Information

ਚਾਨੀਆਂ ਪਿੰਡ ਪੰਜਾਬ ਦੇ ਜਲੰਧਰ ਜਿੱਲੇ ਦੀ ਤਹਿਸੀਲ ਨਕੋਦਰ ਦਾ ਇਕ ਨਿੱਕਾ ਜਿਹਾ ਪਿੰਡ ਹੈ | ਜਿਸ ਦੀ ਗਿਣਤੀ ਨਾਲ ਦਿਆਂ ਪਿੰਡਾ ਵਿਚ ਸਭਤੋਂ ਵੱਧ ਹੈ| ਪਿੰਡ ਦੇ ਲੋਕਾਂ ਦੀ ਗਿਣਤੀ ਕੁੱਲ 2325 ਹੈ ਮਰਦ 1224 ਅਤੇ ਔਰਤਾਂ 1101 ਹੈ |ਪਿੰਡ ਦੀਆਂ ਕੁੱਲ ਵੋਟਾਂ1441 ਹਨ ਏਸ ਪਿੰਡ ਵਿਚ ਜਿਆਦਾ ਗਿਣਤੀ ਤਰਖਾਣਾ(ਮਿਸਤਰੀ ) ਦੀ ਹੈ ਬਾਕੀ ਏਸ ਪਿੰਡ ਵਿਚ ਜੱਟਾਂ ਦਾ ਕੋਈ ਘਰ ਨਹੀ ਹੈ ਪਿੰਡ ਵਿਚ ਮਿਸਤਰੀ ,ਅਰੋੜੇ ,ਨਾਈ ,ਵਾਲਮੀਕ ,ਰਵਿਦਾਸੀਆ ਦੇ ਘਰ ਹਨ| ਪਿੰਡ ਵਿਚ ਇਕ ਮੇਨ ਗੁਰੂਦੁਆਰਾ ਸਿੰਘ ਸਭਾ ਪਿੰਡ ਹੈ ਜਿਸਨੂੰ ਸੰਤ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਨੇ ਚਾਨੀਆਂ ਨੂੰ ਚਾਦੀਂ ਨਹੀ ਸੋਨਾ ਕਹ ਕੇ ਵਰ ਦਿਤਾ ਹੈ ਇਥੇ ਇਕ ਬਾਬੇ ਵਿਸ਼ਵਕਰਮਾਂ ਜੀ ਦਾ ਪੁਰਾਤਨ ਮੰਦਿਰ ਹੈ ਜੋ ਕੇ ਏਸ਼ੀਆ ਦਾ ਸਭ ਤੋਂ ਉਚਾ ਮੰਦਿਰ ਹੈ| ਪਿੰਡ ਵਿਚ ਬਾਬਾ ਅਸਥਾਨ ਚੜਤੂ ਜੀ ਦੀ , ਅਸਥਾਨਬਾਬਾ ਗੋਹਰ ਦੀ ,ਸਮਾਧਾਂਵਾਲਾ ਗੁਰੂਦੁਆਰਾ ਹੈ |ਪਿੰਡ ਵਿਚ ਦੁਸ਼ਹਿਰਾ ਬਹੂਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਲਕਸ਼ਮਣ ਮੂਰ੍ਸ਼ਾ ਅਸਲੀ ਹੁੰਦੀ ਹੈ| ਪਿੰਡ ਵਿਚ ਸਰਕਾਰੀ ਅਲੀਮੇੰਟ੍ਰੀ ਸਕੂਲ , ਸਰਕਾਰੀ ਹਾਈ ਸਕੂਲ,ਡਿਸਪੈਂਸਰੀ ਹੈ|ਪਿੰਡ ਵਿਚ ਜੇਆਦਾ ਗਿਣਤੀ ਚਾਨੀਆਂ ਗੋਤ ਦੇ ਲੋਕਾਂ ਦੀ ਹੈ |ਪਿੰਡ ਵਿਚ ਦੋ ਖੇਡਣ ਲਈ ਦੋ ਗ੍ਰੋਉਂਡਾਂ ਹਨ | ਪਿੰਡ ਦੇ ਇਕ ਪਾਸੇ ਨਹਿਰ ਤੇ ਦੂਜੇ ਪਾਸੇ ਰੇਲਵੇ ਲਗਦੀ ਹੈ|,ਜੇਹਨਾਂ ਤੋਂ ਦੂਜੇ ਪਿੰਡਾਂ ਦੀ ਹਦ ਸ਼ੁਰੂ ਹੁੰਦੀ ਹੈ |ਟਾਹਲੀ ,ਹੁਸੇਨਾਂਬਾਦ,ਗੁੜੇ,ਧਾਲੀਵਾਲ,ਥਾਬਲਕੇ ਪਿੰਡ ਨਾਲ ਲਗਦੇ ਹਨ|ਪਿੰਡ ਦੇ ਲੋਕ ਜੇਆਦਾਤਰ ਲੱਕੜ ਦਾ ਕਮ ਕਰਦੇ ਹਨ |ਪਿੰਡ ਵਿਚ ਵੀਹ ਕਾਰੇਆਨੇ ਦੀਆਂ ਦੁਕਾਨਾਂ ਹਨ |ਪਿੰਡ ਵਿਚ ਪਾਰਟੀਬਾਜ਼ੀ ਹਮੇਸ਼ਾਂ ਚਲਦੀ ਰਹੇਂਦੀ ਹੈ|ਪਿੰਡ ਵਿਚ ਦੋ ਥੜੇ ਹਨ, ਜਿਥੇ ਸਾਰਾ -ਸਾਰਾ ਦਿਨ ਲੋਕ ਤਾਸ਼ ਖੇਡਦੇ ਹਨ|ਪਿੰਡ ਵਿਚ ਵੜਦਿਆਂ ਸਾਰ ਪਾਣੀ ਵਾਲੀ ਟੰਕੀ ਆਉਂਦੀ ਹੈ |ਪਿੰਡ ਦੇ ਸਰਪੰਚ ਦਾ ਨਾਂ ਨਰਿੰਦਰ ਸਿੰਘ ਹੈ|ਪਿੰਡ ਦੇ ਲੋਕ ਜੇਆਦਾਤਰ ਪੜੇ ਲਿਖੇ ਹਨ|ਪਿੰਡ ਦੇ ਲੋਕ ਜਿਆਦਾਤਰ ਵਿਦੇਸ਼ਾਂ ਵਿਚ ਗਏ ਹਨ|