Sunday 29 January 2012

ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’

ਸ਼ਿਵਚਰਨ ਜੱਗੀ ਕੁੱਸਾ
ਬੜੇ ਛੋਟੇ-ਛੋਟੇ ਹੁੰਦਿਆਂ ਦੇਵ ਥਰੀਕੇ ਵਾਲੇ ਦੇ ਲਿਖੇ ਗੀਤ ਸੁਣਦੇ ਹੁੰਦੇ ਸਾਂ। ਉਦੋਂ ਵਿਆਹਾਂ-ਸ਼ਾਦੀਆਂ ਮੌਕੇ ਕੋਠੇ ‘ਤੇ ਦੋ ਮੰਜੇ ਜੋੜ ਕੇ ਸਪੀਕਰ ਲੱਗਿਆ ਕਰਦੇ ਸਨ। ਅਸੀਂ ਜਿੱਥੇ ਸਪੀਕਰ ਖੜਕਦਾ ਹੋਣਾ, ਘਰਦਿਆਂ ਦੇ ਛਿੱਤਰਪੌਲਾ ਕਰਨ ਦੇ ਬਾਵਜੂਦ ਵੀ ਉਥੇ ਜਾ ਪਹੁੰਚਣਾ। ਬਚਪਨ ਸੀ, ਘਰਦਿਆਂ ਦੇ ਛਿੱਤਰਾਂ ਦੀ ਕੌਣ ਪ੍ਰਵਾਹ ਕਰਦੈ? ਉਦੋਂ ਤਿੰਨ ਕੁ ਗੀਤਕਾਰ ਹੀ ਮਸ਼ਹੂਰ ਸਨ। ਸਵਰਗੀ ਦੀਦਾਰ ਸੰਧੂ, ਬਾਬੂ ਸਿੰਘ ਮਾਨ, ਮਰਾੜ੍ਹਾਂ ਵਾਲਾ ਅਤੇ ਦੇਵ ਥਰੀਕਿਆਂ ਵਾਲਾ। ਬਾਈ ਥਰੀਕਿਆਂ ਵਾਲੇ ਦਾ ਲਿਖਿਆ ਅਤੇ ਮਰਹੂਮ ਬਾਈ ਕੁਲਦੀਪ ਮਾਣਕ ਦਾ ਗਾਇਆ “ਜੈਮਲ-ਫੱਤਾ” ਮੈਂ ਖੁਦ ਪਿੰਡ ਦੇ ਸਕੂਲ ਦੀ ਬਾਲ-ਸਭਾ ਵਿਚ ਗਾਉਂਦਾ ਰਿਹਾ ਹਾਂ। ਇਕ ਇਤਫ਼ਾਕ ਹੀ ਹੈ ਕਿ ਅੱਜ ਬਾਈ ਦੇਵ ਥਰੀਕੇ ਵਾਲਾ ਅਤੇ ਬਾਈ ਕੁਲਦੀਪ ਮਾਣਕ ਦੋਨੋਂ ਹੀ ਮੇਰੇ ਪ੍ਰਮ-ਮਿੱਤਰ ਹਨ। ਜਿਗਰੀ-ਮਿੱਤਰ, ਹਮ-ਪਿਆਲਾ, ਹਮ-ਨਿਵਾਲਾ! ਉਸ ਮੌਕੇ, ਉਹਨੂੰ ਮੌਤ ਨੇ ਵਾਜਾਂ ਮਾਰੀਆਂ-ਸੋਹਣੀਂ ਸੁੱਤੀ ਲਈ ਜਗਾ, ਅੱਲਾ ਬਿਸਮਿੱਲਾ ਤੇਰੀ ਜੁਗਨੀ, ਤੋਤਾ ਢੋਲ ਦਾ ਰੋਵੇ ਤੇ ਕੁਰਲਾਵੇ, ਕਹੇ ਰਸਾਲੂ ਰਾਣੀਏਂ ਨੀ ਗਲ ਬਾਂਹਾਂ ਪਾ ਦੇ…ਆਦਿ ਬੜੇ ਹੀ ਮਸ਼ਹੂਰ ਗੀਤ ਸਨ। ਉਸ ਤੋਂ ਬਾਅਦ ਜਦੋਂ, ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਐ ਹੀਰ ਦੀ, ਛੇਤੀ ਕਰ ਸਰਵਣ ਬੱਚਾ, ਰਾਂਝਾ ਜੋਗੀ ਹੋ ਗਿਆ, ਆਏ ਤਾਂ ਕੁਲਦੀਪ ਮਾਣਕ ਅਤੇ ਦੇਵ ਥਰੀਕੇ ਵਾਲੇ ਦੇ ਨਾਂ ਦਾ ਥਾਂ-ਥਾਂ ਨਗਾਰਾ ਵੱਜ ਗਿਆ। ਫਿਰ, ਕਿਹੜੇ ਬੰਨ੍ਹਣਾ ਸੱਜਣ ਦੇ ਗਾਨਾ-ਨਿੱਕੀ ਨਿੱਕੀ ਕੱਤੇਂ ਲੋਗੜੀ, ਪੱਟੇ ਜਾਣਗੇ ਸਾਧਾਂ ਦੇ ਚੇਲੇ-ਜੱਟੀਏ ਜੇ ਹੋਗੀ ਸਾਧਣੀਂ ਅਤੇ ਰੱਸਾ ਹੋਵੇ ਗੰਢ ਲਾ ਲੀਏ-ਟੁੱਟੀ ਯਾਰੀ ਦਾ ਕੀ ‘ਲਾਜ ਬਣਾਈਏ, ਵਰਗੇ ਗੀਤਾਂ ਨੇ ਤਾਂ ਦੇਵ ਥਰੀਕਿਆਂ ਵਾਲੇ ਦੇ ਪ੍ਰਸ਼ੰਸਕਾਂ ਨੂੰ ਇਕ

Sunday 15 January 2012

ਪੰਜਾਬੀ ਦਾ ਬੇਬਾਕ ਤੇ ਬੇਲਿਹਾਜ਼ ਨਾਵਲਕਾਰ


ਜਸਵੰਤ ਸਿੰਘ ਕੰਵਲ ਪੰਜਾਬੀ ਦਾ ਬੇਬਾਕ ਤੇ ਬੇਲਿਹਾਜ਼ ਨਾਵਲਕਾਰ ਹੈ। ਉਹ ਨਾਵਲਕਾਰ ਜਿਸ ਨੇ ਪੰਜਾਬੀ ਨਾਵਲਕਾਰੀ ਨੂੰ ਨਵੀਂ ਦਿਸ਼ਾ ਤੇ ਸੇਧ ਦਿੱਤੀ। ਉਸ ਦੇ ਪਾਠਕਾਂ ਦੀ ਇਕ ਵੱਖਰੀ ਸ਼੍ਰੇਣੀ ਹੈ। ਨਾਵਲ ਲਿਖਣ ਲਈ ਉਸ ਪੂਰਾ ਭਾਰਤ ਗਾਹ ਮਾਰਿਆ ਤੇ ਨਾਵਲਾਂ ਦੇ ਸਿਰੋਂ ਹੀ ਉਸ ਪੂਰਾ ਯੂਰਪ ਵੇਖ ਲਿਆ।
ਜਿਥੇ ਕਿਤੇ ਵੀ ਪੰਜਾਬੀ ਹਨ ਸਭ ਉਸ ਦੇ ਨਾਵਲਾਂ ਨੂੰ ਰੂਹ ਨਾਲ ਪੜ੍ਹਦੇ ਹਨ। ਉਸ ਦੇ ਪਾਠਕ ਨਾਵਲ ਪੜ੍ਹਦੇ-ਪੜ੍ਹਦੇ ਆਪਣੇ ਪੰਜਾਬ ਦੇ ਖੇਤਾਂ ਵਿਚੋਂ ਦੀ ਵਿਚਰ ਜਾਂਦੇ ਹਨ। ਸੁਆਣੀਆਂ, ਸਕੂਲਾਂ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਤੋਂ ਲੈ ਕੇ ਘਾਗ ਸਿਆਸਤਦਾਨ ਉਨ੍ਹਾਂ ਦੇ ਨਾਵਲਾਂ ਨੂੰ ਬੜੀ ਸ਼ਿੱਦਤ ਨਾਲ ਪੜ੍ਹਦੇ ਹਨ। ਮੈਨੂੰ ਵੀ ਆਪਣੀ ਜ਼ਿੰਦਗੀ ਦੋ ਗੱਲਾਂ ਕਦੀ ਨਹੀਂ ਭੁੱਲ ਸਕਦੀਆਂ ਕਿ 1991 ਵਿਚ ਮੈਂ ਵੀ ਉਨ੍ਹਾਂ ਦਾ ਪਹਿਲਾ ਨਾਵਲ ‘‘ਪੂਰਨਮਾਸ਼ੀ'' ਚੋਰੀ ਚੁੱਕ ਕੇ ਪੜ੍ਹਿਆ ਸੀ ਤੇ ਕਦੀ ਗੁਰਦਾਸ ਮਾਨ ਨੇ ਵੀ ਇਹ ਗੱਲ ਆਖੀ ਹੋਈ ਹੈ