Saturday 25 June 2011

ਕੁਝ ਰੰਗ ਇਹ ਵੀ ਵਲੈਤ ਦੇ!


ਨਿੰਦਰ ਘੁਗਿਆਣਵੀ

ਮੈਂ ਦੇਖਿਆ ਕਿ ਵਲੈਤ ਵਿੱਚ ਸਵੇਰੇ ਉਠਕੇ ਜੇਕਰ ਬੁੱਢਾ ਆਪਣੀ ਬੁੱਢੀ ਦਾ ਹਾਲ ਨਾ ਪੁੱਛੇ,ਉਹ ਖਿਝਦੀ ਹੈ। ਸਾਰਾ ਦਿਨ ਔਖੀ ਦਾ ਲੰਘਦਾ ਹੈ। ਰੁੱਸ ਜਾਂਦੀ ਹੈ। ਸੱਚੀ ਗੱਲ ਤਾਂ ਇਹੋ ਹੈ ਕਿ ਮੈਨੂੰ
ਇਹ ਵਰਤਾਰਾ ਬਹੁਤ ਚੰਗਾ ਲੱਗਿਆ। ਮੈਂ ਇੱਕ ਘਰ ਕੁਝ ਦਿਨ ਰਿਹਾ। ਅਲੋਕਾਰ ਜੀਵਨ ਸੀ ਬਜ਼ੁਰਗ ਜੋੜੇ ਦਾ। ਪਲ ਵਿੱਚ ਰੋਸਾ ਤੇ ਪਲ ਵਿੱਚ ਹਾਸਾ।,
ਬਾਪੂ ਦੱਸਣ ਲੱਗਿਆ ਕਿ ਜੇਕਰ ਤੜਕੇ ਉਠਕੇ ਤੇਰੀ ਬੇਬੇ ਦੇ ਬੈੱਡ 'ਤੇ ਨਾ ਜਾਵਾਂ, ਨਾ ਪੁੱਛਾਂ ਕਿ ਕਿਵੇਂ ਐਂæææਤੇਰਾ ਸਰੀਰ ਠੀਕ ਐ? ਤਾਂ ਉਹ ਸਾਰਾ ਦਿਨ ਨਾਖੂਸ਼ ਰਹਿੰਦੀ ਐæææਉਹ ਸਾਰਾ ਦਿਨ ਕੁੜ-ਕੁੜ ਕਰਦੀ ਰਹਿੰਦੀ ਐ। ਬਹੁਤ ਸਾਰੇ ਬੁੱਢੇ-ਬੁੱਢੀਆਂ ਨੂੰ ਗੁਰੂ ਘਰਾਂ ਨੇ ਸੰਭਾਲਿਆ ਹੋਇਆ ਹੈ। ਉਨ੍ਹਾਂ ਕੋਲ ਬੱਸਾਂ ਦੇ ਪਾਸ ਮੁਫ਼ਤ ਹਨ। ਘਰ ਅੱਗੋਂ ਬੱਸ ਫੜੋ ਤੇ ਗੁਰੂ ਘਰ ਆਣ ਉਤਰ੍ਹੋæææ ਸੇਵਾ ਕਰੋæææ ਗੱਲਾਂ ਮਾਰੋæææਮਨ-ਮਰਜ਼ੀ ਦਾ ਛਕੋ-ਛਕਾਓææ ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹੋ ਤੇ ਜਦੋਂ ਦਿਲ ਕਰੇ ਬੱਸ ਚੜ੍ਹੋ ਤੇ ਘਰ ਅੱਗੇ ਆ ਉਤਰੋਂ੍ਹ। ਗੁਰੂ ਘਰ ਜਾਣ ਦੀ ਬਿਜਾਏ ਬਹੁਤ ਸਾਰੇ ਬੁੱਢੇ-ਬੱਢੀਆਂ ਡੇ-ਸੈਂਟਰ ਵੀ ਚਲੇ ਜਾਂਦੇ ਹਨ। ਇੱਥੇ ਡੇ-ਸੈਂਟਰਾਂ ਵਿੱਚ ਵੀ ਚੋਖੀ ਰੌਣਕ ਹੁੰਦੀ ਹੈ। ਡੇ-ਸੈਂਟਰਾਂ ਨੂੰ ਕਮਿਊਨਿਟੀ ਸੈਂਟਰ ਵੀ ਕਹਿੰਦੇ ਹਨ। ਮੈਂ ਬਹੁਤ ਸਾਰੇ ਕਮਿਊੁਨਿਟੀ ਸੈਂਟਰਾਂ ਵਿੱਚ ਗਿਆ ਤੇ ਬਜ਼ੁਰਗਾਂ ਦੀਆਂ ਰੌਣਕਾਂ ਦੇਖੀਆਂ। ਗੱਲਾਂ ਸੁਣੀਆਂ। ਬਜ਼ੁਰਗ ਆਪਸ ਵਿੱਚ ਖਹਿਬੜਦੇ ਦੇਖੇ। ਈਰਖਾ ਤੇ ਚੁਗਲੀਆਂ ਕਰਦੇ ਤੱਕੇ। ਪਿਆਰ ਤੇ ਹਮਦਰਦੀ ਜਿਤਾਉਂਦੇ ਨਜ਼ਰ ਆਏ। ਕੁਝ ਬਹੁਤ ਖ਼ਾਮੋਸ਼ ਦੇਖੇ ਆਪਣੇ ਆਪ ਵਿੱਚ ਮਸਤæææ! ਹਫ਼ਤੇ ਦੇ ਅੰਤ 'ਤੇ ਪੰਜ-ਪੰਜ ਪੌਂਡ ਪਾ ਕੇ ਰੋਸਟ ਚਿਕਨ, ਭੁਜੀਆ ਮੰਗਾਉਂਦੇ ਤੇ ਫੇਮਸ ਗਰਾਊਸ (ਤਿੱਤਰ ਮਾਰਕਾ) ਵਿਸਕੀ ਦੇ ਪੈੱਗ ਟਕਰਾਉਂਦੇ ਤੇ ਪੰਜਾਬ ਨੂੰ ਝੂਰਦੇ ਤੇ ਆਪਣੇ ਨਿਆਣਿਆਂ ਨੂੰ ਕੋਸਦੇ ਦੇਖੇ।
*********
ਇਸ ਵੇਲੇ ਪੰਜਾਬੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਧੰਨ ਹਨ ਸਾਡੇ ਪੰਜਾਬੀ, ਜੋ ਕਰੜਾ ਸੰਘਰਸ਼ ਕਰਦਿਆਂ ਵੱਡੇ ਜਿਗਰੇ ਤੇ ਹਿੰਮਤ ਦੇ ਮਾਲਕ ਹਨ। ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਹੈ ਬੱਚਿਆਂ ਦੀ। ਬੱਚਿਆਂ ਦੇ ਵਿਆਹ ਬੁਰੀ ਤਰਾਂ੍ਹ ਟੁੱਟ ਰਹੇ ਹਨ। ਦੱਸਿਆ ਗਿਆ ਕਿ ਕੁੜੀਆਂ ਵਿਆਹ ਨਹੀਂ ਕਰਵਾ ਰਹੀਆਂ। ਉਹ ਮਨੁੱਖੀ ਜੀਵਨ ਜਿਊਣਾ ਚਾਹੁੰਦੀਆਂ ਨੇ ਨਾ ਕਿ ਪਸੂਆਂ ਵਾਲਾ ਜੀਵਨ! ਉਹ ਇਹ ਨਹੀਂ ਚਾਹੁੰਦੀਆਂ ਕਿ ਅੱਜ ਵਿਆਹ ਕਰਵਾਓ ਤੇ ਕੱਲ੍ਹ ਨੂੰ ਉਹਨਾਂ ਨੂੰ ਘਰੋਂ ਕੱਢ ਦਿਓ। ਮੇਰੇ ਅੰਕਲ ਦੀ ਇੱਕ ਬੇਟੀ, ਜਿਸਦੀ ਉਮਰ 39 ਸਾਲ ਹੋ ਚੁੱਕੀ ਹੈ, ਅੰਕਲ ਨੇ ਮੈਨੂੰ ਪੁੱਛਿਆ ਕਿ ਤੂੰ ਇਸਨੂੰ ਵਲੈਤ ਦੇ ਜਨ-ਜੀਵਨ ਬਾਰੇ ਪੁੱਛ ਤੇ ਇਹ ਵੀ ਪੁੱਛ ਕਿ ਉਹ ਵਿਆਹ ਕਿਉ ਂਨਹੀਂ ਕਰਵਾ ਰਹੀ? ਮੈਂ ਪੁੱਛਿਆ ਤਾਂ ਉਹ ਆਖਣ ਲੱਗੀ, "ਕੀ ਪਿਆ ਆ ਵਿਆਹ ਵਿੱਚ ? ਔਰਤ ਹਰ ਥਾਂ ਸੰਘਰਸ਼ਸ਼ੀਲ ਜੀਵਨ ਜਿਊਂਦੀ ਆæææਚਾਹੇ ਵਲੈਤ ਆæææਚਾਹੇ ਦੁਨੀਆਂ ਦਾ ਕੋਈ ਹੋਰ ਕੋਨਾ, ਔਰਤ ਪਹਿਲਾਂ ਪੜ੍ਹਦੀ ਆæææਫਿਰ ਕੰਮ ਕਰਦੀ ਆæææਵਿਆਹ ਦੇ ਬੰਧਨ ਵਿੱਚ ਬਝਦੀ ਆæææਬੱਚੇ ਪੈਦਾ ਕਰਦੀ ਆæææਕੰਮ ਦੇ ਨਾਲ ਸਾਰੇ ਘਰ ਦੀ ਦੇਖ ਭਾਲ਼ææਬੱਚਿਆਂ ਤੇ ਪਰਿਵਾਰ ਦੀ ਸਾਂਭ-ਸੰਭਾਲ ਤੇ ਹੋਰ ਵੀ ਸਾਰਾ ਬੋਝ ਹੀ ਬੋਝ ਆ ਤੇ ਜੇਕਰ ਬੱਚਾ ਮਾੜਾ ਨਿਕਲ ਗਿਆ ਤਾਂ ਸਾਰਾ ਦੋਸ਼ ਔਰਤ ਉੱਤੇ ਆਵੇਗਾæææਬੰਦਾ ਆਪਣੇ 'ਤੇ ਦੋਸ਼ ਲੈਂਦਾ ਹੀ ਨਹੀਂ ਕਿ ਬੱਚਾ ਵਿਗਾੜਨ ਵਿੱਚ ਉਸਦਾ ਵੀ ਕੁਝ ਯੋਗਦਾਨ ਆਂæææ।" ਉਸ ਕੁੜੀ ਨੇ ਆਖਿਆ ਕਿ ਇੰਡੀਆ ਵਿੱਚ ਤਾਂ ਖੇਡ੍ਹ ਬਣੀ ਹੋਈ ਆ ਕਿ ਵਲੈਤ ਜਾਓ, ਚਾਹੇ ਜਹਾਜ਼ ਦੇ ਪਰਾਂ ਹੇਠ ਲੁਕਜੋ ਤੇ ਚਾਹੇ ਕਿਸੇ ਕੁੜੀ ਦੇ ਲੜ ਲਗਜੋæææਕਿਂੰਨੇ ਮੁੰਡਿਆਂ ਨੇ ਹੁਣ ਤੀਕ ਕਿੰਨੀਆਂ ਕੁੜੀਆਂ ਏਥੇ ਛਡੀਆਂ ਨੇæææ?"
ਕੁੜੀ ਦੀ ਇਹ ਗੱਲ ਸੁਣ ਕੇ ਮੈਂ ਕਿਹਾ ਕਿ ਕੁੜੀਆਂ ਨੇ ਵੀ ਤਾਂ ਮੁੰਡੇ ਬਹੁਤ ਰੋਲੇ ਹਨ? ਤਾਂ ਉਹ ਇੱਕ ਪਲ ਲਈ ਚੁੱਪ ਹੋਈ ਤੇ ਫਿਰ ਆਖਣ ਲੱਗੀ, "ਤੂੰ ਮੁੰਡਾ ਹੋਕੇ ਮੁੰਡਿਆਂ ਦੇ ਹੱਕ ਦੀ ਗੱਲ ਕਰੇਂਗਾæææਏਹ ਤਾਂ ਮੈਨੂੰ ਪਤਾ ਈ ਸੀæææਪਰ ਹਾਂ, ਮੈਂ ਮੰਨਦੀ ਆਂ ਇਹ ਗੱਲ਼ææਪਰ ਕਸੂਰ ਕਿਸਦਾ ਆ? ਸਾਰਾ ਕਸੂਰ ਸਾਡੇ ਮਾਪਿਆਂ ਦਾ ਆæææਸਾਡੇ ਮਾਪੇ ਚਾਹੇ ਏਧਰ ਨੇ ਤੇ ਚਾਹੇ ਓਧਰ ਆæææਲਾਲਚੀ ਆæææਬੱਚਿਆਂ ਦਾ ਮੁੱਲ ਵਟਦੇ ਆæææਇੱਕ ਜੀਅ ਦੇ ਆਸਰੇ ਸਾਰਾ ਟੱਬਰ ਵਲੈਤ ਵਿੱਚ ਲਿਆਉਣਾ ਚਾਹੁੰਦੇ ਆæææਤਾਹੀਂ ਤੇ ਠੱਗੇ ਗਏ ਆ ਲੋਕæææਪੰਜਾਬ ਦੇ ਅਣਖੀ ਲੋਕ ਚਾਹੇ ਏਧਰ ਆ ਤੇ ਚਾਹੇ ਓਧਰ ਆæææਸੱਚੀ ਗੱਲ ਤਾ ਏਹ ਆ ਕਿ ਆਪਣੇ ਬੱਚਿਆਂ ਦੇ ਮੁੱਲ ਵੱਟਣ ਲੱਗੇ ਹੋਏ ਆ ਬਦੇਸ਼ ਆਉਣ ਲਈ।" ਕੁੜੀ ਨੇ ਬੜੀ ਬੇਬਾਕੀ ਨਾਲ ਕਿਹਾ, "ਵੀਰ ਜੀ ਮੈਂ ਵਿਆਹ ਨਹੀਂ ਕਰਵਾਉਣਾæææਮੈਂ ਇਕੱਲੀ ਵੀ ਨਹੀਂ ਰਹਿਣਾæææਏਸ ਤੋਂ ਚੰਗਾ ਆ ਮੈਂ ਇੱਕ ਬਿੱਲੀ ਰੱਖ ਲਵਾਂਗੀæææ ਬਿੱਲੀ ਮੇਰੀ ਫਰੈਂਡ ਹੋਵੇਗੀæææਮੇਰੀ ਸਾਥਣ ਹੋਵੇਗੀæææਮੇਰਾ ਭਰਾ ਹੋਵੇਗੀæææਮੇਰੀ ਭੈਣ ਹੋਵੇਗੀæææਮੇਰਾ ਧਿਆਨ ਰੱਖੇਗੀ ਬਿੱਲੀ ਤੇ ਮੈਨੂੰ ਇਕੱਲਤਾ ਮਹਿਸੂਸ ਨਹੀਂ ਹੋਵੇਗੀæææਵੀਰ ਜੀ ਹਰ ਮਨੁੱæਖ ਸੈਲਫਿਸ਼ (ਮਤਲਬ ਪ੍ਰਸਤ) ਆæææਪਰ ਬਿੱਲੀ ਤੇ ਕੁੱਤਾ ਮਨੁੱਖ ਤੋਂ ਵੱਧ ਵਫ਼ਾਦਾਰ ਹੁੰਦੇ ਆææਉਹ ਸੈਲਫ਼ਿਸ਼ ਨਹੀਂ ਹੁੰਦੇæææਸਾਡੇ ਸਮਾਜ ਵਿੱਚ ਜਿੰਨੇ ਵੀ ਵਿਗਾੜ ਆਏ ਆ æææਏਹ ਸਾਰੇ ਮਨੁੱਖ ਦੇ ਬਹੁਤ ਵੱਡਾ ਸੈਲਫ਼ਿਸ਼ ਹੋ ਜਾਣ ਕਾਰਨ ਹੀ ਆਏ ਆæææਪਹਿਲੀ ਗੱਲ਼ææਚਾਹੇ ਕੁੜੀ ਆ ਤੇ ਚਾਹੇ ਮੁੰਡਾ ਆæææਏਧਰ ਦੇ ਜੰਮਪਲ ਨੂੰ ਜਦੋਂ ਅਸੀਂ ਓਧਰਲੇ ਜੰਮਪਲ ਨਾਲ ਵਿਆਹੁੰਦੇ ਆਂ ਤਾਂ ਬੜੀ ਵੱਡੀ ਮੂਰਖਤਾ ਹੁੰਦੀ ਆæææਬਹੁਤ ਭਾਗਾਂ ਵਾਲੇ ਵਿਰਲੇ ਟਾਂਵੇ ਅਜਿਹੇ ਲੋਕਾਂ ਦੇ ਘਰ ਵੱਸ ਰਹੇ ਆæææਨਹੀਂ ਓਧਰੋਂ ਆਇਆ ਚਾਹੇ ਮੁੰਡਾ ਆæææਚਾਹੇ ਕੁੜੀ ਆæææਆਪਸ ਵਿੱਚ ਮਿਕਸ ਹੀ ਨਹੀਂ ਹੋ ਪਾਉਂਦੇ ਕਿਂੰਨੇ-ਕਿੰਂਨੇ ਸਾਲ਼ææਓਧਰੋਂ ਆਇਆ ਨੂੰ ਝੂਠ ਬੋਲਣ ਦੀ ਆਦਤ ਪੱਕੀ ਹੁੰਦੀ ਆ ਤੇ ਏਧਰਲੇ ਗੋਰਿਆਂ ਵਿੱਚ ਜੰਮੇ-ਪਲੇ ਹੋਣ ਕਾਰਨ ਝੂਠ ਨਹੀਂ ਬੋਲਦੇæææਸੱਚੀ ਗੱਲ ਕਹਿੰਦੇ ਆæææਨਿੱਕੀਆਂ-ਨਿੱਕੀਆਂ ਗੱਲਾਂ ਤੋਂ ਤਿੜਕ ਜਾਂਦੀ ਆæææਓਧਰੋ ਆਇਆ ਮੁੰਡਾ ਕਹਿੰਦਾ ਮੈਂ ਤਾਂ ਪਰੌਂਠਾ ਖਾਣਾ ਆਂææਕੁੜੀ ਨੁੰ ਨਹੀਂ ਪਸੰਦ ਪਰੌਂਠਾ ਤੇ ਇਵੇਂ ਹੀ ਹੋਰ ਨਿਕੇ-ਨਿੱਕੇ ਕਾਰਨ ਬਣ ਜਾਂਦੇ ਆ ਤੇ ਜਲਦੀ ਹੀ ਫਿਰ ਅਲੱਗ-ਅੱਲਗ਼ææਹੁਣ ਤਾਂ ਵਿਸ਼ਵਾਸ ਨਾਂ ਦੀ ਚੀਜ਼ ਰਹਿ ਈ ਨਹੀਂ ਗਈæææਹੁਣ ਤਾਂ ਨਾ ਏਧਰਲੀਆਂ ਜੰਮਪਲ ਕੁੜੀਆਂ ਤੇ ਨਾ ਏਧਰਲੇ ਜੰਮਪਲ ਮੁੰਡੇæææਚਾਹੁੰਦੇ ਈ ਨਹੀਂ ਇੰਡੀਆ ਵਾਲਿਆਂ ਨਾਲ ਵਿਆਹ ਕਰਵਾਉਣਾæææਇਸਤੋਂ ਚੰਗਾ ਉਹ ਵਿਆਹ ਹੀ ਨਾ ਕਰਵਾਉਣæææਮੈਂ ਇਹ ਵੀ ਨਹੀਂ ਕਹਿੰਦੀ ਕਿ ਏਧਰਲੇ ਸਾਰੇ ਮੁੰਡੇ ਕੁੜੀਆਂ ਦੁੱਧ ਧੋਤੇ ਆæææ।"
ਉਸ ਕੁੜੀ ਨੇ ਇਹ ਵੀ ਆਖਿਆ,"ਏਥੇ ਨੂੰਹਾਂ ਨਹੀਂ ਚਾਹੁੰਦੀਆਂ ਕਿ ਪੁੱਤਰ ਆਪਣੇ ਮਾਂ-ਪਿਓ ਨਾਲ ਰਹਿਣæææਵਿਆਹ ਦੇ ਝਟ ਮਗਰੋਂ ਹੀ ਜੁਦਾ-ਜੁਦਾ ਹੋਣਾ ਏਥੇ ਦੀ ਲਾਈਫ਼ ਆਂæææਕਈ ਮੁੰਡੇ ਆਪਣੇ ਮਾਂ-ਪਿਓ ਤੇ ਨਿੱਕੇ-ਭੈਣਾਂ ਭਰਾਵਾਂ ਨਾਲ ਏਨੀ ਭਾਵੁਕਤਾ ਦੀ ਹੱਦ ਤੀਕ ਜੁੜੇ ਹੁੰਦੇ ਆ ਕਿ ਉਹ ਮਾਂ-ਪਿਓ ਨਾਲੋਂ ਜੁਦਾ ਨਹੀਂ ਹੋਣਾ ਚਾਹੁੰਦੇ ਹੁੰਦੇæææਸਗੋਂ ਏਥੇ (ਵਲੈਤ ਵਿੱਚ) ਮਾਂ ਆਖ ਦਿੰਦੀ ਆ ਕਿ ਕੋਈ ਨਾ ਬੇਟਾæææਇਸ ਗੱਲ ਵਿੱਚ ਕੀ ਫ਼ਰਕ ਆæææਆਪਣੇ ਘਰ ਤਾਂ ਜਾਣਾ ਈ ਹੁੰਦਾ ਆæææਮੁੰਡੇ ਰੋਂਦੇ ਨੇ ਆਪਣੇ ਮਾਪਿਆਂ ਤੋਂ ਵਿਛੜਦਿਆਂæææਆਖਰ ਆਪਣਾ ਨਵਾਂ ਸੰਸਾਰ ਤੇ ਨਵਾਂ ਘਰ ਵਸਾਉਣ ਲਈ ਪਤਨੀ ਦੇ ਪਿੱਛੇ ਜਾਣਾ ਈ ਪੈਂਦਾ ਆ ਸਭ ਨੂੰ।"
ਵਲੈਤ ਦੀ ਜੰਮਪਲ ਇਸ ਕੁੜੀ ਦੇ ਲੋਕ-ਜੀਵਨ ਬਾਰੇ ਕਿੰਂਨੇ ਤਿੱਖੇ ਤੇ ਸਪੱਸ਼ਟ ਤੇ ਸੱਚੇ ਵਿਚਾਰ ਸਨ। ਇਸ ਬਾਰੇ ਸੋਚਦਾ ਮੈਂ ਮਨ ਹੀ ਮਨ ਗੱਲਾਂ ਕਰਦਾ ਰਿਹਾ।
******
ਮੈਂ ਦੇਖਿਆ ਕਿ ਵਲੈਤ ਦੇ ਹਰ ਘਰ ਵਿੱਚ ਟੇਬਲ 'ਤੇ ਫਰੂਟ ਪਏ ਹੋਏ ਹਨ, ਕੋਈ ਖਾਵੇ ਜਾਂ ਨਾ ਖਾਵੇ। ਜਦ ਪਏ-ਪਏ ਫਰੂਟ ਗਲ-ਸੜ ਜਾਂਦੇ ਨੇ ਤਾਂ ਹਫ਼ਤੇ ਦੇ ਅੰਤ 'ਤੇ ਲੋਕ ਨਵੇਂ ਫਰੂਟ ਲਿਆ ਧਰਦੇ ਨੇ। ਕੁਝ ਘਰਾਂ ਵਿੱਚ ਜਾ ਕੇ ਮੈਂ ਦੇਖਿਆ ਕਿ ਫਰੂਟ ਲਿਆ ਕੇ ਛਾਬੇ ਵਿੱਚ ਰੱਖ ਛੱਡਣਾ ਜਿਵੇਂ ਇੱਥੇ ਰਿਵਾਜ ਜਾਂ ਸ਼ੌਕ ਜਿਹਾ ਲਗਦਾ ਹੈ, ਘੱਟ ਹੀ ਕੋਈ ਇਹਨਾਂ ਨੂੰ ਖਾਂਦਾ ਹੈ, ਜਿਵੇਂ ਫਰੂਟ ਦੇਖਣ ਖਾਤਰ ਰੱਖੇ ਜਾਂਦੇ ਹੋਣ। ਮੈਨੂੰ ਯਾਦ ਆਇਆ ਕਿ ਨਿੱਕੇ-ਨਿਕੇ ਹੁੰਦੇ ਸਾਂ ਤਾਂ ਜਦ ਕਦੇ ਕਈ-ਕਈ ਦਿਨਾਂ ਬਾਅਦ ਮਹੀਨੇ ਦੋ ਮਹੀਨੇ ਪਿੱਛੋਂ ਬੇਬੇ ਜਾਂ ਬਾਪੂ ਨੇ ਕਦੀ ਸ਼ਹਿਰ ਜਾਣਾ ਤਾਂ ਝੋਲੇ ਵਿੱਚ ਕੇਲੇ ਤੇ ਸੇਬ ਦੇਖ-ਦੇਖ ਚਾਅ ਚੜ੍ਹੀ ਜਾਇਆ ਕਰਨਾ। ਮੈਂ ਸੋਚਿਆ ਕਿ ਕੀ ਕੋਈ ਬੱਚਾ ਵਲੈਤ ਵਿੱਚ ਵੀ ਇੰਝ ਸਾਡੇ ਵਾਂਗ ਫਰੂਟ ਦੇਖ-ਦੇਖ ਖੁਸ਼ ਹੁੰਦਾ ਹੋਵੇਗਾ?ਨਹੀਂ…ਬਿਲੁਕਲ ਨਹੀਂ।
*******
ਏਥੇ ਵਕਤ ਦੀ ਬਹੁਤ ਕਿੱਲਤ ਹੈ, ਕਿਹੜਾ ਧਣੀਆਂ, ਹਰੀਆਂ ਮਿਰਚਾਂ, ਅਧਰਕ, ਲਸਨ ਆਦਿ ਨੂੰ ਕੂੰਡੇ ਵਿੱਚ ਰਗੜੇ? ਇਸ ਸਭ ਕਾਸੇ ਨੂੰ ਗਰਿੱਲ ਕਰਕੇ ਫਰੀਜ ਕਰ ਦਿੱਤਾ ਜਾਂਦਾ ਹੈ। ਲੋੜ ਮੁਤਾਬਕ ਚਮਚਾ ਭਰੋ ਤੇ ਸਬਜ਼ੀ ਵਿੱਚ ਸੁੱਟ੍ਹੋ। ਇੱਕ ਸ਼ਾਮ ਤੋਤੇ ਅੰਕਲ ਨੇ ਸਾਗ ਨੂੰ ਤੜਕਾ ਲਾਉਂਦਿਆਂ ਦੱਸਿਆ ਕਿ ਤੇਰੀ ਅੰਟੀ ਇੰਡੀਆ ਗਈ ਨੂੰ ਪੰਜ ਮਹੀਨੇ ਹੋਣ ਵਾਲੇ ਆæææਜਾਣ ਲੱਗੀ ਕੱਠਾ ਸਾਰਾ ਸਾਗ ਬਣਾ ਕੇ ਆਹ ਫਰਿੱਜ ਭਰ ਗਈ ਸੀæææਦੇਖ ਲੈæææਉਵੇਂ ਦਾ ਉਵੇਂ ਪਿਆ ਆ ਸਾਰਾ ਸਾਗ਼ææਭੋਰਾ ਖ੍ਰਾਬ ਨਹੀਂ ਹੋਇਆæææਜਦ ਦਿਲ ਕਰੇ ਤੜਕ ਲਈਦਾ ਆæææਜਦ ਨੂੰ ਆਊਗੀæææਤਦ ਨੂੰ ਮੁਕਾ ਦਿਆਂਗੇæææ।" ਇਹ ਦੱਸਦਿਆਂ ਅੰਕਲ ਸਾਗ ਨੂੰ ਤੜਕਾ ਚਾੜ੍ਹਨ ਲੱਗਿਆ।

No comments:

Post a Comment