History

ਚਾਨੀਆਂ ਪਿੰਡ ਪੰਜਾਬ ਦੇ ਜਲੰਧਰ ਜਿੱਲੇ ਦੀ ਤਹਿਸੀਲ ਨਕੋਦਰ ਦਾ ਇਕ ਨਿੱਕਾ ਜਿਹਾ ਪਿੰਡ ਹੈ | ਜਿਸ ਦੀ ਗਿਣਤੀ ਨਾਲ ਦਿਆਂ ਪਿੰਡਾ ਵਿਚ ਸਭਤੋਂ ਵੱਧ ਹੈ| ਪਿੰਡ ਦੇ ਲੋਕਾਂ ਦੀ ਗਿਣਤੀ ਕੁੱਲ 2325 ਹੈ ਮਰਦ 1224 ਅਤੇ ਔਰਤਾਂ ੧੧੦੧ ਹੈ |ਪਿੰਡ ਦੀਆਂ ਕੁੱਲ ਵੋਟਾਂ ਹਨ ਏਸ ਪਿੰਡ ਵਿਚ ਜਿਆਦਾ ਗਿਣਤੀ ਤਰਖਾਣਾ(ਮਿਸਤਰੀ ) ਦੀ ਹੈ ਬਾਕੀ ਏਸ ਪਿੰਡ ਵਿਚ ਜੱਟਾਂ ਦਾ ਕੋਈ ਘਰ ਨਹੀ ਹੈ ਪਿੰਡ ਵਿਚ ਮਿਸਤਰੀ ,ਅਰੋੜੇ ,ਨਾਈ ,ਵਾਲਮੀਕ ,ਰਵਿਦਾਸੀਆ ਦੇ ਘਰ ਹਨ| ਪਿੰਡ ਵਿਚ ਇਕ ਮੇਨ ਗੁਰੂਦੁਆਰਾ ਸਿੰਘ ਸਭਾ ਪਿੰਡ ਹੈ ਜਿਸਨੂੰ ਸੰਤ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਨੇ ਚਾਨੀਆਂ ਨੂੰ ਚਾਦੀਂ ਨਹੀ ਸੋਨਾ ਕਹ ਕੇ ਵਰ ਦਿਤਾ ਹੈ ਇਥੇ ਇਕ ਬਾਬੇ ਵਿਸ਼ਵਕਰਮਾਂ ਜੀ ਦਾ ਪੁਰਾਤਨ ਮੰਦਿਰ ਹੈ ਜੋ ਕੇ ਏਸ਼ੀਆ ਦਾ ਸਭ ਤੋਂ ਉਚਾ ਮੰਦਿਰ ਹੈ| ਪਿੰਡ ਵਿਚ ਬਾਬਾ ਅਸਥਾਨ ਚੜਤੂ ਜੀ ਦੀ , ਅਸਥਾਨਬਾਬਾ ਗੋਹਰ ਦੀ ,ਸਮਾਧਾਂਵਾਲਾ ਗੁਰੂਦੁਆਰਾ ਹੈ |ਪਿੰਡ ਵਿਚ ਦੁਸ਼ਹਿਰਾ ਬਹੂਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਲਕਸ਼ਮਣ ਮੂਰ੍ਸ਼ਾ ਅਸਲੀ ਹੁੰਦੀ ਹੈ| ਪਿੰਡ ਵਿਚ ਸਰਕਾਰੀ ਅਲੀਮੇੰਟ੍ਰੀ ਸਕੂਲ , ਸਰਕਾਰੀ ਹਾਈ ਸਕੂਲ,ਡਿਸਪੈਂਸਰੀ ਹੈ|ਪਿੰਡ ਵਿਚ ਜੇਆਦਾ ਗਿਣਤੀ ਚਾਨੀਆਂ ਗੋਤ ਦੇ ਲੋਕਾਂ ਦੀ ਹੈ |ਪਿੰਡ ਵਿਚ ਦੋ ਖੇਡਣ ਲਈ ਦੋ ਗ੍ਰੋਉਂਡਾਂ ਹਨ | ਪਿੰਡ ਦੇ ਇਕ ਪਾਸੇ ਨਹਿਰ ਤੇ ਦੂਜੇ ਪਾਸੇ ਰੇਲਵੇ ਲਗਦੀ ਹੈ|,ਜੇਹਨਾਂ ਤੋਂ ਦੂਜੇ ਪਿੰਡਾਂ ਦੀ ਹਦ ਸ਼ੁਰੂ ਹੁੰਦੀ ਹੈ |ਟਾਹਲੀ ,ਹੁਸੇਨਾਂਬਾਦ,ਗੁੜੇ,ਧਾਲੀਵਾਲ,ਥਾਬਲਕੇ ਪਿੰਡ ਨਾਲ ਲਗਦੇ ਹਨ|ਪਿੰਡ ਦੇ ਲੋਕ ਜੇਆਦਾਤਰ ਲੱਕੜ ਦਾ ਕਮ ਕਰਦੇ ਹਨ |ਪਿੰਡ ਵਿਚ ਵੀਹ ਕਾਰੇਆਨੇ ਦੀਆਂ ਦੁਕਾਨਾਂ ਹਨ |ਪਿੰਡ ਵਿਚ ਪਾਰਟੀਬਾਜ਼ੀ ਹਮੇਸ਼ਾਂ ਚਲਦੀ ਰਹੇਂਦੀ ਹੈ|ਪਿੰਡ ਵਿਚ ਦੋ ਥੜੇ ਹਨ, ਜਿਥੇ ਸਾਰਾ -ਸਾਰਾ ਦਿਨ ਲੋਕ ਤਾਸ਼ ਖੇਡਦੇ ਹਨ|ਪਿੰਡ ਵਿਚ ਵੜਦਿਆਂ ਸਾਰ ਪਾਣੀ ਵਾਲੀ ਟੰਕੀ ਆਉਂਦੀ ਹੈ |ਪਿੰਡ ਦੇ ਸਰਪੰਚ ਦਾ ਨਾਂ ਨਰਿੰਦਰ ਸਿੰਘ ਹੈ|ਪਿੰਡ ਦੇ ਲੋਕ ਜੇਆਦਾਤਰ ਪੜੇ ਲਿਖੇ ਹਨ|ਪਿੰਡ ਦੇ ਲੋਕ ਜਿਆਦਾਤਰ ਵਿਦੇਸ਼ਾਂ ਵਿਚ ਗਏ ਹਨ|
ਚਾਨੀਆ ਪਿੰਡ ਤਕਰੀਬਨ ਅੱਜ ਤੋਂ ਪੌਣੇ ਕੁ ਸਾਲ ਪਹਿਲਾਂ ਵਸਿਆ| ਓਹਦੋਂ ਕਪੂਰਥਲਾ ਇਕ ਰਿਆਸਤ ਹੁੰਦੀ ਸੀ ਅਤੇ ਰਾਜਾ ਭੁਪਿੰਦਰ ਸਿੰਘ ਰਾਜਾ ਹੁੰਦਾ ਸੀ ਤੇ ਇਹ ਲੋਕ ਪਿੰਡ ਮੋਠਾਂਵਾਲ ਵਿਚ ਰਹੰਦੇ ਸਨ ਕੰਮ ਦੇ ਮਾਹਿਰ ਹੋਣ ਕਰਕੇ ਪਿਸ਼ਾਵਰ ਵਿਖੇ ਇਹ ਲੋਕ ਗੱਡੇ ਬਣਾਉਣ ਦਾ ਕੰਮ ਕਰਦੇ ਸੀ |ਰਾਜੇ ਨੇ ਓਥੇ ਇਹਨਾ ਲੋਕਾਂ ਨੂ ਜਮੀਨਾ ਦਿਤੀਆਂ ਸਨ ਜੋ ਬਾਅਦ ਵਿਚ ਖੋ ਲਈਆ| ` ਫੇਰ ਕੰਮ ਦੀ ਭਾਲ ਵਿਚ ਇਹ ਲੋਕ ਇਹ ਲੋਕ ਪਿੰਡ ਸਰ੍ਕ੍ਪੁਰ ਪਹੂੰਚੇ ਇਹ ਪਿੰਡ ਓਦੋਂ` ਮੁਗਲਾਂ ਦੇ ਹੁੰਦੇ ਸਨ ਏਸ ਪਿੰਡ ਤੋਂ ਇਹ ਲੋਕ ਪਿੰਡ ਚਾਨੀਆਂ ਪਹੂੰਚੇ ਇਹ ਪਿੰਡ ਦਾ ਨਾ ਖੇਤ ਪੁਰਾਣਾ ਸੀ ਏਸ ਪਿੰਡ ਚ ਪਹੂੰਚ ਕੈ ਲੋਕਾਂ ਨੇ ਇਹ ਪਿੰਡ ਵਸਾਇਆ|ਪਿੰਡ ਇਕ ਜੰਗਲੀ ਇਲਾਕਾ ਹੁੰਦਾ ਸੀ |ਪਿੰਡ ਦੇ ਲੋਕਾਂ ਨੇ ਪਿੰਡ ਦੇ ਦੁਆਲੇ ਇਕ ਕੰਧ ਕੀਤਾ ਅਤੇ ਇਕ ਦਰਵਾਜਾ ਰਖਇਆ ਜੋ ਅੱਜ ਵੀ ਦਰਵਾਜੇ ਦੇ ਨਾਮ ਨਾਲ ਜਾਨ੍ਹਇਆ ਜਾਂਦਾ ਹੈ \
ਪਿੰਡ ਵਿਚ ਵਿਸ਼ਵਕਰਮਾ ਮੰਦਿਰ ਪਿੰਡ ਦੀ ਸ਼ਾਨ ਵਜੋਂ ਜਾਨਇਆ ਜਾਂਦਾ ਹੈ ਇਹ ਏਸੀਆ ਦਾ ਸਭ ਤੋ ਉਚਾ ਵਿਸ਼ਵਕਰਮਾ ਮੰਦਿਰ ਹੈ|ਤਕਰੀਬਨ ਅੱਜ ਤੋ 74 ਸਾਲ ਪੁਰਾਣਾ ਮੰਦਿਰ ਹੈ ਏਸ ਮੰਦਿਰ ਵਿਚ ਪੁਰਾਤਨ ਮੂਰਤੀ ਸਥਾਪਿਤ ਹੈ | ਹਰ ਇਕ ਸਾਲ ਵਿਸ਼ਵਕਰਮਾ ਦਿਵਸ ਬਹੂਤ ਸਰਧਾ ਨਾਲ ਮਨਾ ਜਾਂਦਾ ਹੈ |ਏਸ ਮੰਦਿਰ ਦੀ ਸੇਵਾ ਮਹੰਤ ਕੇਲਾਸਗਿਰ ਜੀ ਕਰਦੇ ਹਨ ਏਸ ਮੰਦਿਰ ਉਸਾਰੀ ਮਿਸਤਰੀ ਭਾਈ ਨਾਰਾਇਣ ਸਿੰਘ ਨੇ ਕੀਤੀ ਅਤੇ ਕਾਸਤਕਾਰੀ ਨੌਹਰੀਆ ਰਾਮ ਨੇ ਕੀਤੀ |ਮੰਦਿਰ ਦੇ ਦੇ ਅੰਦਿਰ ਦੋ ਸ਼ੇਰ ਹਨ ਜੋ ਬਹਾਦਰੀ ਦਾ ਪ੍ਰਤੀਕ ਹੁੰਦੇ ਸੀ| ਦੁਸ਼ਹਿਰਾ ਪਿੰਡ ਚਾਨੀਆਂ ਦਾ ਪਿੰਡ ਚਾਨੀਆਂ ਦਾ ਦੁਸ਼ਹਿਰਾ ਆਸ ਪਾਸ ਦੇ ਪਿੰਡਾ ਵਿਚ ਖਿਚ ਦਾ ਕੇਂਦਰ ਹੁੰਦਾ ਹੈ | ਪਿੰਡ ਦੇ ਲੋਕ ਬਹੂਤ ਖੁਸ਼ੀ ਨਾਲ ਰਲ ਮਿਲ ਕੈ ਮਨਾਉਂਦੇ ਹਨ ਇਹ ਮੇਲਾ ਅੱਜ ਤੋ 73 ਸਾਲ ਪਹਲਾ ਬੂਜਾ ਰਾਮ ਨੇ ਸੁਰੂ ਕੀਤਾ ਏਸ ਤੋ ਬਾਅਦ ਇਹ ਲਗਾਤਾਰ ਚਲਦਾ ਆਉਂਦਾ ਹੈ | ਮੇਲੇ ਵਿਚ ਲਕਸਮਣ ਮੂਰ੍ਸ਼ਾ ਅਸਲੀ ਹੋਣ ਕਰਕੇ ਲੋਕ ਜੇਆਦਾ ਪਸੰਦ ਕਰਦੇ ਹਨ ਇਸ ਵਿਚ ਹਨੂੰਮਾਨ ਦਾ ਰੋੱਲ ਭਗਤ ਸਿੰਘ ਨੀ ਬਹੂਤ ਦੇਰ ਕੀਤਾ ਰਾਮ ਲੀਲਾ ਪਹਲੇ ਨਰਾਤੇ ਤੋ ਸੁਰੂ ਹੋ ਜ੍ਨਾਦੀ ਹੈ ਤਿੰਨ ਦਿਨ ਮੇਲਾ ਚਲਦਾ ਹੈ