰਦਰ ਮੋਦੀ ਨੇ ਬਾਬਾ ਅੰਨਾ ਹਜ਼ਾਰੇ ਦੇ ਪੱਖ ਵਿੱਚ ਬਿਆਨ ਦਾਗੇ ਅਤੇ ਨੁਕਤਾਚੀਨੀ ਕਰਨ ਵਾਲਿਆਂ ਨੂੰ ਰੱਜ ਕੇ ਭੰਡਿਆ, ਪਰ ਦੋ ਹਫਤੇ ਨਾ ਬੀਤੇ ਕਿ ਸਾਰਾ ਪਾਸਾ ਹੀ ਪਲਟ ਗਿਆ। ਬਾਬਾ ਅੰਨਾ ਹਜ਼ਾਰੇ ਨੇ ਜਾ ਕੇ ਗੁਜਰਾਤ ਵਿੱਚ ਧਰਨਾ ਲਾਇਆ ਅਤੇ ਨਰਿੰਦਰ ਮੋਦੀ ਦੇ ਰਾਜ ਨੂੰ 'ਗਾਂਧੀ ਦਾ ਗੁਜਰਾਤ' ਕਹਿੰਦੇ ਹੋਏ ਇਹ ਭਾਸ਼ਣ ਕਰ ਦਿੱਤਾ ਕਿ ਏਥੇ ਇਸ ਪੱਧਰ ਦਾ ਭ੍ਰਿਸ਼ਟਾਚਾਰ ਫੈਲਿਆ ਪਿਆ ਹੈ ਕਿ ਸ਼ਰਮ ਆਉਂਦੀ ਹੈ। ਉਸ ਨੇ ਇਹ ਵੀ ਕਹਿ ਦਿੱਤਾ ਕਿ ਕਹਿਣ ਨੂੰ ਇਸ ਰਾਜ ਵਿੱਚ ਸ਼ਰਾਬ-ਬੰਦੀ ਹੈ, ਪਰ ਅਮਲ ਵਿੱਚ ਇਸ ਰਾਜ ਵਿੱਚ ਓਨਾ ਦੁੱਧ ਨਹੀਂ ਵਿਕਦਾ, ਜਿੰਨੀ ਰੋਜ਼ ਸ਼ਰਾਬ ਵਿਕ ਰਹੀ ਹੈ। ਸ਼ਰਾਬ ਦਾ ਕਾਰੋਬਾਰ ਕਰਦੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਆਪਣੇ ਆਗੂ ਵੀ ਕਈ ਵਾਰੀ ਫੜੇ ਜਾਂਦੇ ਰਹੇ ਸਨ, ਇਸ ਲਈ ਉਨ੍ਹਾਂ ਨੇ ਇਸ ਨੂੰ ਆਪਣੀ ਪਾਰਟੀ ਅਤੇ ਸਰਕਾਰ ਉੱਤੇ ਸਿੱਧਾ ਰਾਜਸੀ ਹਮਲਾ ਮੰਨ ਲਿਆ ਤੇ ਓਸੇ ਦਿਨ ਤੋਂ ਅੰਨਾ ਹਜ਼ਾਰੇ ਤੋਂ ਹੌਲੀ-ਹੌਲੀ ਵਖਰੇਵਾਂ ਪਾਉਣਾ ਸ਼ੁਰੂ ਕਰ ਦਿੱਤਾ ਗਿਆ, ਜਿਹੜਾ ਹੁਣ ਸਾਹਮਣੇ ਆਇਆ ਹੈ, ਅਤੇ ਇਹ ਵੀ ਇੱਕ ਸ਼ੁਰੂਆਤ ਹੈ, ਜਿਹੜੀ ਹਾਲੇ ਹੋਰ ਅੱਗੇ ਵਧਣੀ ਹੈ।
ਭਾਰਤੀ ਜਨਤਾ ਪਾਰਟੀ ਦੀ ਬਾਬਰੀ ਮਸਜਿਦ ਢਾਹੁਣ ਵੇਲੇ ਦੀ ਇੱਕ ਸਮੱਰਥਕ ਸਾਧਵੀ ਰਿਤੰਬਰਾ ਸਾਰਿਆਂ ਤੋਂ ਪਹਿਲਾਂ ਰਾਮਦੇਵ ਦੇ ਧਰਨੇ ਵਿੱਚ ਪੁੱਜੀ ਸੀ। ਉਸ ਦੇ ਨਾਲ ਖੜੇ ਇੱਕ ਭਾਜਪਾ ਆਗੂ ਨੇ ਇਹ ਕਹਿਣ ਵਿੱਚ ਵੀ ਦੇਰ ਨਹੀਂ ਲਾਈ ਕਿ ਹਾਲਾਤ ਐਮਰਜੈਂਸੀ ਤੋਂ ਪਹਿਲਾਂ ਵਾਲੇ ਬਣ ਰਹੇ ਹਨ, ਜਦੋਂ ਇੰਦਰਾ ਗਾਂਧੀ ਦੇ ਰਾਜ ਵਿਰੁੱਧ ਇੱਕ ਆਜ਼ਾਦੀ ਘੁਲਾਟੀਏ ਜੈ ਪ੍ਰਕਾਸ਼ ਨਾਰਾਇਣ ਨੂੰ ਲੋਕਾਂ ਨੂੰ ਅਗਵਾਈ ਦੇਣ ਲਈ ਅੱਗੇ ਆਉਣਾ ਪਿਆ ਸੀ। ਅਸਲ ਖੇਡ ਵੀ ਇਹੋ ਲੱਗ ਰਹੀ ਹੈ ਕਿ ਓਦੋਂ ਵਾਲੇ ਹਾਲਾਤ ਬਣਾਏ ਜਾਣ, ਜਿਨ੍ਹਾਂ ਵਿੱਚ ਸਰਕਾਰ ਦੇ ਵਿਰੋਧ ਦੇ ਨਾਂਅ ਉੱਤੇ ਨਵਾਂ ਸਿਆਸੀ ਗੱਠਜੋੜ ਸਿਰਜਿਆ ਜਾਵੇ, ਜਿਸ ਵਿੱਚ ਓਦੋਂ ਜਨ ਸੰਘ ਨੂੰ ਅਹਿਮ ਥਾਂ ਹਾਸਲ ਸੀ, ਹੁਣ ਭਾਜਪਾ ਨੂੰ ਆਗੂ ਵਾਲੀ ਥਾਂ ਮਿਲ ਸਕੇ। ਇਸ ਦਾ ਪਤਾ ਇਸ ਗੱਲ ਤੋਂ ਵੀ ਲੱਗ ਜਾਂਦਾ ਹੈ ਕਿ ਪਿਛਲੀਆਂ ਪਾਰਲੀਮੈਂਟ ਚੋਣਾਂ ਵਿੱਚ ਬਾਬਾ ਰਾਮਦੇਵ ਨੇ ਭਾਜਪਾ ਨੂੰ ਗਿਆਰਾਂ ਲੱਖ ਰੁਪੈ ਦਾ ਚੋਣ ਚੰਦਾ ਦਿੱਤਾ ਸੀ, ਜਿਸ ਦਾ ਕੋਈ ਖਾਸ ਮਤਲਬ ਨਿਕਲਦਾ ਹੈ।
ਉਂਜ ਇਹ ਬਾਬਾ ਰਾਮਦੇਵ ਓਹੋ ਮਹਾਂਪੁਰਸ਼ ਹੈ, ਜਿਸ ਦੀ ਦਵਾਈਆਂ ਦੀ ਫੈਕਟਰੀ ਵਿੱਚ ਘੱਟੋ ਘੱਟ ਮਜ਼ਦੂਰੀ ਨਾ ਦੇਣ ਕਾਰਨ ਉਸ ਦੇ ਇੱਕ ਸੌ ਚਾਰ ਮਜ਼ਦੂਰਾਂ ਵੱਲੋਂ ਹਾਈ ਕੋਰਟ ਵਿੱਚ ਕੇਸ ਚੱਲ ਰਿਹਾ ਹੈ। ਜੇ ਬਾਬਾ ਕਿਸਾਨਾਂ ਨੂੰ ਹੁਨਰਮੰਦ ਮਜ਼ਦੂਰ ਮੰਨ ਕੇ ਘੱਟੋ-ਘੱਟ ਮਜ਼ਦੂਰੀ ਦੇ ਬਰਾਬਰ ਆਮਦਨ ਦੇਣ ਦੀ ਮੰਗ ਕਰ ਰਿਹਾ ਹੈ ਤਾਂ ਮਜ਼ਦੂਰਾਂ ਨੂੰ ਆਪ ਘੱਟੋ-ਘੱਟ ਮਜ਼ਦੂਰੀ ਦੇਣ ਤੋਂ ਕਿਉਂ ਇਨਕਾਰੀ ਹੈ? ਇਸ ਦਾ ਜਵਾਬ ਬਾਬਾ ਨਾ ਕਦੇ ਦੇਂਦਾ ਹੈ, ਨਾ ਉਸ ਨੇ ਦੇਣਾ ਹੈ। ਧਰਨਾ ਬਾਬਾ ਰਾਮਦੇਵ ਨੇ ਲਾ ਲਿਆ, ਪਰ ਇਸ ਦੀ ਸਾਰੀ ਜ਼ਿਮੇਵਾਰੀ ਓਸੇ ਦੇ ਸਿਰ ਜਾਂ ਭਾਜਪਾ ਉੱਤੇ ਹੀ ਨਹੀਂ ਪਾਈ ਜਾ ਸਕਦੀ, ਸਰਕਾਰ ਦਾ ਪੱਖ ਵੀ ਏਨਾ ਗੈਰ ਜ਼ਿਮੇਵਾਰਾਨਾ ਸੀ ਕਿ ਉਸ ਨੇ ਖੁਦ ਹਾਲਾਤ ਤਿਆਰ ਕੀਤੇ ਸਨ। ਵਿਦੇਸ਼ਾਂ ਵਿੱਚ ਪਏ ਕਾਲੇ ਧਨ ਬਾਰੇ ਉਸ ਨੇ ਕਈ ਵਾਰੀ ਮੰਨ ਕੇ ਅਖੀਰ ਤੱਕ ਪਰਦੇ ਪਾਉਣ ਦਾ ਯਤਨ ਕੀਤਾ ਤੇ ਸੁਪਰੀਮ ਕੋਰਟ ਦੇ ਡੰਡੇ ਨਾਲ ਹੀ ਥੋੜ੍ਹਾ-ਥੋੜ੍ਹਾ ਅੱਗੇ ਖਿਸਕਦੀ ਰਹੀ ਹੈ। ਇਸ ਤੋਂ ਉਸ ਬਾਰੇ ਇਹ ਪ੍ਰਭਾਵ ਵਧਦਾ ਗਿਆ ਕਿ ਉਹ ਆਪਣੇ ਕੁਝ ਨਜ਼ਦੀਕੀਆਂ ਨੂੰ ਬਚਾਉਣਾ ਚਾਹੁੰਦੀ ਹੈ। ਲੋਕਾਂ ਵਿੱਚ ਜਿਹੜਾ ਰੋਹ ਪੈਦਾ ਹੁੰਦਾ ਰਿਹਾ, ਉਸ ਦਾ ਲਾਭ ਬਾਬਾ ਰਾਮਦੇਵ ਲੈ ਜਾਵੇ ਜਾਂ ਕੋਈ ਹੋਰ, ਇਹ ਕਿਸੇ ਨਾ ਕਿਸੇ ਦਿਨ ਹੋਣਾ ਹੀ ਸੀ। ਜੇ ਕਿਧਰੇ ਤੀਸਰੇ ਮੋਰਚੇ ਵਰਗੀ ਕੋਈ ਧਿਰ ਮੈਦਾਨ ਵਿੱਚ ਆਈ ਹੁੰਦੀ ਤਾਂ ਅਗਵਾਈ ਉਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਨਹੀਂ ਸੀ ਜਾ ਸਕਣੀ, ਜਿਨ੍ਹਾਂ ਦੇ ਹੱਥ ਜਾਣ ਦੇ ਸੰਕੇਤ ਹੁਣ ਸਾਫ ਵੇਖੇ ਜਾ ਰਹੇ ਹਨ।

Wednesday 8 June 2011

ਅੱਜ ਕਾਲਜ ਦਾ ਆਖਰੀ ਦਿਨ ਇਕ ਪੇਗਾਮ ਮੇਰੇ ਦੋਸਤਾਂ ਦੇ ਨਾਮ ...


ਕੰਵਲਜੀਤ ਸਿੰਘ "ਚਾਨੀ"

ਹੋਰ ਕਈ ਯਾਰ ਸੱਜਣ ਨਾਲ ਆਇਆ ਕਰਨਗੇ
ਰਹਿ ਕੇ ਕੱਠਿਆ ਵਕਤ ਭਾਵੇਂ ਹੱਸ ਕੇ ਗੁਜਾਰਿਆ
ਰੋਜ ਆ ਕੇ ਪਿਅਰ ਦੇ ਜਜਬੇ ਦਿਖਾਇਆ ਕਰਨਗੇ
ਬਦਨਾਮੀਆ ,ਬਰਬਾਦੀਆ ਮਿਲੀਆਂ ਸੀ ਬੇ-ਰੁਖੀਆਂ
ਬੇ ਵਫਾਈ ਦਾ ਕਫ਼ਨ ਓਹ ਆਪ ਹੰਡਾਇਆ ਕਰਨਗੇ
ਸੋਹਣੀ ਬੀਤੀ ਜਿੰਨੀ  ਬਿਤਾਈ  ਤੁਸਾਂ ਦੇ ਨਾਲ
ਯਾਦ ਮੇਰੀ ਵਿਚ ਬਹਿ ਕੇ ਮਹਿਫਲ ਸਜਾਇਆ ਕਰਨਗੇ
ਅਫਸੋਸ ਵੀ ਓਹ ਕਰਨਗੇ ਆਪਣੇ ਇਹਸਾਸ ਦਾ
ਯਾਦ ਤੇਰੀ ਵਿਚ "ਚਾਨੀ" ਓਹ ਗੀਤ ਗਾਇਆ ਕਰਨਗੇ