Wednesday 16 March 2011

ਚਾਨੀਆਂ ਪਿੰਡ ਦੇ ਬਾਰੇ ਕੁਝ ਗੱਲਾਂ


ਚਾਨੀਆਂ ਪਿੰਡ ਪੰਜਾਬ ਦੇ ਜਲੰਧਰ ਜਿੱਲੇ ਦੀ ਤੇਹਸੀਲ ਨਕੋਦਰ  ਦਾ ਇਕ ਨਿੱਕਾ ਜੇਹਾ ਪਿੰਡ ਹੈ ਜਿਸ ਦੀ ਵੋਟਾਂ ਦੇ ਹਿਸਾਬ ਨਾਲ ੧੪੦੦[1400] ਗਿਣਤੀ ਹੈ ਏਸ ਪਿੰਡ ਵਿਚ ਜੇਆਦਾ ਗਿਣਤੀ ਤਰਖਾਣਾ ਦੀ ਹੈ ਬਾਕੀ ਏਸ ਪਿੰਡ ਵਿਚ ਜੱਟਾਂ ਦਾ ਕੋਈ ਘਰ ਨਹੀ ਹੈ
ਪਿੰਡ ਵਿਚ ਵਾਲਮੀਕ ,ਰਵਿਦਾਸੀ,ਨਾਈ,ਝਈਰ,ਅਰੋ‌ੜੇ,ਛੀਮਬੇ, ਦੀ ਘਰ ਹਨ| ਪਿੰਡ ਵਿਚ ਇਕ ਮੇਨ ਗੁਰੂਦੁਆਰਾ ਸਿੰਘ ਸਭਾ ਪਿੰਡ ਹੈ  ਸੰਤ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ   ਨੇ ਚਾਨੀਆਂ  ਨੂੰ ਸੋਨਾ ਕਹ ਕੇ ਵਰ ਦਿਤਾ ਹੈ  ਇਥੇ ਇਕ ਬਾਬੇ ਵਿਸ਼ਵਕਰਮਾਂ ਜੀ ਦਾ ਪੁਰਾਤਨ ਮੰਦਿਰ ਹੈ ਜੋ ਕੇ ਏਸ਼ੀਆ ਦਾ ਸਭ ਤੋਂ  ਉਚਾ ਮੰਦਿਰ ਹੈ| ਪਿੰਡ ਵਿਚ ਬਾਬਾ  ਚੜਤੂ ਜੀ ਦੀ ਮੱਟੀ , ਬਾਬਾ ਗੋਹਰ ਦੀ ਜਾਗ੍ਗਾ,ਸਮਾਧਾਂਵਾਲਾ  ਗੁਰੂਦੁਆਰਾ ਹੈ |ਪਿੰਡ ਵਿਚ ਦੁਸ਼ਹੇਰਾ ਬਹੂਤ ਧੂਮ ਧਾਮ  ਨਾਲ ਮਨਾਇਆ ਜਾਂਦਾ ਹੈ  ਲਕਸ਼ਮਣ ਮੂਰ੍ਸ਼ਾ ਅਸਲੀ ਹੁੰਦੀ ਹੈ| ਪਿੰਡ  ਵਿਚ ਸਰਕਾਰੀ ਅਲੀਮੇੰਟ੍ਰੀ ਸਕੂਲ , ਸਰਕਾਰੀ ਹਾਈ ਸਕੂਲ,ਡਿਸਪੈਂਸਰੀ ਹੈ|ਪਿੰਡ ਵਿਚ ਜੇਆਦਾ ਗਿਣਤੀ ਚਾਨੀਆਂ ਗੋਤ ਦੇ ਲੋਕਾਂ ਦੀ ਹੈ |ਪਿੰਡ ਵਿਚ ਦੋ ਖੇਡਣ ਲਈ ਦੋ ਗ੍ਰੋਉਂਡਾਂ ਹਨ | ਪਿੰਡ ਦੇ ਇਕ ਪਾਸੇ ਨਹਿਰ ਤੇ ਦੂਜੇ ਪਾਸੇ ਰੇਲਵੇ  ਲਗਦੀ ਹੈ|,ਜੇਹਨਾਂ ਤੋਂ ਦੂਜੇ ਪਿੰਡਾਂ ਦੀ ਹਦ ਸ਼ੁਰੂ ਹੁੰਦੀ ਹੈ |ਟਾਹਲੀ ,ਹੁਸੇਨਾਂਬਾਦ,ਗੁੜੇ,ਧਾਲੀਵਾਲ,ਥਾਬਲਕੇ ਪਿੰਡ ਨਾਲ ਲਗਦੇ ਹਨ|ਪਿੰਡ ਦੇ ਲੋਕ ਜੇਆਦਾਤਰ ਲੱਕੜ ਦਾ ਕਮ ਕਰਦੇ ਹਨ |ਪਿੰਡ ਵਿਚ ਤੇਰਾਂ ਕ੍ਰੇਆਨੇ ਦੀਆਂ ਦੁਕਾਨਾਂ ਹਨ |ਪਿੰਡ ਵਿਚ ਪਾਰਟੀਬਾਜ਼ੀ ਹਮੇਸ਼ਾਂ ਚਲਦੀ ਰਹੇਂਦੀ ਹੈ|ਪਿੰਡ ਵਿਚ ਦੋ ਥੜੇ ਹਨ, ਜਿਥੇ ਸਾਰਾ -ਸਾਰਾ ਦਿਨ ਲੋਕ ਤਾਸ਼ ਖੇਡਦੇ ਹਨ|ਪਿੰਡ ਵਿਚ ਵੜਦਿਆਂ ਸਾਰ ਪਾਣੀ ਵਾਲੀ ਟੰਕੀ ਆਉਂਦੀ ਹੈ |ਪਿੰਡ ਦੇ ਸਰਪੰਚ ਦਾ ਨਾਂ ਨਰਿੰਦਰ ਸਿੰਘ ਹੈ|ਪਿੰਡ ਦੇ ਲੋਕ ਜੇਆਦਾਤਰ ਪੜੇ ਲਿਖੇ ਹਨ|ਪਿੰਡ ਦੇ ਲੋਕ ਜੇਆਦਾਤਰ ਅਧੇਓਂ ਵਧ ਵਿਦੇਸ਼ਾਂ ਵਿਚ ਗਏ ਹਨ|

3 comments:

  1. chhote veer, beshak chanian ton door han... par punjab de har pind nu apna pind samjhda hoya.. vadde veer de tour te tere naal tere pind ch han... kabool karna...

    ReplyDelete
  2. ਚਾਨੀਆਂ ਪਿੰਡ ਦੇ ਬਲੌਗ 'ਤੇ ਝਾਤੀ ਮਾਰਨ ਆਏ ਹਰ ਵੀਰ,ਭੈਣ ਨੂੰ ਅਰਜ਼ ਹੈ ਕਿ ਦੁਨੀਆਂ ਭਰ ਦੇ ਪੰਜਾਬੀ ਅਖ਼ਬਾਰ ਪੜ੍ਹਨ ਲਈ www.himmatpura.com 'ਤੇ ਜਰੂਰ ਪਹੁੰਚੋ ਜੀ।

    ReplyDelete
  3. ਵੀਰ ਜੀ ਤੁਹਾਡੀ ਬਦੋਲਤ ਮੈ ਅੱਜ ਏਹ ਕੰਮ ਕਰ ਸਕੇਆ ਤੁਹਾਡਾ ਬਹੂਤ ਹੀ ਨਿਘਾ ਸਵਾਗਤ ਹੈ ਚਾਨੀਆਂ ਚ

    ReplyDelete