Sunday 20 November 2011

ਚਿੱਟੀ-ਚਿੱਟੀ ਪੱਗੜੀ...

ਨਿੰਦਰ ਘੁਗਿਆਣਵੀ ਅਮਰਜੀਤ ਗੁਰਦਾਸਪੁਰੀ ਨਾਲ ਮੇਰੀ ਪਹਿਲੀ ਮੁਲਾਕਾਤ ਸੰਨ 1993 ਦੇ ਜੁਲਾਈ ਮਹੀਨੇ ਵਿੱਚ ਅਜਨਾਲਾ ਨੇੜੇ ਪਿੰਡ ਵਿਛੋਏ ਵਾਲਾ ਵਿੱਚ ਹੋਈ ਸੀ...ਜਾਣਦਾ ਤਾਂ ਉਹਨੂੰ ਉਦੋਂ ਤੋਂ ਈ ਸਾਂ...ਜਦੋਂ ਜਲੰਧਰ ਰੇਡੀਓ ਉਤੋਂ ਦੁਪਹਿਰੇ ਢਾਈ ਵਜੇ ਵਾਲੇ ਜਾਂ ਪੌਣੇ ਪੰਜ ਵਾਲੇ ਲੋਕ-ਗੀਤ ਸੁਣਦਾ ਆ ਰਿਹਾ ਸਾਂ...ਕਿਹੋ–ਜਿਹਾ ਹੋਵੇਗਾ ਏਹ ਬੰਦਾ? ਭਰਵੀਂ ਤੇ ਉੱਚੀ ਆਵਾਜ਼ ਵਾਲਾ...ਲੰਬੇ ਅਲਾਪ ਲੈਣ ਵਾਲਾ...ਨਿੰਮ•ੀ-ਨਿੰਮ•ੀ ਤੂੰਬੀ ਟੁਣਕਾਉਣ ਵਾਲਾ! ਮੈਂ ਉਦੋਂ ਸੋਚਦਾ ਹੁੰਦਾ। ਇੱਕ ਵਾਰੀ ਰੇਡੀਓ ਉਤੋਂ ਰਾਤੀ ਸਵਾ ਦਸ ਵਾਲੇ ਪ੍ਰੋਗਰਾਮ ਵਿੱਚ ਹੀ ਉਹਦਾ ਗਾਇਆ 'ਸੁਲਤਾਨ ਬਾਹੂ'’ ਸੁਣਿਆ ਸੀ...ਜਦ ਉਸਨੇ ਬੋਲ ਛੋਹਿਆ ਸੀ: ਤਾੜੀ ਮਾਰ ਉਡਾ ਨਾ ਬਾਹੂ ਅਸੀਂ ਆਪੇ ਉਡਣਹਾਰੇ ਹੂ... 'ਹੂ' ਤੇ ਆਣ ਕੇ ਉਹ ਜਿਹੜਾ ਦਰਦੀਲਾ ਲੰਬਾ ਅਲਾਪ ਉਤਪਨ ਕਰਦਾ ਹੈ, ਉਹ ਉਹਦੇ ਗਾਇਨ ਦਾ ਸਿਖ਼ਰ ਹੋ ਨਿਬੜਦਾ ਹੈ... ਸ੍ਰੋਤੇ ਦਾ ਜਿਵੇਂ ਸੀਨਾ ਫੜ ਲੈਂਦਾ ਹੈ ਉਹ! ਮੈਂ ਉਸਦਾ ਗਾਇਆ 'ਸੁਲਤਾਨ ਬਾਹੂ' ਬਾਰ-ਬਾਰ ਸੁਣਨਾ ਲੋਚਦਾ ਤੇ ਕਦੇ ਢਾਈ ਵਾਲੇ ਤੇ ਕਦੇ ਪੌਣੇ ਪੰਜ ਵਾਲੇ ਪ੍ਰੋਗਰਾਮ ਵਿੱਚ ਉਹਦੀ ਉਡੀਕ ਕਰਦਾ ਰਹਿੰਦਾ! ਇੱਕ ਦਿਨ ਜਦ ਅਨਾਊਂਸਰ ਨੇ ਉਹਦਾ ਨਾਂ ਅਨਾਊਂਸ ਕਰਦਿਆਂ ਆਖਿਆ, ''ਹੁਣ ਤੁਸੀਂ ਅਮਰਜੀਤ ਸਿੰਘ ਗੁਰਦਾਸਪੁਰੀ ਪਾਸੋਂ ਲੋਕ-ਗੀਤ ਸੁਣੋਗੇ।” ਤਾਂ ਮੇਰੇ ਕੰਨ ਖੜ•ੇ ਹੋ ਗਏ ਨੇ...ਮੈਂ ਉਸਦੇ 'ਬਾਹੂ' ਨੂੰ ਉਡੀਕ ਰਿਹਾ ਹਾਂ...ਉਸ ਦਿਨ ਉਹਨੇ ਤਿੰਨ ਵੰਨਗੀਆਂ ਨੂੰ ਗਾਇਆ...ਪਰ ਉਸ ਦਿਨ 'ਬਾਹੂ' ਨਹੀਂ ਆਇਆ ਉਸ ਦਿਨ ਉਸਨੇ ਆਪਣੇ ਯਾਰ ਸ਼ਿਵ ਦਾ ਲਿਖਿਆ ਗਾਇਆ: ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਵਾਂਗ ਭਰਾਵਾਂ... ਜਦ ਮੈਂ ਪਹਿਲੀ ਵਾਰ ਪਿੰਡ ਵਿਛੋਏ ਵਿਚ ਉਸਤਾਦ ਯਮਲਾ ਜੱਟ ਯਾਦਗਾਰੀ ਮੇਲੇ 'ਤੇ ਉਹਨੂੰ ਗਾਉਂਦੇ ਸੁਣਿਆ ਸੀ, ਗੀਤ ਸੀ: ਚੌੜੀ ਟੋਕਰੀ ਲੱਸੀ ਦਾ ਉਤੇ ਗੜਵਾ ਪੰਜਾਬੋ ਜੱਟੀ ਰੋਟੀਆਂ ਖੜੇ... ਤੇ ਦੂਜਾ ਉਥੇ ਉਸਨੇ ਗਾਇਆ ਸੀ, ਉਸਦਾ ਬਹੁ-ਚਰਚਿਤ ਗੀਤ: ਚਿੱਟੀ-ਚਿੱਟੀ ਪਗੜੀ ਤੂੰ ਘੁੱਟ ਘੁੱਟ ਬਂੰਨ•ਦਾ ਏਂ ਹਲਾ ਵੇ ਚੰਨ ਤੇਰੀ ਸਹੁੰ ਵਿੱਚ ਵੇ ਗੁਲਾਬੀ ਫੁੱਲ ਟੰਗਿਆ ਈ ਕਰ ਤੇਰੀਆਂ–ਤੇਰੀਆਂ ਨਿੱਕੀਆਂ-ਨਿੱਕੀਆਂ ਉਂਗਲੀਆਂ ਦੇ ਵਿੱਚ ਛੱਲੇ-ਛਾਪਾਂ ਮੁੰਦਰੀਆਂ ਹਲਾ ਵੇ ਚੰਨ ਤੇਰੀ ਸਹੁੰ ਜ਼ਰਾ ਚੀਚੀ ਦੇ ਹੁਲਾਰੇ ਤੰਦ ਸੁੱਟਿ•ਆ ਈ ਕਰ ਤ੍ਰੇਹ ਲੱਗ ਜਾਂਦੀ ਤੇਰੇ ਰੂਪ ਦੀ ਦੁਪਹਿਰ ਵਿੱਚੋਂ ਹਲਾ ਈ ਚੰਨ ਤੇਰੀ ਸਹੁੰ ਵੇ ਕਦੀ ਪਾਣੀ ਦਾ ਤੂੰ ਘੁੱਟ ਸਾਨੂੰ ਪੁੱਛਿਆ ਈ ਕਰ... ਉਸ ਦਿਨ ਮੈਂ ਬੜਾ ਨਿਹਾਲ ਹੋਇਆ ਸਾਂ, ਉਸ ਨੂੰ ਪਹਿਲੀ ਵਾਰੀ ਪ੍ਰਤੱਖ ਗਾਉਂਦਾ ਸੁਣ ਕੇ! ਹੁਣ ਇਹ ਵੀ ਚੇਤਾ ਨਹੀਂ ਰਿਹਾ ਕਿ ਉਸ ਨਾਲ ਮੈਨੂੰ ਓਦਣ ਕਿਹਨੇ ਮਿਲਵਾਇਆ ਸੀ...ਧੁੰਦਲਾ ਜਿਹਾ ਚੇਤਾ ਹੈ... ਕਿਸੇ ਨੇ ਲਾਗੇ ਹੋ ਕੇ ਕਿਹਾ ਸੀ, '' ਭਾ ਜੀ, ਏਹ ਆਪਣੇ ਉਸਤਾਦ ਜੀ ਦਾ ਸਭ ਤੋਂ ਛੋਟੀ ਉਮਰ ਦਾ ਚੇਲਾ ਏ।” ਇਹ ਸੁਣ ਉਹਨੇ ਆਖਿਆ, ''ਉਹ ਹੋ... ਤੇਰੀ ਚਿੱਠੀ ਤਾਂ ਮੈਂ ਜਿਸ ਦਿਨ ਦੀ ਆਈ ਏ...ਆਪਣੇ ਬੋਝੇ 'ਚ ਈ ਪਾਈ ਫਿਰਨਾ ਵਾਂ...ਅਹਿ ਵੇਖ।” ਉਹਨੇ ਬਟੂਏ ਵਿੱਚੋਂ ਮੇਰਾ ਲਿਖਿਆ ਪੋਸਟ-ਕਾਰਡ ਕੱਢ ਕੇ ਦਿਖਾਇਆ, ਇਹ ਕਾਰਡ ਮੈਂ ਉਹਨੂੰ ਕੁਝ ਦਿਨ ਪਹਿਲਾਂ ਹੀ ਉਹਦੇ ਪਿੰਡ ਦੇ ਪਤੇ 'ਤੇ ਲਿਖਿਆ ਸੀ ਤੇ ਇਬਾਰਤ ਬੜੀ ਸੰਖੇਪ ਜਿਹੀ ਕੁਝ ਇੰਝ ਸੀ-'ਤੁਸੀਂ ਉਸਤਾਦ ਜੀ ਦੇ ਮੁਢਲੇ ਚੇਲਿਆਂ ਵਿੱਚੋਂ ਹੋ...ਆਪਣੀ ਇੱਕ ਫੋਟੋ ਤੇ ਮੋਟਾ-ਮੋਟਾ ਜੀਵਨ ਵੇਰਵਾ ਲਿਖ ਕੇ ਭੇਜੋ...ਕਿਤਾਬ ਛਪਣੀ ਹੈ।” ਉਸ ਮੁਸਕ੍ਰਾਂਦਿਆਂ ਆਖਿਆ, ''ਯਾਰ ਘੌਲ ਬੜੀ ਹੁੰਦੀ ਏ ਮੈਥੋਂ...ਕਈ ਵਾਰੀ ਰੇਡੀਓ ਵਾਲਿਆਂ ਦੀ ਚਿੱਠੀ ਆਉਂਦੀ ਏ ਤਾਂ ਉਹਦੇ ਨਾਲ ਲੱਗਾ ਫਾਰਮ ਵੀ ਦਸਤਖ਼ਤ ਕਰਕੇ ਭੇਜਣਾ ਪੈਂਦਾ ਏ..ਫੇਰ ਚੈੱਕ ਬਣਨਾ ਹੁੰਦਾ ਏ...ਪਰ ਮੈਥੋਂ ਉਹ ਵੀ ਨਹੀਂ ਭੇਜ ਹੁੰਦਾ...ਚਿੱਠੀ ਦਾ ਜੁਆਬ ਦੇਣ 'ਚ ਮੈਂ ਸ਼ੁਰੂ ਤੋਂ ਈ ਬੜਾ ਘੌਲ਼ੀ ਰਿਹਾ ਵਾਂ...ਤੂੰ ਘਰ ਈ ਆ ਜਾਈਂ...ਜੋ ਕੁਝ ਪੁਛਣੈ-ਲਿਖਣੈ ਬਹਿ ਕੇ ਪੁੱਛ ਲਵੀਂ ਮੈਥੋਂ...।” ਥੋੜ•ੇ ਦਿਨਾਂ ਬਾਅਦ ਮੈਂ ਉਹਦੇ ਪਿੰਡ ਉਦੋਵਾਲੀ ਨੂੰ ਜਾ ਰਿਹਾ ਸਾਂ ਗੁਰਭਾਈ ਜਗੀਰ ਸਿੰਘ ਤਾਲਿਬ ਨਾਲ...ਉਹਦੇ ਖੜ-ਖੜ ਖੜਕਦੇ ਪੁਰਾਣੇ ਯਾਹਮੇ ਮੋਟਰ-ਸਾਈਕਲ 'ਤੇ ਬੈਠ ਕੇ! ਉਹਨੀ ਦਿਨੀਂ ਭਾਰੀ ਹੜ ਆਏ ਹੋਏ ਸਨ। ਕੱਚੇ ਜਿਹੇ ਤਿਲਕਵ•ੇਂ ਰਾਹ...ਚੀਕਣੀ ਮਿੱਟੀ ਦਾ ਗਾਰਾ...ਨਹਿਰ ਦੀ ਪਟੜੀ-ਪਟੜੀ ਜਾ ਰਹੇ ਸਾਂ...ਹੜਾਂ ਕਾਰਨ ਨਹਿਰ ਵੀ ਉਛਲੂੰ-ਉਛਲੂੰ ਕਰਦੀ...ਤਾਲਿਬ ਜੀ ਦਾ ਯਾਹਮਾ ਡਿਕਡੋਲੇ ਖਾਂਦਾ...ਮੈਂ ਪਿੱਛੈ ਬੈਠਾ ਡਰਾਂ ਕਿ ਕਿਤੇ ਸਣੇ ਯਾਹਮੇ ਦੋਵੇਂ ਨਹਿਰ 'ਚ ਨਾ ਜਾ ਡਿੱਗੀਏ! ਤਾਲਿਬ ਜੀ ਆਪਣੇ ਗਾਏ ਇੱਕ ਪੁਰਾਣੇ ਗੀਤ ਨੂੰ ਗੁਣ-ਗੁਣਾ ਰਹੇ ਸਨ- ''ਆ ਜੋਗੀਆ ਆ...ਸਾਡੇ ਵਿਹੜੇ ਵੰਝਲੀ ਵਜਾ”... ਨਹਿਰ ਦੀ ਪਟੜੀ ਉੱਤਰ• ਕੇ ਜਦ ਗਿੱਲੀ ਕੱਚੀ ਪਹੀ ਨੂੰ ਪੈ ਗਏ ਤਾਂ ਮੈਨੂੰ ਸੁਖ ਦਾ ਸਾਹ ਆਇਆ। ਖੇਤਾਂ ਵਿੱਚ ਡੇਰਾ ਗੁਰਦਾਸਪੁਰੀ ਦਾ...। ਯਾਹਮਾ ਇੱਕ ਪਾਸੇ ਖਲਾਰ•ਦਿਆਂ ਤਾਲਿਬ ਜੀ ਨੇ ਹੌਲੀ ਕੁ ਦੇਣੇ ਆਖਿਆ, ''ਬਚ ਕੇ ਰਹਵੀਂ... ਭਾ ਜੀ ਦੇ ਕੁੱਤੇ ਬੜੇ ਭੈੜੇ ਆ...।” ਕੁੱਤੇ ਲਾਗੇ ਹੀ ਫਿਰ ਰਹੇ ਸਨ ਪਰ ਭੌਂਕੇ ਨਹੀਂ ਸਨ। ਗੁਰਦਾਸਪੁਰੀ ਜੀ ਸੁਖਚੈਨ ਦੇ ਬੂਟੇ ਥੱਲੇ ਤਖ਼ਤਪੋਸ਼ 'ਤੇ ਪਏ ਨੀਂਦ ਦਾ ਝੂਟਾ ਲੈ ਰਹੇ ਸਨ। ਸਾਨੂੰ ਨੇੜੇ ਆਏ ਦੇਖ ਕੇ ਉੱਠ ਬੈਠੇ ਤੇ ਸਿਰਹਾਣੇ ਹੇਠੋਂ ਪਰਨਾ ਕੱਢਕੇ ਵਲ•ੇਟਣ ਲੱਗੇ। ਬਰਾਬਰ ਹੀ ਇੱਕ ਹੋਰ ਬੈਂਚ ਪਿਆ ਸੀ, ਅਸੀਂ ਲੱਤਾਂ ਲਮਕਾ ਕੇ ਉਹਦੇ 'ਤੇ ਬੈਠ ਗਏ...ਜਦ ਮੈਨੂੰ ਕੁੱਤਿਆਂ ਦਾ ਚੇਤਾ ਆਇਆ ਤਾਂ ਮੈਂ ਲੱਤਾਂ ਉਤਾਂਹ ਨੂੰ ਖਿੱਚ• ਲਈਆਂ...ਕੀ ਪਤੈ ਕਦੋਂ ਆਣ ਕੇ ਲੱਤਾਂ ਪਾੜ ਸੁੱਟ•ਣ ਭਾਊ ਦੇ ਕੁੱਤੇ? ਉਹਨਾਂ ਕਿਹੜਾ ਕਿਸੇ ਤੋਂ ਪੁੱਛ ਕੇ ਵੱਢਣਾ ਸੀ! ਅਸੀਂ ਕਈ ਘੰਟੇ ਗੱਲਾਂ ਕੀਤੀਆਂ। ਪਹਿਲਾਂ ਚਾਹ ਆਈ ਤੇ ਫਿਰ ਸ਼ਿਕੰਜਵੀ। ''ਮੈਂ ਸੰਨ ਉੱਨੀ ਸੌ ਅਠੱਤੀ 'ਚ ਅੱਖ ਪੁੱਟੀ ਆਪਣੇ ਨਾਨਕੇ ਪਿੰਡ ਲਸ਼ਕਰੀ ਨੰਗਲ...ਦਾਦਾ ਸ੍ਰ. ਹਰਨਾਮ ਸਿੰਘ ਰੰਧਾਵਾ ਜ਼ੈਲਦਾਰ ਸਨ...ਪਿਤਾ ਸ੍ਰ.ਰਛਪਾਲ ਸਿੰਘ ਥਾਣੇਦਾਰ ਸਨ...ਦਾਦਾ ਜੀ ਨੇ ਉਹਨਾਂ ਦੀ ਨੌਕਰੀ ਛੁਡਵਾ ਦਿੱਤੀ ਸੀ...ਜਦ ਦਾਦਾ ਜੀ ਨਾ ਰਹੇ ਤਾਂ ਪਿਤਾ ਜੀ ਜ਼ੈਲਦਾਰ ਬਣ ਗਏ...ਮੈਂ ਹਾਲੇ ਕਾਫ਼ੀ ਛੋਟਾ ਸਾਂ ਕਿ ਪਿਤਾ ਜੀ ਚੱਲ ਵੱਸੇ...ਘਰ ਦਾ ਤੇ ਖੇਤੀ ਬਾੜੀ ਦਾ ਸਾਰਾ ਕੰਮ ਮੈਨੂੰ ਕਰਨਾ ਪੈ ਗਿਆ...ਸਾਡੇ ਪਿੰਡ ਇੱਕ ਬਾਬਾ ਦਰਸ਼ੋ ਹੁੰਦਾ ਸੀ...ਉਹ ਲੋਕ-ਗਾਥਾਵਾਂ ਗਾਉਂਦਾ ਹੁੰਦਾ...ਉਹ ਬਹੁਤ ਸੁਰੀਲਾ ਸੀ ਤੇ ਪਿੰਡ ਦੇ ਮੁੰਡੇ ਉਹਦੀ ਆਵਾਜ਼ ਨਾਲ ਆਪਣੀ ਆਵਾਜ਼ ਮੇਲਣ ਦਾ ਯਤਨ ਕਰਦੇ... ਮੈਨੂੰ ਵੀ ਉਹ ਚੰਗਾ ਲਗਦਾ ਸੀ 'ਹੀਰ' ਬੜੇ ਵੈਰਾਗ 'ਚ ਗਾਉਂਦਾ ਸੀ...ਮੈਂ ਕੋਸ਼ਿਸ ਕਰਦਾ ਸੀ ਕਿ ਬਾਬੇ ਦਰਸ਼ੋ ਦੀ ਆਵਾਜ਼ ਜਿਹੀ ਆਵਾਜ਼ ਮੇਰੀ ਵੀ ਬਣੇ...ਮੈਂ ਨਹੀ ਸੀ ਜਾਣਦਾ ਕਿ ਇਹ ਯਤਨ ਜਾਂ ਇਹ ਸ਼ੌਕ ਇੱਕ ਦਿਨ ਨੂੰ ਬਹੁਤ ਅੱਗੇ ਵਧ ਜਾਵੇਗਾ...ਬਾਬਾ ਦਰਸ਼ੋ ਮਿਰਜ਼ੇ ਦੀ ਧੁਨ 'ਤੇ ਗਾਇਆ ਕਰਦਾ ਸੀ: ਨੀਂ ਦਿੱਲੀਏ ਕਾਗਾ ਹਾਰੀਏ ਨੀਂ ਤੇਰਾ ਸੂਹਾ ਨੀਂ ਚੰਦਰੀਏ ਬਾਣਾ... ਸਾਡੇ ਪਿੰਡ ਦੇ ਕੁਝ ਮੁੰਡੇ ਕਮਿਊਨਿਸਟ ਪਾਰਟੀ 'ਚ ਸਨ...ਹਰਭਜਨ, ਕਿਰਪਾਲ ਤੇ ਬਲਜੀਤ ਇਹਨਾਂ ਨਾਲ ਮੇਰਾ ਬਹਿਣ-ਉਠਣ ਹੋਇਆ ਤੇ ਅਸੀਂ ਕਾਮਰੇਡਾਂ ਦੀਆਂ ਕਾਨਫਰੰਸਾਂ 'ਤੇ ਜਾਣ ਲੱਗੇ ...ਜਸਵੰਤ ਸਿੰਘ ਰਾਹੀ ਹੁਰਾਂ ਖਹਿੜਾ ਨਾ ਛੱਡਣਾ ਤੇ ਨਾਲ–ਨਾਲ ਲਈ ਫਿਰਨਾ...ਅਸਲੀ ਸ਼ੁਰੂਆਤ ਤਾਂ ਪਿੰਡ ਫਜ਼ਲਾਬਾਦ ਤੋਂ ਹੁੰਦੀ ਏ...ਉਥੇ ਬਹੁਤ ਵੱਡੀ ਕਾਨਫਰੰਸ ਹੋਈ ਕਾਮਰੇਡਾਂ ਦੀ ਤੇ ਰਿਸ਼ਤੇਦਾਰ ਮੁੰਡਿਆਂ ਮੈਨੂੰ ਧੱਕ-ਧਕਾ ਕੇ ਸਟੇਜ 'ਤੇ ਚਾੜ• ਦਿੱਤਾ...ਮੈਂ ਉਦੋਂ ਗਾਇਆ ਸੀ: ਅੱਗੇ ਨਾਲੋਂ ਵਧ ਗਈਆਂ ਹੋਰ ਮਜਬੂਰੀਆਂ ਹੁਣ ਨਹੀਂਓ ਹੁੰਦੀਆਂ ਸਬਰ-ਸਬੂਰੀਆਂ... ਹਜ਼ਾਰਾਂ ਦੀ ਗਿਣਤੀ 'ਚ ਲੋਕ ਬੈਠੇ ਸਨ...ਮੈਨੂੰ ਉਦੋਂ ਬੜੀ ਦਾਦ ਮਿਲੀ...ਹੌਸਲਾ ਵੀ ਵਧਿਆ ਤੇ ਸੰਗੀਤ ਦਾ ਇਹ ਸ਼ੌਕ ਹੋਰ ਪ੍ਰਫੁਲਤ ਹੋਣ ਲੱਗਿਆ... ਫੇਰ ਨਹੀਂ ਮੈਂ ਪਿੱਛਾ ਭਉਂ ਕੇ ਦੇਖਿਆ...ਜਿੱਥੇ ਵੀ ਕਿਤੇ ਚਾਹੇ ਦੂਰ...ਚਾਹੇ ਨੇੜੇ ਕੋਈ ਕਾਨਫਰੰਸ ਹੋਣੀ ਤਾਂ ਮੈਂ ਜਾਂਦਾ...ਤੇਰਾ ਸਿੰਘ ਚੰਨ ਹੁਰਾਂ ਦਾ ਲਿਖਿਆ ਗੀਤ ''ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ” ਮੈਂ ਹਰ ਥਾਂ ਗਾਇਆ...ਨਾਲ ਸਾਥੀ ਹੁੰਦਾ ਸੀ ਦਲੀਪ ਸਿੰਘ ਸ਼ਿਕਾਰ ਬੜੀ ਆਵਾਜ਼ ਸੀ ਉਹਦੀ...ਉਹਨੀ ਦਿਨੀ ਹੀ ਡੇਰਾ ਬਾਬਾ ਨਾਨਕ ਲਾਗੇ ਪਿੰਡ ਜੌੜੀਆਂ ਦਾ ਸੀ ਸ਼ਾਇਰ ਅਮਰ ਚਿਤਰਕਾਰ...ਉਹਦਾ ਲਿਖਿਆ ਮੈਂ ਗਾਇਆ: ਜਿਉਂਦੇ ਜੀਅ ਆ ਸੋਹਣਿਆ, ਤੈਨੂੰ ਸੁਰਗ ਦਿਖਾਵਾਂ ਲੱਗੀਆਂ ਹੋਈਆਂ ਰੌਣਕਾਂ, ਪਿੱਪਲਾਂ ਦੀਆਂ ਛਾਵਾਂ ਸ਼ਿਵ ਨੇ ਆ ਜਾਇਆ ਕਰਨਾ...ਏਥੇ ਬੰਬੀ ਦਾ ਨਜ਼ਾਰਾ ਮਾਨਣਾ ਓਸ ਨੇ ਤੇ ਖ਼ੂਬ ਲਿਖਣਾ ਪੜ•ਨਾ ਤੇ ਗਾਇਆ ਕਰਨਾ ਏਥੇ... ਮਹੀਨੇ 'ਚ ਚਾਰ-ਪੰਜ ਦਿਨ ਅਸਾਂ ਲਾਜ਼ਮੀ 'ਕੱਠੇ ਹੋਣਾ... ਇੱਕ ਵਾਰ ਸਾਡੇ ਖੇਤ ਵਿੱਚ ਔਰਤਾਂ ਵਾਢੀ ਕਰ ਰਹੀਆਂ ਦੇਖ ਕੇ ਉਹਨੇ ਲਿਖਿਆ ਸੀ ਤੇ ਮੈਂ ਏਹ ਗੀਤ ਬੜਾ ਗਾਇਆ: ਕਾਲੀ ਦਾਤਰੀ ਚੰਨਣ ਦਾ ਦਸਤਾ ਕਿ ਲੱਛੀ ਕੁੜੀ ਵਾਢੀਆਂ ਕਰੇ... ''ਸੰਨ ਉੱਨੀ ਸੌ ਸਤਵੰਜਾ ਵਿੱਚ ਨਕੋਦਰ ਨੇੜੇ ਕਾ. ਹਰਕਿਸ਼ਨ ਸਿੰਘ ਸੁਰਜੀਤ ਦੀ ਰੈਲੀ ਹੋਈ ਤਾਂ ਉਥੇ ਮੈਂ ਗਾਇਆ...ਜਦ ਚਾਰੇ ਪਾਸੇ ਆਵਾਜ਼ ਗੂੰਜ ਉੱਠੀ ਤਾਂ ਤਾਂ ਰੈਲੀ ਵਾਲਾ ਹਾਲ ਛੋਟਾ ਪੈ ਗਿਆ...ਮੇਰੀ ਗਾਇਕੀ ਦਾ ਅਗਾਜ਼ ਸੰਨ ਉੱਨੀ ਬਵੰਜਾ 'ਚ ਹੋ ਗਿਆ ਸੀ...ਕਾਮਰੇਡਾਂ ਦੀਆਂ ਸਟੇਜਾਂ 'ਤੇ...ਜੋਗਿੰਦਰ ਬਾਹਰਲੇ ਦੇ ਨਾਟਕ ਹੁੰਦੇ ਤੇ ਮੈਂ ਉਥੇ ਗਾਉਣਾ...ਹੁਕਮ ਚੰਦ ਖਲੀਲੀ...ਜਗਦੀਸ਼ ਫਰਿਆਦੀ ਵੀ ਨਾਲ ਹੁੰਦੇ...ਚੰਨ ਸਾਹਿਬ ਵੀ ਹੁੰਦੇ...ਨਰਿੰਦਰ ਦੁਸਾਂਝ...ਜਗਜੀਤ ਸਿੰਘ ਅਨੰਦ...ਕਦੇ ਸੁਰਿੰਦਰ ਕੌਰ ਵੀ ਹੁੰਦੀ...ਨਾਲ ਉਹਦੇ ਪਤੀ ਸੋਢੀ ਸਾਹਿਬ ਵੀ...ਨਵਤੇਜ ਪ੍ਰੀਤਲੜੀ ਤੇ ਉਹਨਾਂ ਦੀ ਪਤਨੀ ਬੀਬੀ ਮਹਿੰਦਰ ਕੌਰ ਵੀ ਹੁੰਦੇ...ਕਦੇ ਕੁਲਦੀਪ ਬਾਵਾ ਨੇ ਨਾਲ ਵਾਈਲਨ ਵਜਾਉਣੀ...ਸੰਨ ਅਠਵੰਜਾ ਵਿੱਚ ਜਦ ਅੰਮ੍ਰਿਤਸਰ ਕਾਨਫਰੰਸ ਹੋਈ ਤਾਂ ਮੈਂ ਆਪਣੇ ਇਪਟਾ ਦੇ ਸਾਥੀਆਂ ਨਾਲ ਪੇਸ਼ਕਾਰੀ ਕੀਤੀ...ਫਿਰ ਸਾਡੀ ਮੰਗ ਸਾਰੇ ਦੇਸ਼ ਵਿੱਚ ਵਧ ਗਈ...ਇੱਕ ਵਾਰ ਮੈਂ ਕਿਤੇ ਗਾ ਰਿਹਾ ਸਾਂ ਬਿਨਾਂ ਸਪੀਕਰ ਤੋਂ... ਪੰਡਾਲ ਵਿੱਚੋਂ ਇੱਕ ਬੁੱਢਾ ਬੋਲਦਾ ਏ, ਕੌਣ ਏਂ ਜੋ ਬਿਨਾਂ ਸਪੀਕਰ ਤੋਂ ਈ ਵੱਟ ਕੱਢੀ ਤੁਰਿਆ ਜਾਂਦੈ...ਕਿਸੇ ਨੇ ਕਿਹਾ ਕਾਮਰੇਡ ਗੁਰਦਾਸਪੁਰੀ ਏ...ਬਹੁਤੇ ਥਾਵਾਂ 'ਤੇ ਅਸਾਂ ਬਿਨਾਂ ਸਪੀਕਰ ਤੋਂ ਈ ਕੰੰਮ ਚਲਾਉਣਾ...ਮਾਇਆ ਪੱਖੋਂ ਮੈਂ ਕੋਰਾ ਈ ਰਿਹਾ ਵਾਂ...ਕਿਉਂਕ ਪ੍ਰਤੀਬੱਧਤਾ ਸੀ ਪਾਰਟੀ ਨਾਲ..ਘਰ ਦਾ ਤੋਰੀ-ਫੁਲਕਾ ਜ਼ਮੀਨ ਹੋਣ ਕਰਕੇ ਠੀਕ ਚੱਲੀ ਗਿਆ...ਸਰਪੰਚੀ ਵੀ ਕੀਤੀ...ਕਦੇ ਪਿੰਡ ਦੇ ਬੰਦੇ ਨੂੰ ਥਾਣੇ ਦਾ ਮੂੰਹ ਨਈਂ ਸੀ ਦੇਖਣ ਦਿੱਤਾ...।” ''ਮੈਂ ਸੰਨ 1973 'ਚ ਪਿੰਡ ਦਾ ਸਰਪੰਚ ਬਣਿਆ... ਪਿੰਡ ਦੇ ਗੁਰੂ ਘਰ 'ਚ 'ਕੱਠ ਕੀਤਾ... ਪਿੰਡ ਦੇ ਲੋਕਾਂ ਦਾ ਤੇ ਸਹੁੰ ਪੁਵਾਈ ਕਿ ਕੋਈ ਬੰਦਾ ਸ਼ਰਾਬ ਨਹੀਂ ਕੱਢੇਗਾ...ਥੋੜ•ੇ ਚਿਰ ਬਾਅਦ ਮਾਛੀ ਮੁਨਸ਼ੀ ਨੇ ਸ਼ਰਾਬ ਕੱਢੀ ਤਾਂ ਥਾਣੇਦਾਰ ਆ ਗਿਆ ਪਿੰਡ... ਮੈਨੂੰ ਗੱਲ ਸੁਣ ਕੇ ਬੜਾ ਗੁੱਸਾ ਆਇਆ... ਭਰੀ ਪੰਚਾਇਤ ਵਿਚੋਂ ਮੈਂ ਖੁਦ ਉਹਨੂੰ ਕੁਟਾਪਾ ਚਾੜਿ•ਆ ਤੇ ਪੁਲਿਸ ਤੋਂ ਮਾਫ਼ੀ ਮੰਗਵਾਈ ਸੀ...। ''ਜਿੰਨੀ ਮੇਰੀ ਗਾਇਕੀ ਮਸ਼ਹੂਰ ਹੋਈ...ਓਨੇ ਮੇਰੇ ਕੁੱਤੇ ਵੀ ਮਸ਼ਹੂਰ ਹੋਏ ਤੇ ਮੇਰੇ ਵੱਲੋਂ ਲੋਕਾਂ ਨੂੰ ਕੀਤੇ ਮਖ਼ੌਲ ਵੀ...ਮੈਂ ਆਪਣੇ ਸਾਥੀਆਂ ਨਾਲ ਹਾਸਾ-ਠੱਠਾ ਕਰਕੇ ਮਨ ਬਹਿਲਾਅ ਲੈਂਦਾ ਰਿਹਾ ਆਂ...ਇੱਕ ਸਮਾਗਮ ਵਿੱਚ ਚਮਨ ਲਾਲ ਸ਼ੁਗਲ ਮਿਲ ਪਏ...ਮੈਂ ਆਪਣੇ ਨਾਲ ਉਥੇ ਕੁੱਤਾ ਵੀ ਲੈ ਗਿਆ ਹੋਇਆ ਸਾਂ...ਉਹ ਹੱਸ ਸਕੇ ਕਹਿੰਦੇ ਨੇ ਮਖ਼ੌਲ ਨਾਲ...ਗੁਰਦਾਸਪੁਰੀ ਆਹ ਕੁੱਤਾ ਵੀ ਗਾਉਂਦੈ...ਮੈਂ ਕਿਹਾ ਨਹੀਂ ਸ਼ੁਗਲ ਜੀ ਏਹ ਤਾਂ ਕਵਿਤਾਵਾਂ ਲਿਖਦੈ... ਏਨੀ ਸੁਣ ਸਾਰੇ ਹੱਸ ਪਏ ਤੇ ਸ਼ੁਗਲ ਜੀ ਕਹਿੰਦੇ, ''ਭਰਾਵਾ ਆਪਾਂ ਨ•ੀ ਛੇੜਦੇ ਅੱਗੇ ਤੋਂ ਤੈਨੂੰ...।” ਉਸਤਾਦ ਯਮਲਾ ਜੱਟ ਜੀ ਨਾਲ ਆਪਣੀ ਸਾਂਝ ਨੂੰ ਚੇਤੇ ਕਰਦਿਆਂ ਉਹ ਦੱਸਣ ਲੱਗਿਆ, ''ਇਹ ਸ਼ੁਰੂਆਤ ਵੇਲੇ ਦੀ ਗੱਲ ਏ...ਇੱਕ ਵਾਰ ਉਸਤਾਦ ਜੀ ਕਿਸੇ ਪ੍ਰੋਗਰਾਮ ਤੋਂ ਆਏ ਸਨ...ਅਰਾਮ ਕਰਨ ਲਈ ਮੰਜੇ 'ਤੇ ਲੇਟ ਗਏ ਤੇ ਆਪਣੀ ਪੱਗ ਉਹਨਾਂ ਲਾਗੇ ਪਏ ਮੇਜ਼ 'ਤੇ ਧਰ ਦਿੱਤੀ...ਮੈਂ ਸੁਭਾਵਕ ਈ ਪੁੱਛ ਲਿਆ ਕਿ ਉਸਤਾਦ ਜੀ...ਦੱਸੋ ਫਿਰ ਪੱਗ ਕਦੋਂ ਦੇਵਾਂ ਆਪ ਜੀ ਨੂੰ? ਉਹ ਮੁਸਕਰਾ ਪਏ ਤੇ ਮੇਜ਼ 'ਤੇ ਪਈ ਆਪਣੀ ਪੱਗ ਵੱਲ ਦੇਖ ਕੇ ਕਹਿੰਦੇ...ਪੁੱਤਰ ਅਮਰਜੀਤ, ਅਹਿ ਪੱਗ ਵੀ ਤਾਂ ਤੇਰੀ ਈ ਏ...ਕੀ ਫ਼ਰਕ ਏ ਪੱਗਾਂ ਵਿੱਚ ਪੁੱਤਰ...ਮੈਂ ਜ਼ਿਦ ਪੈ ਗਿਆ ਕਿ ਨਹੀਂ ਉਸਤਾਦ ਜੀ ਮੈਂ ਤੇ ਪੱਗ ਦੇਣੀ ਏਂ...ਤਾਂ ਉਸਤਾਦ ਜੀ ਖਹਿੜੇ ਪੈ ਗਏ ਕਿ ਲਿਆ-ਲਿਆ ਅਹਿ ਪੱਗ ਰੱਖ ਮੇਰੇ ਸਿਰ 'ਤੇ...ਮੈਂ ਉਹਨਾਂ ਦੀ ਪੱਗ ਚੁੱਕੀ ਤੇ ਉਹਨਾਂ ਦੇ ਸਿਰ ਉੱਤੇ ਰੱਖ ਦਿੱਤੀ...ਉਹਨਾਂ ਮੈਨੂੰ ਜੱਫ਼ੀ ਵਿੱਚ ਘੁੱਟ ਲਿਆ...ਮੈਂ ਹਮੇਸ਼ਾ ਹੀ ਉਹਨਾਂ ਦੀ ਸ਼ਖ਼ਸੀਅਤ ਤੋਂ ਤੇ ਗਾਇਨ ਤੋਂ ਬਹੁਤ ਪ੍ਰਭਾਵਿਤ ਰਿਹਾ ਆਂ...ਰੇਡੀਓ 'ਤੇ ਮੈਂ ਲੱਗਭਗ ਬੱਤੀ ਵਰ•ੇ ਗਾਇਆ...ਏਹ ਗੱਲ ਏਦਾਂ ਹੋਈ ਬਈ...ਇੱਕ ਵਾਰ ਬਟਾਲੇ ਕਿਸੇ ਸਮਾਗਮ 'ਤੇ ਮੈਂ ਗਾਇਆ ਤਾਂ ਉਥੇ ਅਕਾਸ਼ਵਾਣੀ ਜਲੰਧਰ ਵਾਲੇ ਸੱਤਪਾਲ ਤਾਲਿਬ ਹੁਰੀਂ ਵੀ ਆਏ ਹੋਏ ਸਨ...ਮੈਨੂੰ ਸੁਣ ਕੇ ਆਖਣ ਲੱਗੇ...ਤੂੰ ਏਡਾ ਸੁਰੀਲਾ ਗਾਉਂਦਾ ਏਂ ਤੇ ਸਾਡੇ ਤੀਕ ਅਜੇ ਤੱਕ ਆਇਆ ਈ ਨਈਂ ਏਂ? ਉਹਨਾਂ ਉਸੇ ਵੇਲੇ ਮੈਨੂੰ ਇੱਕ ਫ੍ਰੌਮ 'ਤੇ ਦਸਤਖ਼ਤ ਕਰਨ ਲਈ ਆਖਿਆ..ਮੈਂ ਨਾਂਹ ਕਰ ਦਿੱਤੀ ਤਾਂ ਸਾਰੇ ਕਹਿਣ ਲੱਗੇ ਕਿ ਤੂੰ ਦਸਤਖ਼ਤ ਤਾਂ ਕਰ ਦੇਹ...ਜੁਆਬ ਦੇਣਾ ਚੰਗੀ ਗੱਲ ਨਈਂ..ਮੈਂ ਕਰ ਦਿੱਤੇ...ਥੋੜ•ੇ ਦਿਨਾਂ ਬਾਅਦ ਈ ਮੈਨੂੰ ਰੇਡੀਓ 'ਤੋਂ ਅਡੀਸ਼ਨ ਦੇਣ ਲਈ ਚਿੱਠੀ ਆ ਗਈ...ਮੈਂ ਗਿਆ ਤੇ ਗਾ ਕੇ ਆ ਗਿਆ...ਫਿਰ ਚਿੱਠੀ ਆ ਗਈ ਕਿ ਤੁਸੀਂ ਪਾਸ ਓ...ਬੜੇ ਸਾਲ ਗਾਇਆ...ਇੱਕ ਵਾਰ ਇੱਕ ਮਿੱਤਰ ਦੇ ਜ਼ੋਰ ਪਾਉਣ 'ਤੇ ਮੈਂ ਜਲੰਧਰ ਦੂਰਦਰਸ਼ਨ ਚਲਾ ਗਿਆ ਤਾਂ ਅੱਗੇ ਸਿਰ ਫਿਰਿਆ ਅਫ਼ਸਰ ਸੀ...ਮੈਂ ਗਿਆ ਸਾਂ ਰਿਕਾਰਡ ਕਰਾਉਣ ਲਈ ਤੇ ਮੈਨੂੰ ਆਂਹਦਾ ਏ ਕਿ ਤੇਰੇ ਸਾਜ਼ਿੰਦੇ ਕਿੱਥੇ ਨੇ? ਮੈਂ ਕਿਹਾ ਕਿ ਕਿੱਥੇ ਲਿਖਿਆ ਏ ਚਿੱਠੀ ਵਿੱਚ ਸਾਜ਼ਿੰਦੇ ਲਿਆਉਣ ਲਈ... ਖ਼ੈਰ, ਉਹਦੇ ਨਾਲ ਥੋੜ•ੀ ਕੁ ਤਲਖ਼ੀ ਹੋ ਗਈ ਤੇ ਮੈਂ ਉਹ ਰਿਕਾਰਡਿੰਗ ਵਾਲਾ ਕੰਟ੍ਰੈਕਟ ਪਾੜ ਕੇ ਉਹਦੇ ਮੂੰਹ 'ਤੇ ਚਲਾ ਮਾਰਿਆ...ਮੁੜ ਨਹੀਂ ਗਿਆ ਮੈਂ... ਨਾਲੇ ਉਥੇ ਇਹ ਗੱਲ ਬੜੀ ਮਸ਼ਹੂਰ ਰਹੀ... ਪ੍ਰੋਗਰਾਮ 'ਸ਼ਾਮ ਸੰਧੂਰੀ' ਇਕ ਬੋਤਲ ਤੇ ਮੁਰਗਾ ਤੰਦੂਰੀ... ਕੀ ਇਹ ਗੱਲਾਂ ਸ਼ੋਭਾ ਦੇਂਦੀਆਂ ਨੇ? ਬੜੀ ਵਾਰ ਕਿਹਾ ਵੀ ਉਹਨਾਂ ਨੇ...ਤੇ ਤੁਹਾਨੂੰ ਮੈਂ ਦੱਸਾਂ ਕਿ ਸਾਡੇ ਕਾਮਰੇਡਾਂ ਦੀਆਂ ਜ਼ਿਲ•ਾ ਪੱਧਰੀ ਰੈਲੀਆਂ ਤੋਂ ਲੈ ਕੇ ਮੈਂ ਸੂਬਾਈ ਪੱਧਰ ਦੀਆਂ ਰੈਲੀਆਂ ਵਿੱਚ ਗਾਇਆ...ਅੱਜ ਤੋਂ ਚਾਲੀ ਸਾਲ ਪਹਿਲਾਂ ਦੀ ਗੱਲ ਹੋਣੀ ਏਂ ਕਿ ਬਠਿੰਡੇ ਇੱਕ ਬਹੁਤ ਭਾਰੀ ਕਿਸਾਨ ਕਾਨਫਰੰਸ ਹੋਈ...ਕਾਮਰੇਡ ਜੰਗੀਰ ਸਿੰਘ ਜੋਗਾ ਦੇ ਭਾਸ਼ਨ ਦੇਣ ਬਾਅਦ ਕਾਮਰੇਡ ਏ.ਕੇ. ਗੋਪਾਲ ਭਾਸ਼ਨ ਦੇਣ ਲੱਗੇ ਤਾਂ ਲੋਕਾਂ ਕਿਰਨਾਂ ਸ਼ੁਰੂ ਕਰ ਦਿੱਤਾ...ਸਟੇਜ ਸੰਚਾਲਕ ਮੈਨੂੰ ਕਹਿੰਦਾ ਕਿ ਗੁਰਦਾਸਪੁਰੀ ਜੀ ਮੌਕਾ ਸਾਂਭੋਗੇ? ਮੈਂ ਕਿਹਾ...ਕਿਉਂ ਨਹੀਂ...ਜਦ ਅਲਾਪ ਲਿਆ ਤਾਂ ਕਿਰਦੇ ਜਾਂਦੇ ਲੋਕ ਮੁੜ ਜੁੜਨੇ ਸ਼ੁਰੂ ਹੋ ਗਏ...ਸਾਡਾ ਤਾਂ ਸੁਨੇਹਾ ਹੁੰਦਾ ਸੀ ਅਮਨ ਦਾ ਹੋਕਾ ਦੇਣਾ...ਮੈਂ ਏਹ ਦੱਸ ਦਿਆਂ ਕਿ ਮੈਂ ਕਾਮਰੇਡ ਜ਼ਰੂਰ ਆਂ ਪਰ ਨਾਸਤਕ ਨਹੀਂ ਆਂ...ਮੈਂ ਗੁਰੂ ਨਾਨਕ ਦੇਵ ਜੀ ਨੂੰ ਸਭ ਤੋਂ ਪਹਿਲੇ ਕ੍ਰਾਂਤੀਕਾਰੀ ਮੰਨਦਾ ਆਂ...ਜਿੰਨ•ਾਂ ਨੇ ਸੁੱਤੀ ਹੋਈ ਮਾਨਵਤਾ ਨੂੰ ਜਗਾਇਆ ਸੀ...ਜ਼ਿੰਦਗੀ ਦੇ ਸਹੀ ਅਰਥ ਸਮਝਾਉਂਦਿਆਂ ਹੋਇਆਂ ਸੰਕਲਪ ਨਾਲ ਜੋੜਿਆ ਸੀ...।” ਉਸਨੇ ਆਪਣੇ ਗਾਏ ਕੁਝ ਗੀਤਾਂ ਦੇ ਬੋਲ ਵੀ ਮੈਨੂੰ ਦੱਸੇ, ਜਿੰਨ•ਾ ਦੇ ਵੇਰਵੇ ਇਸ ਤਰਾਂ ਹਨ: (ਫ਼ਜ਼ਲ ਸ਼ਾਹ ਦੀ ਸੋਹਣੀ ਵਿੱਚੋਂ): -ਸੱਸੀ ਸੋਹਣੀ ਸਕੀਆਂ ਭੈਣਾਂ ਘਰ ਬਿਰਹੋਂ ਦੇ ਜਾਈਆਂ... -ਠੰਢੇ ਬੁਰਜ ਵਿੱਚੋਂ ਇੱਕ ਦਿਨ ਦਾਦੀ ਮਾਤਾ ਪਈ ਹੱਸ ਹੱਸ ਪੋਤਿਆਂ ਨੂੰ ਤੋਰੇ ਨਾਲੇ ਦੇਂਦੀ ਪਈ ਪਿਆਰ ਤੇ ਤਸੱਲੀਆਂ ਨਾਲੇ ਵਿੱਚੋ ਵਿੱਚ ਆਂਦਰਾਂ ਨੂੰ ਖੋਰੇ... -ਸਿੰਘਾ ਜੇ ਚੱਲਿਓਂ ਚਮਕੌਰ ਉਥੇ ਸੁਤੇ ਨੀ ਦੌ ਭੌਰ ਧਰਤੀ ਚੁੰਮੀ ਕਰਕੇ ਗ਼ੌਰ ਕਲਗੀਧਰ ਦੀਆਂ ਪਾਈਏ ਬਾਤਾਂ ਜੀਹਨੇ ਦੇਹ ਪੁੱਤਰਾਂ ਦੀਆਂ ਦਾਤਾਂ ਦੇਸ਼ 'ਚੋਂ ਕੱਢੀਆਂ ਹਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪ੍ਰਭਾਤਾਂ... -ਮੇਰੇ ਵੀਰ ਨੂੰ ਫ਼ਕੀਰ ਨਾ ਨੀ ਆਖਿਓ ਨੀਂ ਉਚਿਆਂ ਮਹੱਲਾਂ ਵਾਲੀਓ... -ਵੇ ਮੁੜ ਆ ਲਾਮ•ਾਂ ਤੋਂ, ਸਾਨੂੰ ਘਰੇ ਬੜਾ ਰੁਜ਼ਗਾਰ ਕਣਕਾਂ ਨਿੱਸਰ ਪਈਆਂ, ਵੇ ਤੂੰ ਆ ਕੇ ਝਾਤੀ ਮਾਰ... ਪਾਕਿਸਤਾਨੀ ਸ਼ਾਇਰ ਅਹਿਮਦ ਰਾਹੀ ਦਾ ਲਿਖਿਆ ਗੀਤ ਉਸ ਨੇ ਬਹੁਤ ਸਾਲ ਗਾਇਆ: ਮੇਰੀ ਚੁੰਨੀ ਲੀਰ ਕਤੀਰਾਂ ਵੇ ਭੈਣਾਂ ਦਿਓ ਵੀਰੋ... ਜਦ ਪੰਜਾਬ 'ਤੇ ਕਾਲੇ ਦਿਨ ਸਨ ਤਾਂ ਗੁਰਭਜਨ ਗਿੱਲ ਦਾ ਲਿਖਿਆ ਗੀਤ ਉਹ ਥਾਂ-ਥਾਂ ਗਾ ਰਿਹਾ ਸੀ: -ਸਾਨੂੰ ਮੋੜ ਦਿਓ ਰੰਗਲਾ ਪੰਜਾਬ ਅਸੀਂ ਨੀ• ਕੁਝ ਹੋਰ ਮੰਗਦੇ ਸਾਨੂੰ ਮੋੜ ਦਿਓ ਖਿੜਿਆ ਗੁਲਾਬ ਅਸੀਂ ਨਹੀਂ ਕੁਝ ਹੋਰ ਮੰਗਦੇ -ਨੀਂ ਘੁੱਗੀਏ ਉਡਦੀ ਰਹੀਂ, ਤੇਰੇ ਲੱਗੇ ਭਾਵੇਂ ਮਗਰ ਸ਼ਿਕਾਰੀ... ਗੱਲਾਂ ਕਰਦਿਆਂ-ਸੁਣਦਿਆਂ ਦੁਪਿਹਰ ਢਲ ਗਈ ਸੀ। ਅਸੀਂ ਜਾਣ ਲਈ ਤਿਆਰ ਹੋਏ। ਉਸਨੇ ਰਹਿਣ ਲਈ ਜ਼ੋਰ ਲਾਇਆ ਪਰ ਮੈਂ ਦੂਜੇ ਦਿਨ ਤਾਲਿਬ ਕੋਲੋਂ ਅੱਗੇ ਕਿਸੇ ਹੋਰ ਪਿੰਡ ਜਾਣਾ ਸੀ। ਗੁਰਦਾਸਪੁਰੀ ਦੇ ਜੀਵਨ ਤੇ ਸੰਗੀਤ ਬਾਰੇ ਲੇਖ ਲਿਖ ਕੇ ਕਿਤਾਬ 'ਤੂੰਬੀ ਦੇ ਵਾਰਿਸ’ ਵਿੱਚ ਛਾਪਿਆ। ਕਿਤਾਬ ਉਸਨੂੰ ਘੱਲੀ। ਮੈਂ ਸੋਚਦਾ ਸੀ ਬਈ ਕਿਤਾਬ ਮਿਲਣ 'ਤੇ ਉਹ ਚਿੱਠੀ ਜ਼ਰੂਰ ਪਾਵੇਗਾ...ਪਰ ਨਹੀਂ...। ਫਿਰ ਕਿਤੇ ਉਹ ਸਾਲਾਂ ਬਾਅਦ ਮਿਲਿਆ ਤੇ ਆਖਣ ਲੱਗਿਆ, ''ਓ ਨਿੱਕਿਆ, ਕਿਤਾਬ ਤੇਰੀ ਮਿਲ ਗਈ ਸੀ...ਚਿੱਠੀ ਪਾਉਣ ਤੇ ਜਵਾਬ ਘੱਲਣ ਵਿੱਚ ਮੈਂ ਘੌਲ਼ੀ ਆਂ।” ਇਕ ਦਿਨ ਪ੍ਰੋ. ਮੋਹਨ ਸਿੰਘ ਯਾਦਗਾਰੀ ਭਾਸ਼ਨ ਮੌਕੇ ਪੰਜਾਬੀ ਭਵਨ ਵਿਚ ਮੇਲ ਹੋਇਆ ਤਾਂ ਅਕਾਦਮੀ ਦੇ ਦਫ਼ਤਰ ਵਿਚ ਬੈਠਕੇ ਚਾਹ ਪੀਣ ਲੱਗੇ.. ਗੱਲੀਂ-ਗੱਲੀਂ ਮੈਂ ਪੁੱਛ ਲਿਆ ਕਿ ਹੁਣ ਕਦੀ ਤੁਸੀਂ ਉਸਤਾਦ ਯਮਲਾ ਜੱਟ ਦੇ ਡੇਰੇ 'ਤੇ ਨਹੀਂ ਆਏ... ਤਾਂ ਗੁਰਦਾਸਪੁਰੀ ਨੇ ਗੱਲ ਸਾਫ਼ ਕੀਤੀ, ''ਬੜੀ ਦੇਰ ਦੀ ਗੱਲ ਏ...ਇਕ ਵਾਰੀ ਮੈਂ ਉਸਤਾਦ ਜੀ ਦੇ ਡੇਰੇ ਵਿਚ ਲੱਗੇ ਮੇਲੇ 'ਤੇ ਆਖਿਆ ਸੀ ਕਿ ਜੇਕਰ ਲੱਚਰ ਗਾਇਕੀ ਦਾ ਸਫ਼ਾਇਆ ਕਰਨਾ ਏਂ ਤਾਂ ਆਪਾਂ ਸਾਰੇ ਉਸਤਾਦ ਜੀ ਦੇ ਚੇਲੇ ਏਹ ਤਹੱਈਆ ਕਰ ਲਈਏ ਤਾਂ ਲੋਕਾਂ ਨੂੰ ਪ੍ਰੇਰਿਏ... ਤਾਂ ਆਪਣੇ ਪਾਪ ਕੁਝ ਸਾਰਥਕ ਗੱਲ ਹੋਵੇਗੀ... ਮੇਰੇ ਬੋਲਣ ਬਾਅਦ ਕਰਤਾਰ ਰਮਲਾ ਕਹਿੰਦਾ ਏ ਕਿ ਗੁਰਦਾਸਪੁਰੀ ਆਪ ਤੇ ਅਮੀਰ ਆ...ਅਸੀਂ ਤਾਂ ਹੁਣੇ-ਹੁਣੇ ਮਸੀਂ-ਮਸੀਂ ਗੱਡੀ ਲੀਹ 'ਤੇ ਲਿਆਂਦੀ ਆ... ਤੇ ਏਹੇ ਸਾਨੂੰ ਰੋਕਣ ਡਿਅ•ਾ... ਮੈਨੂੰ ਇਹ ਗੱਲ ਸੁਣ ਕੇ ਬੜਾ ਅਫ਼ਸੋਸ ਹੋਇਆ ਸੀ... ਮੁੜ ਮੈਂ ਗਿਆ ਨਹੀਂ...।'' ਇੱਕ ਸ਼ਾਮ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪੰਜਾਬੀ ਭਵਨ ਵਿੱਚ ਉਸਦਾ ਰੂਬਰੂ ਸੀ, ਉਸਦਾ ਯਾਰ ਪਿਆਰਾ ਗੁਰਭਜਨ ਗਿੱਲ ਅਮਰੀਕਾ ਦੀ ਯਾਤਰਾ 'ਤੇ ਗਿਆ ਹੋਇਆ ਸੀ। ਰਵਿੰਦਰ ਭੱਠਲ ਨੇ ਮੇਰੀ ਡਿਊਟੀ ਲਗਾ ਦਿੱਤੀ ਕਿ ਅਮਰਜੀਤ ਗੁਰਦਾਸਪੁਰੀ ਦੀ ਜਾਣ-ਪਛਾਣ ਸ੍ਰੋਤਿਆਂ ਨਾਲ ਤੂੰ ਹੀ ਕਰਵਾਉਣੀ ਹੈ। ਮੈਂ ਫ਼ਿਕਰਾਂ ਵਿੱਚ ਪੈ ਗਿਆ ਕਿ ਮੈਂ? ਏਡੇ ਵੱਡੇ ਫ਼ਨਕਾਰ ਦੀ ਜਾਣ ਪਛਾਣ? ਖ਼ੈਰ ! ਮੈਂ ਬੁੱਤਾ ਸਾਰੂ ਬੋਲਿਆ ਜਿੰਨਾ ਕੁ ਬੋਲਿਆ । ਮੈਂ ਚਾਹੁੰਦਾ ਸਾਂ ਕਿ ਜਦ ਗੁਰਦਾਸਪੁਰੀ ਗਾਵੇ ਤਾਂ ਉਦੋਂ ਸਿਰਫ਼ ਤੇ ਸਿਰਫ਼ ਸਾਜ਼ ਵਜੋਂ ਨਾਲ ਢੋਲਕੀ ਹੀ ਵੱਜੇ ਤੇ ਤੂੰਬੀ ਉਹ ਖੁਦ ਵਜਾਵੇ। ਹੋਇਆ ਇਸਦੇ ਉਲਟ। ਗੱਲ ਨਹੀਂ ਬਣੀ। ਹਾਲ ਗੂੰਜਦਾ ਰਿਹਾ। ਮੈਂ ਸਾਊਂਡ ਸੈੱਟ ਕਰਦਾ ਰਿਹਾ ਤੇ ਨਾਲ ਆਪਣੀ ਨਿੱਕੀ ਜਿਹੀ ਟੇਪ ਵੀ ਰਿਕਾਰਡਿੰਗ 'ਤੇ ਲਾਈ ਰੱਖੀ ਸੀ ਕਿ ਕੁਝ ਸੰਭਾਲ ਹੋ ਜਾਵੇਗੀ ਉਸਦੀ ਗਾਇਨ ਦੀ ਵੰਨਗੀ। ਜਦ ਮੈਂ ਸਾਊਂਡ ਸੈੱਟ ਕਰਦਾ ਸਾਂ ਤਾਂ ਸ੍ਰੋਤਿਆਂ ਵਿੱਚ ਬੈਠੇ ਪਿਆਰੇ ਇਕ ਪ੍ਰੋਫ਼ੈਸਰ ਮਿੱਤਰ ਨੇ ਸਭ ਦੇ ਸਾਹਮਣੇ ਮੈਨੂੰ ਸਖ਼ਤੀ ਨਾਲ ਟੋਕ ਦਿੱਤਾ। ਮੇਰਾ ਮਨ ਬੁਝ ਗਿਆ। ਅਮਰਜੀਤ ਗੁਰਦਾਸਪੁਰੀ ਵਾਧੂ ਸਾਜ਼ਾਂ ਦੇ ਸ਼ੋਰ ਵਿੱਚ ਗਾਉਂਦਾ ਰਿਹਾ। ਗਿਣਤੀ ਦੇ ਸ੍ਰੋਤੇ ਬੈਠੇ ਵਾਸੀਆਂ ਲੈਂਦੇ ਰਹੇ। ਕਿਸੇ ਦੇ ਪਿੜ ਪੱਲੇ ਕੱਖ ਨਾ ਪਿਆ। ਉਸ ਦਿਨ ਮੇਰਾ ਮਨ ਬਹੁਤ ਦੁਖੀ ਹੋਇਆ। hhh ਇੱਕ ਦਿਨ ਗੁਰਭਜਨ ਗਿੱਲ ਨੇ ਲਖਵਿੰਦਰ ਜੌਹਲ ਨੂੰ ਨਿਹੋਰਾ ਜਿਹਾ ਮਾਰਿਆ, ''ਲੱਲੀ ਛੱਲੀ ਨੂੰ ਜਲੰਧਰ ਦੂਰਦਰਸਨ 'ਤੇ ਬੁਲਾਈ ਜਾਂਦੇ ਓ...ਕਦੇ ਭਾਜੀ ਨੂੰ ਵੀ ਬੁਲਾ ਲਓ।” ਜੌਹਲ ਨੇ ਗਿੱਲ ਤੋਂ ਅਤਾ-ਪਤਾ ਲੈ ਕੇ ਗੁਰਦਾਸਪੁਰੀ ਨਾਲ ਸੰਪਰਕ ਕੀਤਾ ਤੇ ਉਹਨੂੰ 'ਲਿਸ਼ਕਾਰਾ'’ਪ੍ਰੋਗਰਾਮ ਵਿੱਚ ਸੱਦਿਆ। ਜਦ ਆਪਣੀ ਸੰਖੇਪ ਗੱਲਬਾਤ ਵਿੱਚ ਉਸਨੇ ਨਾਲ-ਨਾਲ ਕੁਝ ਗੀਤਾਂ ਦੇ ਬੋਲ ਛੂਹੇ ਤਾਂ ਲੋਕ 'ਬੱਲੇ-ਬੱਲੇ'’ ਕਰਨ ਲੱਗੇ ਕਿ ਆਹ ਛੁਪਿਆ ਹੀਰਾ ਕਿੱਥੋਂ ਲੱਭ ਲਿਆ ਐ? ਜੌਹਲ ਮੁਤਾਬਕ ਬਹੁਤ ਮਹੀਨੇ ਲੋਕਾਂ ਦੀਆਂ ਚਿੱਠੀਆਂ ਤੇ ਫ਼ੋਨ ਆਉਂਦੇ ਰਹੇ ਕਿ ਇਸ 'ਯੋਧੇ ਲੋਕ-ਗਾਇਕ' ਨੂੰ ਮੁੜ ਪੇਸ਼ ਕਰੋ। ਅਮਰਜੀਤ ਗੁਰਦਾਸਪੁਰੀ ਮਸਤ ਫ਼ਨਕਾਰ ਹੈ। ਹੁਣ ਸੱਤਰਾਂ ਤੋਂ ਉੱਤੇ ਝੋਟੇ ਦੇ ਸਿਰ ਵਰਗੀ ਜ਼ਮੀਨ ਹੈ ਉਸ ਕੋਲ। ਕਲਾ ਨੂੰ ਉਸ ਨੇ ਕਿੱਤਾ ਨਹੀਂ ਬਣਾਇਆ। ਜਦੋਂ ਪੋਚਵੀਂ ਪੱਗ ਬੰਨ•ੀ ਤੇ ਪੈਂਟ-ਸ਼ਰਟ ਪਾਈ ਹੋਵੇ...ਉਦੋਂ ਰਿਟਾਇਰਡ ਅਧਿਕਾਰੀ ਲਗਦੈ...ਕੁਰਤੇ ਚਾਦਰੇ ਤੇ ਪਰਨੇ ਵਿੱਚ ਮੌਲਾ ਤੇ ਵਿਹਲੜ ਜੱਟ...ਹਿਚਕੋਲੇ ਮਾਰ-ਮਾਰ ਤੁਰਦਾ! ਦੋ ਕੁ ਸਾਲ ਪਹਿਲਾਂ ਨੌਜਵਾਨ ਪੁੱਤਰ ਨਵਨੀਤ ਦਾ ਵਿਛੋੜਾ ਤੇ ਪੁੱਤਰ ਪ੍ਰਮਸੁਨੀਲ ਦਾ ਬੀਮਾਰੀ ਨਾਲ ਜੂਝਣਾ ਉਸ ਲਈ ਅੰਤਾਂ ਦੀ ਉਦਾਸੀ ਦਾ ਕਾਰਨ ਬਣਿਆ ਹੋਇਆ ਹੈ। ਉਹ ਕਮਰੇ ਅੰਦਰ ਬੈਠਾ ਸੌਚਦਾ ਰਹਿੰਦਾ ਹੈ ਕਿ ਪਿਛਲਾ ਪਹਿਰ ਏਨਾ ਸੰਕਟਮਈ ਆਉਣਾ ਸੀ... ਜਦੋਂ ਚਿਤਵਿਆ ਤੱਕ ਨਹੀਂ ਸੀ। ਪਿੱਛੇ ਜਿਹੇ ਮੈਂ ਤੇ ਹਰਭਜਨ ਬਾਜਵਾ ਉਹਨੂੰ ਮਿਲਣ ਗਏ...ਦੁਪਹਿਰ ਦੇ ਬਾਰਾਂ ਵੱਜਣ ਵਾਲੇ ਸਨ...ਉਹ ਅਜੇ ਬਿਸਤਰੇ 'ਚ ਪਿਆ ਸੀ। ਸਾਨੂੰ ਆਏ ਦੇਖ ਮਸੀਂ ਉਠਿਆ ਤੇ ਹੌਲੀ–ਹੌਲੀ ਤੁਰਦਾ ਕੁਰਸੀ 'ਤੇ ਆਣ ਬੈਠਾ। ਉਸ ਦਿਨ ਵੀ ਉਹ ਬਹੁਤ ਉਦਾਸ ਸੀ। ਵਾਪਿਸ ਆਉਂਦੇ ਅਸੀਂ ਉਸਦੀਆਂ ਹੀ ਗੱਲਾਂ ਕਰਦੇ ਆਏ ਸਾਂ। ਇਸ ਫ਼ੱਕਰਾਂ ਜਿਹੇ ਫ਼ਨਕਾਰ ਨੂੰ ਇਹ ਦੁੱਖ ਨਾ ਦੇਖਣੇ ਪੈਂਦੇ! ਰਾਹ ਵਿਚ ਆਉਂਦਿਆਂ ਗੱਲੀਂ-ਗੱਲੀਂ ਬਾਜਵਾ ਦੱਸਣ ਲੱਗਿਆ, ''ਕੁਝ ਦਿਨ ਹੋਏ ਨੇ... ਮੈਂ ਅਮਰਜੀਤ ਦੀ ਇੰਟਰਵਿਊ ਰਿਕਾਰਡ ਕੀਤੀ ਏ... ਕਦੇ ਉਸ ਬਾਰੇ ਫ਼ਿਲਮ ਬਣਾਵਾਂਗਾ।'' ਬਾਜਵੇ ਦੀ ਇਹ ਗੱਲ ਸੁਣ ਮੇਰੇ ਮਨ 'ਚ ਇਕਦਮ ਖ਼ਿਆਲ ਆ ਟਪਕਿਆ ਕਿ ਬਾਜਵਾ ਜਦ ਬਣਾਊਗਾ... ਦੇਖੀ ਜਾਊਗੀ... ਇਹ ਕੰਮ ਖ਼ਵਰੈ ਕਿੰਨਾ ਚਿਰ ਲਟਕਾਈ ਰੱਖੇ... ਮੈਂ ਹੀ ਕਰਦਾ ਹਾਂ ਇਹ ਕੰਮ... ਕਰਦਾ ਵੀ ਇਨ•ਾਂ ਦਿਨਾਂ 'ਚ ਹੀ ਹਾਂ। ਮੇਰੇ ਨਾਲ ਉਸ ਵੇਲੇ ਮਿੱਤਰ ਮਨੀ ਹੁੰਦਲ ਸੀ... ਜੋ ਕਾਰ ਚਲਾ ਰਿਹਾ ਸੀ। ਮੈਂ ਉਸ ਨੂੰ ਗੁਰਦਾਸਪੁਰੀ ਨੂੰ ਮਿਲਵਾਉਣ ਲਈ ਨਾਲ ਲੈ ਗਿਆ ਸੀ। ਉਹ ਉੱਕਾ ਨਹੀਂ ਸੀ ਜਾਣਦਾ ਗੁਰਦਾਸਪੁਰੀ ਨੂੰ। ਮਨੀ ਚੰਗਾ ਵੀਡਿਓਗ੍ਰਾਫ਼ਰ ਹੈ। ਮੈਂ ਤੇ ਮਨੀ ਨੇ ਸਲਾਹ ਕੀਤੀ ਕਿ ਗੁਰਦਾਸਪੁਰੀ ਬਾਰੇ ਡਾਕੂਮੈਂਟਰੀ ਫ਼ਿਲਮ ਬਣਾਈਏ। ਮਨੀ ਆਖਣ ਲੱਗਿਆ, ''ਆਪਾਂ ਇਕ ਦਿਨ ਵਿਚ ਉਨ•ਾਂ ਦੇ ਘਰ ਦੇ ਸਾਰੇ ਦ੍ਰਿਸ਼ ਫਿਲਮਾ ਲਵਾਂਗੇ... ਗੱਲਾਂਬਾਤਾਂ ਵੀ ਰਿਕਾਰਡ ਕਰ ਲਵਾਂਗੇ... ਕਿਰਾਏ 'ਤੇ ਕੈਮਰਾ ਲੈ ਆਵਾਂਗਾ।'' ਸਲਾਹ ਕਰਨ ਮਗਰੋਂ ਅਸੀਂ ਆਪੋ-ਆਪਣੇ ਪਿੰਡੀਂ ਚਲੇ ਗਏ। ਮੈਂ ਰਾਤ ਨੂੰ ਗੁਰਭਜਨ ਗਿੱਲ ਨੂੰ ਫ਼ੋਨ ਕੀਤਾ ਤੇ ਸਾਰੀ ਗੱਲ ਕੀਤੀ... ਮੇਰੀ ਗੱਲ ਸੁਣ ਕੇ ਉਸਦਾ ਮਨ ਭਰ ਆਇਆ... (ਸਭ ਨੂੰ ਪਤੈ ਕਿ ਗੁਰਦਾਸਪੁਰੀ ਦੀ ਸ਼ਖ਼ਸੀਅਤ ਤੇ ਗਾਇਨ ਨੂੰ ਕਿਸ ਹੱਦ ਤਕ ਦੀ ਭਾਵੁਕਤਾ ਨਾਲ ਉਹ ਪਿਆਰ ਕਰਦੈ) ਗਿੱਲ ਸਾਹਿਬ ਨੇ ਕਿਹਾ, ''10 ਹਜ਼ਾਰ ਰੁਪਏ ਮੈਂ ਦੇਊਂ... ਕੰਮ ਸ਼ੁਰੂ ਕਰੋ।'' ਜਦੋਂ ਅਸੀਂ ਗੁਰਦਾਸਪੁਰੀ ਦੇ ਘਰ ਮਿਲਣ ਗਏ ਸਾਂ ਤਾਂ ਘਰ ਵਿਚ ਮਿਸਤਰੀ ਲੱਗੇ ਹੋਏ ਸਨ ਤੇ ਅਜੇ 10 ਦਿਨ ਉਨ•ਾਂ ਨੇ ਹੋਰ ਕੰਮ ਕਰਨਾ ਸੀ। ਗੁਰਦਾਸਪੁਰੀ ਨੂੰ ਮੈਂ ਫ਼ਿਲਮ ਬਾਰੇ ਫ਼ੋਨ 'ਤੇ ਦੱਸ ਦਿੱਤਾ ਹੋਇਆ ਸੀ। ਮਨੀ ਨੇ ਕੈਮਰਾ ਕਿਰਾਏ 'ਤੇ ਲੈ ਲਿਆ ਸੀ। ਮੈਂ ਗੁਰਦਾਸਪੁਰੀ ਦੀਆਂ ਪੁਰਾਣੀਆਂ ਫ਼ੋਟੋਆਂ ਤੇ ਕੁਝ ਰੇਡੀਓ ਪ੍ਰੋਗਰਾਮਾਂ ਦੀਆਂ ਰਿਕਾਰਡਿੰਗਾਂ (ਗੀਤ ਕਾਫੀ ਚਿਰ ਪਹਿਲਾਂ ਦੇ ਲੱਭੀ ਬੈਠਾ ਸਾਂ) ਸੋ ਸਾਰੀ ਸਮੱਗਰੀ ਹੱਥ ਹੇਠ ਕੀਤੀ ਤੇ ਇਕ ਦਿਨ ਗੁਰਦਾਸਪੁਰੀ ਨੂੰ ਫ਼ੋਨ ਕੀਤਾ, ''ਬਾਬਿਓ ਢੋਲਕੀ ਵਾਲੇ ਨੂੰ ਤਿਆਰ ਰੱਖੋ ਤੇ ਤੂੰਬੀ ਦੀ ਤਾਰ ਕਸ ਲਵੋ।'' ਸਾਡੇ ਜਾਣ ਤੋਂ ਇਕ ਦਿਨ ਪਹਿਲਾਂ ਦੀ ਸਵੇਰ ਉਸਦਾ ਫ਼ੋਨ ਆਇਆ, ''ਯਾਰ, ਮੈਂ ਤੇ ਢਿੱਲਾ ਹੋ ਗਿਆ ਵਾਂ... ਚੱਕਰ ਆਈ ਜਾਂਦੇ ਨੇ... ਬੀ.ਪੀ. ਨਹੀਂ ਠੀਕ... ਆਪਾਂ ਅੱਗੇ ਪਾ ਦੇਈਏ... ਮੈਥੋਂ ਗਾਇਆ ਨਹੀਂ ਜਾਣਾ।'' ਇਹ ਸੁਣ ਮੈਂ ਉਦਾਸ ਤਾਂ ਹੋਇਆ ਪਰ ਅੜ ਗਿਆ ਸਾਂ, ''ਅਸੀਂ ਤੁਹਾਨੂੰ ਠੀਕ ਕਰ ਲਵਾਂਗੇ... ਘਬਰਾਓ ਨਾ... ਗਾਣਾ ਗਾਉਣ ਨੂੰ ਨਹੀਂ ਕਹਾਂਗੇ... ਪਰ ਅਸੀਂ ਆਵਾਂਗੇ ਜ਼ਰੂਰ।'' ਖ਼ੈਰ ਅਸੀਂ ਸ਼ਾਮ ਨੂੰ ਅੰਮ੍ਰਿਤਸਰ ਜਾ ਕੇ ਉਸਦੀਆਂ ਦੋਵੇਂ ਪੁਤਰੀਆਂ ਪ੍ਰੋ. ਭਾਗਇੰਦਰ ਕੌਰ ਤੇ ਰੁਪਿੰਦਰ ਕੌਰ ਦੇ ਆਪਣੇ ਪਿਤਾ ਬਾਰੇ ਵਿਚਾਰ ਰਿਕਾਰਡ ਕਰ ਲਏ ਤੇ ਰਾਤ ਨੂੰ ਚੱਲ ਪਏ ਉਸ ਦੇ ਪਿੰਡ। ਦੇਰ ਰਾਤ ਤੀਕ ਗੱਲਾਂ ਕਰਦੇ ਰਹੇ, ਲੇਟ ਸੁੱਤੇ। ਸਵੇਰੇ ਕਾਫੀ ਸਾਝਰੇ ਜਦ ਉਸ ਦੇ ਘਰ ਦੇ ਬਾਹਰ ਮੋਰ ਤੇ ਕੋਇਲਾਂ ਕੂਕਣ ਲੱਗੇ... ਨਾਲ ਦੇ ਛੋਟੇ-ਛੋਟੇ ਪਿੰਡਾਂ ਦੇ ਗੁਰੂਘਰਾਂ 'ਚੋਂ ਗੁਰਬਾਣੀ ਗੂੰਜੀ... ਮੈਂ ਚੱਪਲਾਂ ਪਾਈਆਂ ਤੇ ਘਰੋਂ ਬਾਹਰ ਆ ਗਿਆ... ਸੱਚੀਉਂ ਹੀ ਮੋਰ, ਕੋਇਲਾਂ, ਚਿੜੀਆਂ ਤੇ ਵੰਨ-ਸੁਵੰਨੇ ਪੰਛੀ ਕਲੋਲਾਂ ਕਰ ਰਹੇ ਸਨ। ਮੈਂ ਬਹੁਤ ਦੇਰ ਪਿੱਛੋਂ ਮੋਰ ਦੇਖੇ ਸਨ। ਗੁਰਦਾਸਪੁਰੀ ਦੇ ਸੀਰੀ ਨੇ ਟੋਕੇ ਅੱਗੋਂ ਹਰੇ ਕੁਤਰੇ ਦਾ ਟੋਕਰਾ ਭਰਦਿਆਂ ਦੱਸਿਆ ਕਿ ਇਨ•ਾਂ ਸਾਰੇ ਖੇਤਾਂ 'ਚ ਮੋਰ ਹੀ ਮੋਰ ਨੇ। ਸੂਰਜ ਦੀਆਂ ਕਿਰਨਾਂ ਸੁਨਹਿਰੀ ਕਣਕਾਂ 'ਤੇ ਪਈਆਂ ਤਾਂ ਮੈਂ ਮਨੀ ਨੂੰ ਉਠਾ ਲਿਆਇਆ। ਉਸਨੇ ਕੈਮਰਾ ਆਨ ਕਰ ਲਿਆ ਤੇ ਅਸੀਂ ਸ਼ੂਟਿੰਗ ਸ਼ੁਰੂ ਕਰ ਦਿੱਤੀ। ਪੂਰਾ ਦਿਨ ਉਸਦੀ ਸ਼ੂਟਿੰਗ ਕੀਤੀ। ਉਸਨੇ ਗਾਇਆ ਵੀ। ਗੱਲਾਂ ਵੀ ਕੀਤੀਆਂ ਤੇ ਉਸਦੇ ਨਜ਼ਦੀਕੀਆਂ ਦੇ ਉਸ ਬਾਰੇ ਵਿਚਾਰ ਵੀ ਰਿਕਾਰਡ ਕਰ ਲਏ ਤੇ ਇਉਂ ਉਸ ਬਾਰੇ ਇਕ ਘੰਟੇ ਦੀ ਡਾਕੂਮੈਂਟਰੀ ਫ਼ਿਲਮ ਬਣਾ ਕੇ ਮੈਂ ਆਪਣੇ ਮਨ 'ਤੋਂ ਮਣਾਂਮੂੰਹੀਂ ਬੋਝ ਤਾਂ ਲਾਹਿਆ ਹੀ ਸਗੋਂ ਮੈਨੂੰ ਲੱਗਿਆ ਕਿ ਮੈਂ ਕੁਝ 'ਚੰਗਾ-ਚੰਗਾ' ਵੀ ਕੀਤਾ ਹੈ। ਹੁਣ ਥੋੜ•ਾ ਹੋਰ ਪਿੱਛੇ ਪਰਤਦੇ ਹਾਂ ਤੇ ਕੁਝ ਗੱਲਾਂ ਹਰ ਕਰਦੇ ਹਾਂ। ਸੰਨ 1986 ਦਾ ਵਰ•ਾ। ਪੰਜਾਬੀ ਭਵਨ ਲੁਧਿਆਣਾ ਵਿੱਚ ਕੈਫ਼ੀ ਆਜ਼ਮੀ ਦੀ ਆਮਦ। ਇਪਟਾ ਦੀ ਗੋਲਡਨ ਜੁਬਲੀ ਮਨਾਉਣ ਲਈ ਸਮਾਗਮ ਹੋ ਰਿਹਾ ਹੈ। ਪੰਜਾਬ 'ਤੇ ਆਤੰਕ ਦਾ ਝੱਖੜ ਝੁੱਲ ਰਿਹੈ...ਪੰਜਾਬ ਦੇ ਹਿੰਦੂ ਪੰਜਾਬ ਛੱਡ ਕੇ ਹਰਿਆਣਾ, ਦਿੱਲੀ ਤੇ ਹੋਰ ਸੂਬਿਆਂ ਵੱਲ ਵਹੀਰਾਂ ਘੱਤ ਰਹੇ ਨੇ। ਮਾਝਾ ਤਾਂ ਸਭ ਤੋਂ ਵੱਧ ਸੇਕ ਸਹਿ ਰਿਹਾ ਇਸ ਸੰਤਾਪ ਦਾ। ਗੁਰਭਜਨ ਗਿੱਲ ਇਸ ਸਮਾਗਮ ਵਿੱਚ ਅਮਰਜੀਤ ਗੁਰਦਾਸਪੁਰੀ ਨੂੰ ਮੰਚ 'ਤੇ ਪੇਸ਼ ਕਰਦਾ ਹੈ, ਉਸ ਮਾਇਕ ਅੱਗੇ ਆਣ ਕੇ ਅਲਾਪ ਲਿਆ ਤੇ ਵਾਰਿਸ ਦੇ ਬੋਲ ਛੁਹੇ ਹਨ: ਵੀਰਾ ਅੰਮੜੀ ਜਾਇਆ ਤੂੰ ਜਾਹ ਨਾਹੀਂ ਤੇ ਸਾਨੂੰ ਨਾਲ ਫ਼ਿਰਾਕ ਦੇ ਮਾਰ ਨਾਹੀਂ ਭਾਈ ਮਰਨ ਤੇ ਜਾਂਦੀਆਂ ਭੱਜ ਬਾਹੀਂ, ਭਾਈਆਂ ਬਾਝ ਕੋਈ ਬੇਲੀ ਯਾਰ ਨਾਹੀਂ... ਦਸ ਹਜ਼ਾਰ ਤੋਂ ਵੱਧ ਸ੍ਰੋਤੇ ਹਨ ਪੰਡਾਲ ਵਿੱਚ। ਵਾਰਿਸ ਦੀ ਹੀਰ ਦੀ ਧੁਨੀ ਵਿਚਲਾ ਦਰਦ ਤੇ ਗੁਰਦਾਸਪੁਰੀ ਦੀ ਗਰਾਰੀਆਨਾ ਆਵਾਜ਼ ਤੇ ਮੁਰਕੀ....! ਜਿਵੇਂ ਸਭਨਾਂ ਦੇ ਦਿਲ ਧੂਹ ਲਏ ਹੋਣ! ਵਿਯੋਗ ਹਾਵੀ ਹੋ ਗਿਆ ਸਭਨਾਂ ਸ੍ਰੋਤਿਆਂ ਦੇ ਮਨਾਂ ਉੱਤੇ। ਜਿਉਂ ਹੀ ਅਮਰਜੀਤ ਗੁਰਦਾਸਪੁਰੀ ਆਪਣਾ ਗਾਇਨ ਸਮਾਪਤ ਕਰਕੇ ਮਾਇਕ ਤੋਂ ਜੁਦਾ ਹੁੰਦਾ ਹੈ ਤਾਂ ਕੈਫ਼ੀ ਆਜ਼ਮੀ ਦੀ ਜੀਵਨ ਸਾਥਣ ਤੇ ਇਪਟਾ ਲਹਿਰ ਦੀ ਮਜ਼ਬੂਤ ਥੰਮ• ਰਹੀ ਸ਼ੌਕਤ ਆਜ਼ਮੀ ਆਪਣੀ ਕੁਰਸੀ ਤੋਂ ਉੱਠ ਕੇ ਮਾਇਕ 'ਤੇ ਆਉਂਦੀ ਹੈ ਤੇ ਕਹਿੰਦੀ ਹੈ, ''ਐ ਪੰਜਾਬ ਵਾਲੋਂ! ਇਤਨਾ ਕੀਮਤੀ ਹੀਰਾ ਛੁਪਾਈ ਬੈਠੈ ਹੋ...ਮੇਰਾ ਸਾਰਾ ਕੁਛ ਲੇ ਲੋ...ਔਰ ਮੁਝੇ ਅਮਰਜੀਤ ਗੁਰਦਾਸਪੁਰੀ ਦੇ ਦੋ! ਇਸ ਨੇ ਅਭੀ ਜੋ ਪੰਜਾਬ ਕਾ ਦਰਦ ਗਾਯਾ ਹੈ...ਕਾਸ਼ ਕਿ ਵੋਹ ਮੇਰਾ ਹਿੱਸਾ ਬਨ ਜਾਏ...ਔਰ ਵੋ ਦਿਨ ਕਭੀ ਨਾ ਆਏਂ...ਜਬ ਹਿੰਦੂ ਭਾਈਓਂ ਕੇ ਜਾਨੇ ਕਾ ਰੁਦਨ ਗੁਰਦਾਸਪੁਰੀ ਜੈਸੇ ਕਲਾਕਾਰ ਕੋ ਫਿਰ ਕਰਨਾ ਪੜੇ... ਮੁਝੇ ਐਸਾ ਲਗਤਾ ਹੈ...ਜੈਸੇ ਵਾਰਿਸ ਨੇ ਹੀਰ ਕੇਵਲ ਅਮਰਜੀਤ ਕੇ ਗਾਨੇ ਕੇ ਲੀਏ ਲਿਖੀ ਥੀ...।” ਇਹ ਸੁਣ ਸਭ ਦੀਆਂ ਅੱਖਾਂ ਮੋਹ, ਦਰਦ ਤੇ ਵਿਯੋਗ ਵਿੱਚ ਸੇਜਲ ਹੋ ਜਾਂਦੀਆਂ ਨੇ! JJJ ਇੱਕ ਦਿਨ ਜੱਸੋਵਾਲ ਆਪਣੇ ਗੋਡੇ 'ਤੇ ਫ਼ੋਨ ਵਾਲੀ ਡਾਇਰੀ ਧਰੀ ਕਲਾਕਾਰਾਂ ਤੇ ਕਲਾ-ਪ੍ਰੇਮੀਆਂ ਦੇ ਨੰਬਰ ਲੱਭ-ਲੱਭ ਕੇ ਦਬਾ-ਸਟ ਫ਼ੋਨ 'ਤੇ ਫ਼ੋਨ ਘੁਮਾਈ ਜਾ ਰਿਹਾ ਉੱਚੀ-ਉੱਚੀ ਆਖ ਰਿਹਾ ਸੀ, ''ਓ ਭਾਈ... ਲੋਕਾਂ ਦੇ ਕਲਾਕਾਰ ਗੁਰਦਾਸਪੁਰੀ ਦਾ ਲੋਕਾਂ ਵੱਲੋਂ ਉਹਦੇ ਘਰ ਜਾ ਕੇ ਸਨਮਾਨ ਕਰਨੈਂ...ਉਹਦੇ ਪਿੰਡ ਉਦੋਵਾਲੀ ਪੁੱਜੋ ਜਾ ਕੇ...ਲੇਟ ਨਾ ਹੋਜਿਓ ਬਈ...ਓ ਲਿਆ ਵਈ ਗੁਰਭਜਨ ਨੂੰ ਕਹਿ ਸਮਸ਼ੇਰ ਸੰਧੂ ਦਾ ਫ਼ੋਨ ਨੰਬਰ ਦੇਹ...ਓ ਘੁਗਿਆਣਵੀ ਗਰੇਵਾਲ ਨੂੰ ਸੱਦ ਲੈ...ਕਿੱਥੇ ਤੁਰਿਆ ਫਿਰਦੈ? ਨਿਰਮਲ ਜੋੜੇ ਨੂੰ ਕਹੋ ਕਿ ਲੋਈਆਂ ਤੇ ਹਾਰ ਲੈਂਦਾ ਆਵੇ ਭੁਪਿੰਦਰ ਸੰਧੂ ਨੂੰ ਕਹੋ ਕਿ ਹਾਰਾਂ ਦਾ ਟੋਕਰਾ ਭਰਵਾ ਲਵੇ...ਚੱਲੋ-ਚਲੋ ਵਈ ਉਦੋਵਾਲੀ ਨੂੰ...।” ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਦੀ ਸ਼ਾਮ ਮੈਂ ਜਗੀਰ ਸਿੰਘ ਤਾਲਿਬ ਕੋਲ ਪੁੱਜ ਗਿਆ। ਉਹ ਵੀ ਤੂੰਬੀ ਦੀ ਤਾਰ ਕੱਸੀ ਬੈਠਾ ਸੀ। ਸਵੇਰੇ ਅਸੀਂ ਉਸੇ ਯਾਹਮੇ 'ਤੇ ਚੱਲ ਪਏ ਜਿਸ 'ਤੇ ਏਨੇ ਸਾਲ ਪਹਿਲਾਂ ਗਏ ਸਾਂ...ਖੁੱਲ•ੇ ਖੇਤਾਂ ਵਿੱਚ ਰੰਗ-ਬਿਰੰਗੇ ਸ਼ਮਿਆਨੇ ਫਰ-ਫਰ ਝੂਲ ਰਹੇ ਸਨ...ਵੱਡਾ ਪੰਡਾਲ ਸ਼ਿੰਗਾਰਿਆ ਹੋਇਆ ਸੀ...ਆਸ-ਪਾਸ ਕਣਕਾਂ ਨਿੱਸਰੀਆਂ ਖੜ•ੀਆਂ ਸਨ...ਕੱਚੇ ਪਹੇ 'ਤੇ ਜਲੇਬੀਆਂ ਤੇ ਪਕੌੜੇ ਤਲਣ ਵਾਲੇ ਕਿਸੇ ਰਵਾਇਤੀ ਮੇਲੇ ਵਾਂਗ ਦੁਕਾਨਾਂ ਸਜਾਈ ਬੈਠੇ ਹੋਕਰੇ ਮਾਰ ਰਹੇ ਸਨ, ''ਆਜੋ ਬਈ ਗਰਮਾ ਗਰਮ ਜਲੇਬ...ਆਜੋ...ਆਜੋ...ਗਰਮ ਪਕੌੜੇ...।” ਗੁਰਦਾਸਪੁਰੀ ਦਾ ਵੱਡਾ ਪੁੱਤਰ ਪ੍ਰਮਸੁਨੀਲ ਤੇ ਚੇਲਾ ਹਰੀ ਸਿੰਘ ਰੰਗੀਲਾ ਆਉਣ ਵਾਲਿਆਂ ਦਾ ਸਵਾਗਤ ਕਰ ਹਰੇ ਸਨ। ਸਚਮੁੱਚ ਕਿਸੇਂ ਪੇਂਡੂ ਵਿਆਹ ਜਿਹਾ ਮਾਹੌਲ ਜਾਪ ਰਿਹਾ ਸੀ...ਘਰ ਦੇ ਕੱਚੇ ਵਿਹੜੇ ਅੰਦਰ ਭੱਠੀਆਂ ਬਾਲ ਹਲਵਾਈ ਪਕਵਾਨ ਪਕਾ ਰਹੇ ਸਨ। ਗੁਰਦਾਸਪੁਰੀ ਦੇ ਰਿਸ਼ੇਤਦਾਰ ਚਾਈਂ-ਚਾਈਂ ਭੱਜੇ ਫਿਰਦੇ ਸਭ ਦੀ ਸੇਵਾ ਕਰ ਰਹੇ ਸਨ। ਅਗਾਂਹ ਇੱਕ ਬੈਠਕ ਵਿੱਚ ਆਪਣੇ ਪ੍ਰੇਮੀਆਂ ਨੂੰ ਲਾਗੇ ਬਹਾ ਕੇ 'ਪਾਲੀ ਪਾਣੀ ਖੂਹ 'ਤੋਂ ਭਰੇ' ਗੀਤ ਗਾਉਣ ਵਾਲਾ ਗੁਰਪਾਲ ਸਿੰਘ ਪਾਲ ਤੂੰਬੀ 'ਤੇ ਪੋਟੇ ਲਾਈ ਜਾ ਰਿਹਾ ਸੀ। ਜਦ ਪੰਡਾਲ ਪੂਰੇ ਜੋਬਨ 'ਤੇ ਹੋ ਗਿਆ ਤਾਂ ਜੌੜਾ ਵੀ ਕਿਵੇਂ ਪਾਸੇ ਰਹਿ ਸਕਦਾ ਸੀ? ਉਹਨੇ ਮਾਇਕ ਫੜਿਆ ਤੇ ਸਮਸ਼ੇਰ ਸੰਧੂ ਵੱਲੋਂ ਗੁਰਦਾਸਪੁਰੀ ਬਾਰੇ ਲਿਖੀਆਂ ਕੁਝ ਗੱਲਾਂ ਸਾਝੀਆਂ ਕੀਤੀਆਂ। ਤਾਲੀਆਂ ਦੀ ਉੱਚੀ ਗੂੰਜਾਰ ਸੁਣਾਈ ਦਿੱਤੀ। ਗੁਰਦਾਸਪੁਰੀ ਨੂੰ ਉਹਦੇ ਨੇੜ-ਦੂਰ ਦਿਆਂ ਸਭਨਾਂ ਨੇ ਫੁੱਲਾਂ ਤੇ ਨੋਟਾਂ ਦੇ ਹਾਰਾਂ ਨਾਲ ਲੱਦ ਦਿੱਤਾ...। ਤਾਲਿਬ ਗਾ ਰਿਹਾ ਹੈ...ਉਸਤਾਦ ਜੀ ਦਾ ਅਮਰ ਗੀਤ, ''ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਨੀਝਾਂ ਲਾ ਲਾ ਵੇਂਹਦੀ ਦੁਨੀਆਂ ਸਾਰੀ ਏ’।'' ਚੰਡੀਗੜ ਤੋਂ ਆਇਆ ਜੀ ਐੱਸ ਸਿੰਧਰਾ ਗੁਰਦਾਸਪੁਰੀ ਦੇ ਮਾਣ ਵਿੱਚ ਕਵਿਤਾ ਪੜ• ਰਿਹੈ: 'ਦਿਲਾਂ ਵਿੱਚ ਅੱਜ ਕਾਇਮ ਹੈ ਤੇਰੀ ਆਵਾਜ਼ ਦਾ ਜਾਦੂ’।' ਉੱਚੀ ਹੇਕ ਦੀ ਮਲਿਕਾ ਗੁਰਮੀਤ ਬਾਵਾ ਆਖਣ ਲੱਗੀ, ''ਅੱਜ ਮੇਰੇ ਵੀਰ ਦਾ ਸਨਮਾਨ ਹੋ ਰਿਹਾ ਏ...ਮੈਂ ਕਿਉਂ ਨਾ ਗਾਵਾਂਗੀ ਅੱਜ...ਮੈਨੂੰ ਤਾਂ ਸਗੋਂ ਚਾਅ ਦੂਣ ਸਵਾਇਆ ਏ...ਲਓ ਸੁਣੋ ਜੁਗਨੀ...।” ਉਸਨੇ ਕੰਨ 'ਤੇ ਹੱਥ ਧਰ ਕੇ ਲੰਬੀ ਹੇਕ ਚੁੱਕੀ ਤਾਂ ਪੰਡਾਲ ਵਿੱਚ ਸੰਨਾਟਾ ਛਾਅ ਗਿਆ ਜਾਪਿਆ...। ਆਪਣਾ ਉੱਘਾ ਗੀਤ 'ਪਾਲੀ ਪਾਣੀ ਖੂਹ ਤੋਂ ਭਰੇ’ ਤੇ 'ਦਾਤੇ ਦੀਆਂ ਬੇਪਰਵਾਹੀਆਂ ਤੋਂ ਉਏ ਲਾਪਰਵਾਹਾ ਡਰਿਆ ਕਰੇਗਾ ਹਟਣ ਪਿੱਛੋ ਗੁਰਪਾਲ ਸਿੰਘ ਪਾਲ ਆਖਣ ਲੱਗਿਆ, ''ਅੱਜ ਮੈਂ ਇੱਕ ਤੂੰਬੀ ਲੈ ਕੇ ਆਇਐਂ...ਏਹ ਗੁਰਦਾਸਪੁਰੀ ਨੂੰ ਤੁਹਫ਼ਾ ਦੇਣੀ ਐਂ...ਆਹ ਲੈ ਭਰਾਵਾ ਫੜ• ਆਪਣੀ ਅਮਾਨਤ।” ਤੂੰਬੀ ਟੁਣਕ ਰਹੀ...ਅਲਗੋਜ਼ਿਆਂ ਦੀ ਛਣਕਾਰ ਤੇ ਢੋਲ ਦੀ ਤਾਲ ਨਾਲ ਸ੍ਰੋਤਿਆਂ ਦੇ ਪੱਬ ਥਿਰਕ ਰਹੇ...ਗੁਰਦਾਸਪੁਰੀ ਦਾ ਜਿਗਰੀ ਯਾਰ ਗੁਰਭਜਨ ਗਿੱਲ ਅੱਜ ਖ਼ੁਸ਼ੀ ਵਿੱਚ ਖੀਵਾ ਹੋਇਆ ਫੁੱਲਿਆ ਨਹੀਂ ਸਮਾਉਂਦਾ...ਆਖ ਰਿਹਾ ਹੈ, ''ਅੱਜ ਲੋਕ ਗਾਇਕੀ ਦੇ ਜ਼ੈਲਦਾਰ ਦਾ ਸਨਮਾਨ ਹੋ ਰਿਹੈ ਤੇ ਨਾਲੇ ਉਦੋਵਾਲੀ ਪਿੰਡ ਦੇ ਜ਼ੈਲਦਾਰ ਦਾ ਵੀ।” ਜੱਸੋਵਾਲ ਦਾ ਕਥਨ ਸੁਣੋ, '' ਜਿਵੇਂ ਅੰਗਰੇਜ਼ੀ ਦਾ ਪਹਿਲਾ ਅੱਖਰ 'ਏ,’ ਆ...ਉਵੇਂ ਅਮਰਜੀਤ ਲੋਕ-ਗਾਇਕੀ ਦਾ ਪਹਿਲਾ ਅੱਖਰ ਐ...ਲੋਕਾਂ ਦੀ ਗਾਇਕੀ ਦਾ ਨਾਇਕ।” ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸਮਾਗਮ ਵਿੱਚ ਪ੍ਰਵੇਸ਼ ਕਰਕੇ ਹੋਰ ਵੀ ਚਾਰ ਚੰਨ ਲਗਾ ਦਿੱਤੇ ਹਨ। ਉਹਨਾਂ ਆਖਿਆ ਕਿ ਅਮਰਜੀਤ ਗੁਰਦਾਸਪੁਰੀ ਦਾ ਸਨਮਾਨ ਕਰਨਾ ਸੱਚੀ-ਸੁੱਚੀ ਲੋਕ ਗਾਇਕੀ ਦਾ ਸਨਮਾਨ ਕਰਨਾ ਹੈ। ਹਲਕਾ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਗੁਰਦਾਸਪੁਰੀ ਨਾਲ ਜੁੜੀਆਂ ਆਪਣੀਆਂ ਅਭੁੱਲ ਯਾਦਾਂ ਸਾਂਝੀਆਂ ਕੀਤੀਆਂ। ਸਮਾਗਮ ਦਾ ਹੀਰੋ ਗੁਰਦਾਸਪੁਰੀ ਮੰਚ 'ਤੇ ਆਇਆ ਤੇ ਸਭ ਦਾ ਸ਼ੁਕਰਾਨਾ ਕਰਕੇ, 'ਨੀਂ ਦਿੱਲੀਏ ਕਾਗਾਂ ਹਾਰੀਏ’, 'ਚਿੱਟੀ-ਚਿੱਟੀ ਪਗੜੀ'’ ਗੀਤ ਗਾ ਰਿਹੈ...ਸ੍ਰੋਤਿਆਂ ਦੀ ਦੂਰ ਤੀਕ ਲੰਬੀ ਕਤਾਰ ਬੱਝ ਗਈ, ਇਵੇਂ ਲੱਗੇ ਜਿਵੇਂ ਪਿੰਡ ਵਿੱਚ ਕਿਸੇ ਮੁੰਡੇ ਦੇ ਸ਼ਗਨ ਵਾਲੇ ਦਿਨ ਸਾਰੇ ਪੇਂਡੂ ਕਤਾਰ ਬੰਨ• ਕੇ ਸ਼ਗਨ ਪਾਉਂਦੇ ਨੇ...ਗੁਰਦਾਸਪੁਰੀ ਸੱਚਮੁੱਚ ਓਦਣ ਲਾੜੇ ਦੀ ਤਰਾਂ ਲੱਗ ਰਿਹਾ ਸੀ। ਉਸਦੀ ਟੂਣੇਹਾਰੀ...ਉੱਚੀ ਤੇ ਭਰਵੀਂ ਆਵਾਜ਼ ਨਾਲ ਪੰਡਾਲ ਵਿੱਚ ਜਿਵੇਂ ਕੋਈ ਸੱਚੀਓਂ ਹੀ ਟੂਣਾ ਜਿਹਾ ਹਾਵੀ ਹੋ ਗਿਆ ਸੀ। ਹਰ ਕੋਈ ਮਸਤ ਗਿਆ ਜਾਪਦਾ ਸੀ ਆਪਣੇ ਮਹਿਬੂਬ ਫ਼ਨਕਾਰ ਨੂੰ ਸੁਣ ਕੇ! ਆਥਣ ਗੂੜ•ੀ ਹੋ ਜਾਣ ਤੀਕ ਵੀ ਸੁਰਾਂ ਗੂੰਜਦੀਆਂ ਤੇ ਭੰਗੜੇ ਪੈਂਦੇ ਰਹੇ...ਜੱਸੋਵਾਲ ਆਖ ਰਿਹਾ ਸੀ, ''ਜੇ ਅਸੀਂ ਆਪਣੀ ਕੌੰਮ ਦੇ...ਆਪਣੇ ਵਿਰਸੇ ਦੇ ਸੱਚੇ-ਸੁੱਚੇ ਕਲਾਕਾਰਾਂ ਦਾ...ਜਿੰਨਾਂ ਨੇ ਲੋਕ ਸੰਗੀਤ ਨੂੰ ਆਪਣੀਆਂ ਸਾਰੀਆਂ-ਸਾਰੀਆਂ ਉਮਰਾਂ ਸਮਰਪਿਤ ਕਰ ਦਿੱਤੀਆਂ ਨੇ... ਉਹਨਾਂ ਦੇ ਘਰੋਂ-ਘਰੀਂ ਜਾ ਕੇ ਸਨਮਾਨ ਕਰਾਂਗੇ ਤਾਂ ਨਿਰਾਸ਼ ਬੈਠੇ ਕਲਾਕਾਰਾਂ ਦੇ ਚਿਹਰੇ ਚਮਕ ਪੈਣਗੇ...ਆਓ ਸਾਰੇ...ਸੁਰਾਂ ਦੀ ਸੇਵਾ ਕਰਨ ਵਾਲਿਆਂ ਦਾ ਸਨਮਾਨ ਕਰਕੇ ਆਪ ਵੀ ਸਨਮਾਨ ਦੇ ਪਾਤਰ ਬਣੀਏ!”ਚਿੱਟੀ-ਚਿੱਟੀ ਪੱਗੜੀ... ਨਿੰਦਰ ਘੁਗਿਆਣਵੀ ਅਮਰਜੀਤ ਗੁਰਦਾਸਪੁਰੀ ਨਾਲ ਮੇਰੀ ਪਹਿਲੀ ਮੁਲਾਕਾਤ ਸੰਨ 1993 ਦੇ ਜੁਲਾਈ ਮਹੀਨੇ ਵਿੱਚ ਅਜਨਾਲਾ ਨੇੜੇ ਪਿੰਡ ਵਿਛੋਏ ਵਾਲਾ ਵਿੱਚ ਹੋਈ ਸੀ...ਜਾਣਦਾ ਤਾਂ ਉਹਨੂੰ ਉਦੋਂ ਤੋਂ ਈ ਸਾਂ...ਜਦੋਂ ਜਲੰਧਰ ਰੇਡੀਓ ਉਤੋਂ ਦੁਪਹਿਰੇ ਢਾਈ ਵਜੇ ਵਾਲੇ ਜਾਂ ਪੌਣੇ ਪੰਜ ਵਾਲੇ ਲੋਕ-ਗੀਤ ਸੁਣਦਾ ਆ ਰਿਹਾ ਸਾਂ...ਕਿਹੋ–ਜਿਹਾ ਹੋਵੇਗਾ ਏਹ ਬੰਦਾ? ਭਰਵੀਂ ਤੇ ਉੱਚੀ ਆਵਾਜ਼ ਵਾਲਾ...ਲੰਬੇ ਅਲਾਪ ਲੈਣ ਵਾਲਾ...ਨਿੰਮ•ੀ-ਨਿੰਮ•ੀ ਤੂੰਬੀ ਟੁਣਕਾਉਣ ਵਾਲਾ! ਮੈਂ ਉਦੋਂ ਸੋਚਦਾ ਹੁੰਦਾ। ਇੱਕ ਵਾਰੀ ਰੇਡੀਓ ਉਤੋਂ ਰਾਤੀ ਸਵਾ ਦਸ ਵਾਲੇ ਪ੍ਰੋਗਰਾਮ ਵਿੱਚ ਹੀ ਉਹਦਾ ਗਾਇਆ 'ਸੁਲਤਾਨ ਬਾਹੂ'’ ਸੁਣਿਆ ਸੀ...ਜਦ ਉਸਨੇ ਬੋਲ ਛੋਹਿਆ ਸੀ: ਤਾੜੀ ਮਾਰ ਉਡਾ ਨਾ ਬਾਹੂ ਅਸੀਂ ਆਪੇ ਉਡਣਹਾਰੇ ਹੂ... 'ਹੂ' ਤੇ ਆਣ ਕੇ ਉਹ ਜਿਹੜਾ ਦਰਦੀਲਾ ਲੰਬਾ ਅਲਾਪ ਉਤਪਨ ਕਰਦਾ ਹੈ, ਉਹ ਉਹਦੇ ਗਾਇਨ ਦਾ ਸਿਖ਼ਰ ਹੋ ਨਿਬੜਦਾ ਹੈ... ਸ੍ਰੋਤੇ ਦਾ ਜਿਵੇਂ ਸੀਨਾ ਫੜ ਲੈਂਦਾ ਹੈ ਉਹ! ਮੈਂ ਉਸਦਾ ਗਾਇਆ 'ਸੁਲਤਾਨ ਬਾਹੂ' ਬਾਰ-ਬਾਰ ਸੁਣਨਾ ਲੋਚਦਾ ਤੇ ਕਦੇ ਢਾਈ ਵਾਲੇ ਤੇ ਕਦੇ ਪੌਣੇ ਪੰਜ ਵਾਲੇ ਪ੍ਰੋਗਰਾਮ ਵਿੱਚ ਉਹਦੀ ਉਡੀਕ ਕਰਦਾ ਰਹਿੰਦਾ! ਇੱਕ ਦਿਨ ਜਦ ਅਨਾਊਂਸਰ ਨੇ ਉਹਦਾ ਨਾਂ ਅਨਾਊਂਸ ਕਰਦਿਆਂ ਆਖਿਆ, ''ਹੁਣ ਤੁਸੀਂ ਅਮਰਜੀਤ ਸਿੰਘ ਗੁਰਦਾਸਪੁਰੀ ਪਾਸੋਂ ਲੋਕ-ਗੀਤ ਸੁਣੋਗੇ।” ਤਾਂ ਮੇਰੇ ਕੰਨ ਖੜ•ੇ ਹੋ ਗਏ ਨੇ...ਮੈਂ ਉਸਦੇ 'ਬਾਹੂ' ਨੂੰ ਉਡੀਕ ਰਿਹਾ ਹਾਂ...ਉਸ ਦਿਨ ਉਹਨੇ ਤਿੰਨ ਵੰਨਗੀਆਂ ਨੂੰ ਗਾਇਆ...ਪਰ ਉਸ ਦਿਨ 'ਬਾਹੂ' ਨਹੀਂ ਆਇਆ ਉਸ ਦਿਨ ਉਸਨੇ ਆਪਣੇ ਯਾਰ ਸ਼ਿਵ ਦਾ ਲਿਖਿਆ ਗਾਇਆ: ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਵਾਂਗ ਭਰਾਵਾਂ... ਜਦ ਮੈਂ ਪਹਿਲੀ ਵਾਰ ਪਿੰਡ ਵਿਛੋਏ ਵਿਚ ਉਸਤਾਦ ਯਮਲਾ ਜੱਟ ਯਾਦਗਾਰੀ ਮੇਲੇ 'ਤੇ ਉਹਨੂੰ ਗਾਉਂਦੇ ਸੁਣਿਆ ਸੀ, ਗੀਤ ਸੀ: ਚੌੜੀ ਟੋਕਰੀ ਲੱਸੀ ਦਾ ਉਤੇ ਗੜਵਾ ਪੰਜਾਬੋ ਜੱਟੀ ਰੋਟੀਆਂ ਖੜੇ... ਤੇ ਦੂਜਾ ਉਥੇ ਉਸਨੇ ਗਾਇਆ ਸੀ, ਉਸਦਾ ਬਹੁ-ਚਰਚਿਤ ਗੀਤ: ਚਿੱਟੀ-ਚਿੱਟੀ ਪਗੜੀ ਤੂੰ ਘੁੱਟ ਘੁੱਟ ਬਂੰਨ•ਦਾ ਏਂ ਹਲਾ ਵੇ ਚੰਨ ਤੇਰੀ ਸਹੁੰ ਵਿੱਚ ਵੇ ਗੁਲਾਬੀ ਫੁੱਲ ਟੰਗਿਆ ਈ ਕਰ ਤੇਰੀਆਂ–ਤੇਰੀਆਂ ਨਿੱਕੀਆਂ-ਨਿੱਕੀਆਂ ਉਂਗਲੀਆਂ ਦੇ ਵਿੱਚ ਛੱਲੇ-ਛਾਪਾਂ ਮੁੰਦਰੀਆਂ ਹਲਾ ਵੇ ਚੰਨ ਤੇਰੀ ਸਹੁੰ ਜ਼ਰਾ ਚੀਚੀ ਦੇ ਹੁਲਾਰੇ ਤੰਦ ਸੁੱਟਿ•ਆ ਈ ਕਰ ਤ੍ਰੇਹ ਲੱਗ ਜਾਂਦੀ ਤੇਰੇ ਰੂਪ ਦੀ ਦੁਪਹਿਰ ਵਿੱਚੋਂ ਹਲਾ ਈ ਚੰਨ ਤੇਰੀ ਸਹੁੰ ਵੇ ਕਦੀ ਪਾਣੀ ਦਾ ਤੂੰ ਘੁੱਟ ਸਾਨੂੰ ਪੁੱਛਿਆ ਈ ਕਰ... ਉਸ ਦਿਨ ਮੈਂ ਬੜਾ ਨਿਹਾਲ ਹੋਇਆ ਸਾਂ, ਉਸ ਨੂੰ ਪਹਿਲੀ ਵਾਰੀ ਪ੍ਰਤੱਖ ਗਾਉਂਦਾ ਸੁਣ ਕੇ! ਹੁਣ ਇਹ ਵੀ ਚੇਤਾ ਨਹੀਂ ਰਿਹਾ ਕਿ ਉਸ ਨਾਲ ਮੈਨੂੰ ਓਦਣ ਕਿਹਨੇ ਮਿਲਵਾਇਆ ਸੀ...ਧੁੰਦਲਾ ਜਿਹਾ ਚੇਤਾ ਹੈ... ਕਿਸੇ ਨੇ ਲਾਗੇ ਹੋ ਕੇ ਕਿਹਾ ਸੀ, '' ਭਾ ਜੀ, ਏਹ ਆਪਣੇ ਉਸਤਾਦ ਜੀ ਦਾ ਸਭ ਤੋਂ ਛੋਟੀ ਉਮਰ ਦਾ ਚੇਲਾ ਏ।” ਇਹ ਸੁਣ ਉਹਨੇ ਆਖਿਆ, ''ਉਹ ਹੋ... ਤੇਰੀ ਚਿੱਠੀ ਤਾਂ ਮੈਂ ਜਿਸ ਦਿਨ ਦੀ ਆਈ ਏ...ਆਪਣੇ ਬੋਝੇ 'ਚ ਈ ਪਾਈ ਫਿਰਨਾ ਵਾਂ...ਅਹਿ ਵੇਖ।” ਉਹਨੇ ਬਟੂਏ ਵਿੱਚੋਂ ਮੇਰਾ ਲਿਖਿਆ ਪੋਸਟ-ਕਾਰਡ ਕੱਢ ਕੇ ਦਿਖਾਇਆ, ਇਹ ਕਾਰਡ ਮੈਂ ਉਹਨੂੰ ਕੁਝ ਦਿਨ ਪਹਿਲਾਂ ਹੀ ਉਹਦੇ ਪਿੰਡ ਦੇ ਪਤੇ 'ਤੇ ਲਿਖਿਆ ਸੀ ਤੇ ਇਬਾਰਤ ਬੜੀ ਸੰਖੇਪ ਜਿਹੀ ਕੁਝ ਇੰਝ ਸੀ-'ਤੁਸੀਂ ਉਸਤਾਦ ਜੀ ਦੇ ਮੁਢਲੇ ਚੇਲਿਆਂ ਵਿੱਚੋਂ ਹੋ...ਆਪਣੀ ਇੱਕ ਫੋਟੋ ਤੇ ਮੋਟਾ-ਮੋਟਾ ਜੀਵਨ ਵੇਰਵਾ ਲਿਖ ਕੇ ਭੇਜੋ...ਕਿਤਾਬ ਛਪਣੀ ਹੈ।” ਉਸ ਮੁਸਕ੍ਰਾਂਦਿਆਂ ਆਖਿਆ, ''ਯਾਰ ਘੌਲ ਬੜੀ ਹੁੰਦੀ ਏ ਮੈਥੋਂ...ਕਈ ਵਾਰੀ ਰੇਡੀਓ ਵਾਲਿਆਂ ਦੀ ਚਿੱਠੀ ਆਉਂਦੀ ਏ ਤਾਂ ਉਹਦੇ ਨਾਲ ਲੱਗਾ ਫਾਰਮ ਵੀ ਦਸਤਖ਼ਤ ਕਰਕੇ ਭੇਜਣਾ ਪੈਂਦਾ ਏ..ਫੇਰ ਚੈੱਕ ਬਣਨਾ ਹੁੰਦਾ ਏ...ਪਰ ਮੈਥੋਂ ਉਹ ਵੀ ਨਹੀਂ ਭੇਜ ਹੁੰਦਾ...ਚਿੱਠੀ ਦਾ ਜੁਆਬ ਦੇਣ 'ਚ ਮੈਂ ਸ਼ੁਰੂ ਤੋਂ ਈ ਬੜਾ ਘੌਲ਼ੀ ਰਿਹਾ ਵਾਂ...ਤੂੰ ਘਰ ਈ ਆ ਜਾਈਂ...ਜੋ ਕੁਝ ਪੁਛਣੈ-ਲਿਖਣੈ ਬਹਿ ਕੇ ਪੁੱਛ ਲਵੀਂ ਮੈਥੋਂ...।” ਥੋੜ•ੇ ਦਿਨਾਂ ਬਾਅਦ ਮੈਂ ਉਹਦੇ ਪਿੰਡ ਉਦੋਵਾਲੀ ਨੂੰ ਜਾ ਰਿਹਾ ਸਾਂ ਗੁਰਭਾਈ ਜਗੀਰ ਸਿੰਘ ਤਾਲਿਬ ਨਾਲ...ਉਹਦੇ ਖੜ-ਖੜ ਖੜਕਦੇ ਪੁਰਾਣੇ ਯਾਹਮੇ ਮੋਟਰ-ਸਾਈਕਲ 'ਤੇ ਬੈਠ ਕੇ! ਉਹਨੀ ਦਿਨੀਂ ਭਾਰੀ ਹੜ ਆਏ ਹੋਏ ਸਨ। ਕੱਚੇ ਜਿਹੇ ਤਿਲਕਵ•ੇਂ ਰਾਹ...ਚੀਕਣੀ ਮਿੱਟੀ ਦਾ ਗਾਰਾ...ਨਹਿਰ ਦੀ ਪਟੜੀ-ਪਟੜੀ ਜਾ ਰਹੇ ਸਾਂ...ਹੜਾਂ ਕਾਰਨ ਨਹਿਰ ਵੀ ਉਛਲੂੰ-ਉਛਲੂੰ ਕਰਦੀ...ਤਾਲਿਬ ਜੀ ਦਾ ਯਾਹਮਾ ਡਿਕਡੋਲੇ ਖਾਂਦਾ...ਮੈਂ ਪਿੱਛੈ ਬੈਠਾ ਡਰਾਂ ਕਿ ਕਿਤੇ ਸਣੇ ਯਾਹਮੇ ਦੋਵੇਂ ਨਹਿਰ 'ਚ ਨਾ ਜਾ ਡਿੱਗੀਏ! ਤਾਲਿਬ ਜੀ ਆਪਣੇ ਗਾਏ ਇੱਕ ਪੁਰਾਣੇ ਗੀਤ ਨੂੰ ਗੁਣ-ਗੁਣਾ ਰਹੇ ਸਨ- ''ਆ ਜੋਗੀਆ ਆ...ਸਾਡੇ ਵਿਹੜੇ ਵੰਝਲੀ ਵਜਾ”... ਨਹਿਰ ਦੀ ਪਟੜੀ ਉੱਤਰ• ਕੇ ਜਦ ਗਿੱਲੀ ਕੱਚੀ ਪਹੀ ਨੂੰ ਪੈ ਗਏ ਤਾਂ ਮੈਨੂੰ ਸੁਖ ਦਾ ਸਾਹ ਆਇਆ। ਖੇਤਾਂ ਵਿੱਚ ਡੇਰਾ ਗੁਰਦਾਸਪੁਰੀ ਦਾ...। ਯਾਹਮਾ ਇੱਕ ਪਾਸੇ ਖਲਾਰ•ਦਿਆਂ ਤਾਲਿਬ ਜੀ ਨੇ ਹੌਲੀ ਕੁ ਦੇਣੇ ਆਖਿਆ, ''ਬਚ ਕੇ ਰਹਵੀਂ... ਭਾ ਜੀ ਦੇ ਕੁੱਤੇ ਬੜੇ ਭੈੜੇ ਆ...।” ਕੁੱਤੇ ਲਾਗੇ ਹੀ ਫਿਰ ਰਹੇ ਸਨ ਪਰ ਭੌਂਕੇ ਨਹੀਂ ਸਨ। ਗੁਰਦਾਸਪੁਰੀ ਜੀ ਸੁਖਚੈਨ ਦੇ ਬੂਟੇ ਥੱਲੇ ਤਖ਼ਤਪੋਸ਼ 'ਤੇ ਪਏ ਨੀਂਦ ਦਾ ਝੂਟਾ ਲੈ ਰਹੇ ਸਨ। ਸਾਨੂੰ ਨੇੜੇ ਆਏ ਦੇਖ ਕੇ ਉੱਠ ਬੈਠੇ ਤੇ ਸਿਰਹਾਣੇ ਹੇਠੋਂ ਪਰਨਾ ਕੱਢਕੇ ਵਲ•ੇਟਣ ਲੱਗੇ। ਬਰਾਬਰ ਹੀ ਇੱਕ ਹੋਰ ਬੈਂਚ ਪਿਆ ਸੀ, ਅਸੀਂ ਲੱਤਾਂ ਲਮਕਾ ਕੇ ਉਹਦੇ 'ਤੇ ਬੈਠ ਗਏ...ਜਦ ਮੈਨੂੰ ਕੁੱਤਿਆਂ ਦਾ ਚੇਤਾ ਆਇਆ ਤਾਂ ਮੈਂ ਲੱਤਾਂ ਉਤਾਂਹ ਨੂੰ ਖਿੱਚ• ਲਈਆਂ...ਕੀ ਪਤੈ ਕਦੋਂ ਆਣ ਕੇ ਲੱਤਾਂ ਪਾੜ ਸੁੱਟ•ਣ ਭਾਊ ਦੇ ਕੁੱਤੇ? ਉਹਨਾਂ ਕਿਹੜਾ ਕਿਸੇ ਤੋਂ ਪੁੱਛ ਕੇ ਵੱਢਣਾ ਸੀ! ਅਸੀਂ ਕਈ ਘੰਟੇ ਗੱਲਾਂ ਕੀਤੀਆਂ। ਪਹਿਲਾਂ ਚਾਹ ਆਈ ਤੇ ਫਿਰ ਸ਼ਿਕੰਜਵੀ। ''ਮੈਂ ਸੰਨ ਉੱਨੀ ਸੌ ਅਠੱਤੀ 'ਚ ਅੱਖ ਪੁੱਟੀ ਆਪਣੇ ਨਾਨਕੇ ਪਿੰਡ ਲਸ਼ਕਰੀ ਨੰਗਲ...ਦਾਦਾ ਸ੍ਰ. ਹਰਨਾਮ ਸਿੰਘ ਰੰਧਾਵਾ ਜ਼ੈਲਦਾਰ ਸਨ...ਪਿਤਾ ਸ੍ਰ.ਰਛਪਾਲ ਸਿੰਘ ਥਾਣੇਦਾਰ ਸਨ...ਦਾਦਾ ਜੀ ਨੇ ਉਹਨਾਂ ਦੀ ਨੌਕਰੀ ਛੁਡਵਾ ਦਿੱਤੀ ਸੀ...ਜਦ ਦਾਦਾ ਜੀ ਨਾ ਰਹੇ ਤਾਂ ਪਿਤਾ ਜੀ ਜ਼ੈਲਦਾਰ ਬਣ ਗਏ...ਮੈਂ ਹਾਲੇ ਕਾਫ਼ੀ ਛੋਟਾ ਸਾਂ ਕਿ ਪਿਤਾ ਜੀ ਚੱਲ ਵੱਸੇ...ਘਰ ਦਾ ਤੇ ਖੇਤੀ ਬਾੜੀ ਦਾ ਸਾਰਾ ਕੰਮ ਮੈਨੂੰ ਕਰਨਾ ਪੈ ਗਿਆ...ਸਾਡੇ ਪਿੰਡ ਇੱਕ ਬਾਬਾ ਦਰਸ਼ੋ ਹੁੰਦਾ ਸੀ...ਉਹ ਲੋਕ-ਗਾਥਾਵਾਂ ਗਾਉਂਦਾ ਹੁੰਦਾ...ਉਹ ਬਹੁਤ ਸੁਰੀਲਾ ਸੀ ਤੇ ਪਿੰਡ ਦੇ ਮੁੰਡੇ ਉਹਦੀ ਆਵਾਜ਼ ਨਾਲ ਆਪਣੀ ਆਵਾਜ਼ ਮੇਲਣ ਦਾ ਯਤਨ ਕਰਦੇ... ਮੈਨੂੰ ਵੀ ਉਹ ਚੰਗਾ ਲਗਦਾ ਸੀ 'ਹੀਰ' ਬੜੇ ਵੈਰਾਗ 'ਚ ਗਾਉਂਦਾ ਸੀ...ਮੈਂ ਕੋਸ਼ਿਸ ਕਰਦਾ ਸੀ ਕਿ ਬਾਬੇ ਦਰਸ਼ੋ ਦੀ ਆਵਾਜ਼ ਜਿਹੀ ਆਵਾਜ਼ ਮੇਰੀ ਵੀ ਬਣੇ...ਮੈਂ ਨਹੀ ਸੀ ਜਾਣਦਾ ਕਿ ਇਹ ਯਤਨ ਜਾਂ ਇਹ ਸ਼ੌਕ ਇੱਕ ਦਿਨ ਨੂੰ ਬਹੁਤ ਅੱਗੇ ਵਧ ਜਾਵੇਗਾ...ਬਾਬਾ ਦਰਸ਼ੋ ਮਿਰਜ਼ੇ ਦੀ ਧੁਨ 'ਤੇ ਗਾਇਆ ਕਰਦਾ ਸੀ: ਨੀਂ ਦਿੱਲੀਏ ਕਾਗਾ ਹਾਰੀਏ ਨੀਂ ਤੇਰਾ ਸੂਹਾ ਨੀਂ ਚੰਦਰੀਏ ਬਾਣਾ... ਸਾਡੇ ਪਿੰਡ ਦੇ ਕੁਝ ਮੁੰਡੇ ਕਮਿਊਨਿਸਟ ਪਾਰਟੀ 'ਚ ਸਨ...ਹਰਭਜਨ, ਕਿਰਪਾਲ ਤੇ ਬਲਜੀਤ ਇਹਨਾਂ ਨਾਲ ਮੇਰਾ ਬਹਿਣ-ਉਠਣ ਹੋਇਆ ਤੇ ਅਸੀਂ ਕਾਮਰੇਡਾਂ ਦੀਆਂ ਕਾਨਫਰੰਸਾਂ 'ਤੇ ਜਾਣ ਲੱਗੇ ...ਜਸਵੰਤ ਸਿੰਘ ਰਾਹੀ ਹੁਰਾਂ ਖਹਿੜਾ ਨਾ ਛੱਡਣਾ ਤੇ ਨਾਲ–ਨਾਲ ਲਈ ਫਿਰਨਾ...ਅਸਲੀ ਸ਼ੁਰੂਆਤ ਤਾਂ ਪਿੰਡ ਫਜ਼ਲਾਬਾਦ ਤੋਂ ਹੁੰਦੀ ਏ...ਉਥੇ ਬਹੁਤ ਵੱਡੀ ਕਾਨਫਰੰਸ ਹੋਈ ਕਾਮਰੇਡਾਂ ਦੀ ਤੇ ਰਿਸ਼ਤੇਦਾਰ ਮੁੰਡਿਆਂ ਮੈਨੂੰ ਧੱਕ-ਧਕਾ ਕੇ ਸਟੇਜ 'ਤੇ ਚਾੜ• ਦਿੱਤਾ...ਮੈਂ ਉਦੋਂ ਗਾਇਆ ਸੀ: ਅੱਗੇ ਨਾਲੋਂ ਵਧ ਗਈਆਂ ਹੋਰ ਮਜਬੂਰੀਆਂ ਹੁਣ ਨਹੀਂਓ ਹੁੰਦੀਆਂ ਸਬਰ-ਸਬੂਰੀਆਂ... ਹਜ਼ਾਰਾਂ ਦੀ ਗਿਣਤੀ 'ਚ ਲੋਕ ਬੈਠੇ ਸਨ...ਮੈਨੂੰ ਉਦੋਂ ਬੜੀ ਦਾਦ ਮਿਲੀ...ਹੌਸਲਾ ਵੀ ਵਧਿਆ ਤੇ ਸੰਗੀਤ ਦਾ ਇਹ ਸ਼ੌਕ ਹੋਰ ਪ੍ਰਫੁਲਤ ਹੋਣ ਲੱਗਿਆ... ਫੇਰ ਨਹੀਂ ਮੈਂ ਪਿੱਛਾ ਭਉਂ ਕੇ ਦੇਖਿਆ...ਜਿੱਥੇ ਵੀ ਕਿਤੇ ਚਾਹੇ ਦੂਰ...ਚਾਹੇ ਨੇੜੇ ਕੋਈ ਕਾਨਫਰੰਸ ਹੋਣੀ ਤਾਂ ਮੈਂ ਜਾਂਦਾ...ਤੇਰਾ ਸਿੰਘ ਚੰਨ ਹੁਰਾਂ ਦਾ ਲਿਖਿਆ ਗੀਤ ''ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ” ਮੈਂ ਹਰ ਥਾਂ ਗਾਇਆ...ਨਾਲ ਸਾਥੀ ਹੁੰਦਾ ਸੀ ਦਲੀਪ ਸਿੰਘ ਸ਼ਿਕਾਰ ਬੜੀ ਆਵਾਜ਼ ਸੀ ਉਹਦੀ...ਉਹਨੀ ਦਿਨੀ ਹੀ ਡੇਰਾ ਬਾਬਾ ਨਾਨਕ ਲਾਗੇ ਪਿੰਡ ਜੌੜੀਆਂ ਦਾ ਸੀ ਸ਼ਾਇਰ ਅਮਰ ਚਿਤਰਕਾਰ...ਉਹਦਾ ਲਿਖਿਆ ਮੈਂ ਗਾਇਆ: ਜਿਉਂਦੇ ਜੀਅ ਆ ਸੋਹਣਿਆ, ਤੈਨੂੰ ਸੁਰਗ ਦਿਖਾਵਾਂ ਲੱਗੀਆਂ ਹੋਈਆਂ ਰੌਣਕਾਂ, ਪਿੱਪਲਾਂ ਦੀਆਂ ਛਾਵਾਂ ਸ਼ਿਵ ਨੇ ਆ ਜਾਇਆ ਕਰਨਾ...ਏਥੇ ਬੰਬੀ ਦਾ ਨਜ਼ਾਰਾ ਮਾਨਣਾ ਓਸ ਨੇ ਤੇ ਖ਼ੂਬ ਲਿਖਣਾ ਪੜ•ਨਾ ਤੇ ਗਾਇਆ ਕਰਨਾ ਏਥੇ... ਮਹੀਨੇ 'ਚ ਚਾਰ-ਪੰਜ ਦਿਨ ਅਸਾਂ ਲਾਜ਼ਮੀ 'ਕੱਠੇ ਹੋਣਾ... ਇੱਕ ਵਾਰ ਸਾਡੇ ਖੇਤ ਵਿੱਚ ਔਰਤਾਂ ਵਾਢੀ ਕਰ ਰਹੀਆਂ ਦੇਖ ਕੇ ਉਹਨੇ ਲਿਖਿਆ ਸੀ ਤੇ ਮੈਂ ਏਹ ਗੀਤ ਬੜਾ ਗਾਇਆ: ਕਾਲੀ ਦਾਤਰੀ ਚੰਨਣ ਦਾ ਦਸਤਾ ਕਿ ਲੱਛੀ ਕੁੜੀ ਵਾਢੀਆਂ ਕਰੇ... ''ਸੰਨ ਉੱਨੀ ਸੌ ਸਤਵੰਜਾ ਵਿੱਚ ਨਕੋਦਰ ਨੇੜੇ ਕਾ. ਹਰਕਿਸ਼ਨ ਸਿੰਘ ਸੁਰਜੀਤ ਦੀ ਰੈਲੀ ਹੋਈ ਤਾਂ ਉਥੇ ਮੈਂ ਗਾਇਆ...ਜਦ ਚਾਰੇ ਪਾਸੇ ਆਵਾਜ਼ ਗੂੰਜ ਉੱਠੀ ਤਾਂ ਤਾਂ ਰੈਲੀ ਵਾਲਾ ਹਾਲ ਛੋਟਾ ਪੈ ਗਿਆ...ਮੇਰੀ ਗਾਇਕੀ ਦਾ ਅਗਾਜ਼ ਸੰਨ ਉੱਨੀ ਬਵੰਜਾ 'ਚ ਹੋ ਗਿਆ ਸੀ...ਕਾਮਰੇਡਾਂ ਦੀਆਂ ਸਟੇਜਾਂ 'ਤੇ...ਜੋਗਿੰਦਰ ਬਾਹਰਲੇ ਦੇ ਨਾਟਕ ਹੁੰਦੇ ਤੇ ਮੈਂ ਉਥੇ ਗਾਉਣਾ...ਹੁਕਮ ਚੰਦ ਖਲੀਲੀ...ਜਗਦੀਸ਼ ਫਰਿਆਦੀ ਵੀ ਨਾਲ ਹੁੰਦੇ...ਚੰਨ ਸਾਹਿਬ ਵੀ ਹੁੰਦੇ...ਨਰਿੰਦਰ ਦੁਸਾਂਝ...ਜਗਜੀਤ ਸਿੰਘ ਅਨੰਦ...ਕਦੇ ਸੁਰਿੰਦਰ ਕੌਰ ਵੀ ਹੁੰਦੀ...ਨਾਲ ਉਹਦੇ ਪਤੀ ਸੋਢੀ ਸਾਹਿਬ ਵੀ...ਨਵਤੇਜ ਪ੍ਰੀਤਲੜੀ ਤੇ ਉਹਨਾਂ ਦੀ ਪਤਨੀ ਬੀਬੀ ਮਹਿੰਦਰ ਕੌਰ ਵੀ ਹੁੰਦੇ...ਕਦੇ ਕੁਲਦੀਪ ਬਾਵਾ ਨੇ ਨਾਲ ਵਾਈਲਨ ਵਜਾਉਣੀ...ਸੰਨ ਅਠਵੰਜਾ ਵਿੱਚ ਜਦ ਅੰਮ੍ਰਿਤਸਰ ਕਾਨਫਰੰਸ ਹੋਈ ਤਾਂ ਮੈਂ ਆਪਣੇ ਇਪਟਾ ਦੇ ਸਾਥੀਆਂ ਨਾਲ ਪੇਸ਼ਕਾਰੀ ਕੀਤੀ...ਫਿਰ ਸਾਡੀ ਮੰਗ ਸਾਰੇ ਦੇਸ਼ ਵਿੱਚ ਵਧ ਗਈ...ਇੱਕ ਵਾਰ ਮੈਂ ਕਿਤੇ ਗਾ ਰਿਹਾ ਸਾਂ ਬਿਨਾਂ ਸਪੀਕਰ ਤੋਂ... ਪੰਡਾਲ ਵਿੱਚੋਂ ਇੱਕ ਬੁੱਢਾ ਬੋਲਦਾ ਏ, ਕੌਣ ਏਂ ਜੋ ਬਿਨਾਂ ਸਪੀਕਰ ਤੋਂ ਈ ਵੱਟ ਕੱਢੀ ਤੁਰਿਆ ਜਾਂਦੈ...ਕਿਸੇ ਨੇ ਕਿਹਾ ਕਾਮਰੇਡ ਗੁਰਦਾਸਪੁਰੀ ਏ...ਬਹੁਤੇ ਥਾਵਾਂ 'ਤੇ ਅਸਾਂ ਬਿਨਾਂ ਸਪੀਕਰ ਤੋਂ ਈ ਕੰੰਮ ਚਲਾਉਣਾ...ਮਾਇਆ ਪੱਖੋਂ ਮੈਂ ਕੋਰਾ ਈ ਰਿਹਾ ਵਾਂ...ਕਿਉਂਕ ਪ੍ਰਤੀਬੱਧਤਾ ਸੀ ਪਾਰਟੀ ਨਾਲ..ਘਰ ਦਾ ਤੋਰੀ-ਫੁਲਕਾ ਜ਼ਮੀਨ ਹੋਣ ਕਰਕੇ ਠੀਕ ਚੱਲੀ ਗਿਆ...ਸਰਪੰਚੀ ਵੀ ਕੀਤੀ...ਕਦੇ ਪਿੰਡ ਦੇ ਬੰਦੇ ਨੂੰ ਥਾਣੇ ਦਾ ਮੂੰਹ ਨਈਂ ਸੀ ਦੇਖਣ ਦਿੱਤਾ...।” ''ਮੈਂ ਸੰਨ 1973 'ਚ ਪਿੰਡ ਦਾ ਸਰਪੰਚ ਬਣਿਆ... ਪਿੰਡ ਦੇ ਗੁਰੂ ਘਰ 'ਚ 'ਕੱਠ ਕੀਤਾ... ਪਿੰਡ ਦੇ ਲੋਕਾਂ ਦਾ ਤੇ ਸਹੁੰ ਪੁਵਾਈ ਕਿ ਕੋਈ ਬੰਦਾ ਸ਼ਰਾਬ ਨਹੀਂ ਕੱਢੇਗਾ...ਥੋੜ•ੇ ਚਿਰ ਬਾਅਦ ਮਾਛੀ ਮੁਨਸ਼ੀ ਨੇ ਸ਼ਰਾਬ ਕੱਢੀ ਤਾਂ ਥਾਣੇਦਾਰ ਆ ਗਿਆ ਪਿੰਡ... ਮੈਨੂੰ ਗੱਲ ਸੁਣ ਕੇ ਬੜਾ ਗੁੱਸਾ ਆਇਆ... ਭਰੀ ਪੰਚਾਇਤ ਵਿਚੋਂ ਮੈਂ ਖੁਦ ਉਹਨੂੰ ਕੁਟਾਪਾ ਚਾੜਿ•ਆ ਤੇ ਪੁਲਿਸ ਤੋਂ ਮਾਫ਼ੀ ਮੰਗਵਾਈ ਸੀ...। ''ਜਿੰਨੀ ਮੇਰੀ ਗਾਇਕੀ ਮਸ਼ਹੂਰ ਹੋਈ...ਓਨੇ ਮੇਰੇ ਕੁੱਤੇ ਵੀ ਮਸ਼ਹੂਰ ਹੋਏ ਤੇ ਮੇਰੇ ਵੱਲੋਂ ਲੋਕਾਂ ਨੂੰ ਕੀਤੇ ਮਖ਼ੌਲ ਵੀ...ਮੈਂ ਆਪਣੇ ਸਾਥੀਆਂ ਨਾਲ ਹਾਸਾ-ਠੱਠਾ ਕਰਕੇ ਮਨ ਬਹਿਲਾਅ ਲੈਂਦਾ ਰਿਹਾ ਆਂ...ਇੱਕ ਸਮਾਗਮ ਵਿੱਚ ਚਮਨ ਲਾਲ ਸ਼ੁਗਲ ਮਿਲ ਪਏ...ਮੈਂ ਆਪਣੇ ਨਾਲ ਉਥੇ ਕੁੱਤਾ ਵੀ ਲੈ ਗਿਆ ਹੋਇਆ ਸਾਂ...ਉਹ ਹੱਸ ਸਕੇ ਕਹਿੰਦੇ ਨੇ ਮਖ਼ੌਲ ਨਾਲ...ਗੁਰਦਾਸਪੁਰੀ ਆਹ ਕੁੱਤਾ ਵੀ ਗਾਉਂਦੈ...ਮੈਂ ਕਿਹਾ ਨਹੀਂ ਸ਼ੁਗਲ ਜੀ ਏਹ ਤਾਂ ਕਵਿਤਾਵਾਂ ਲਿਖਦੈ... ਏਨੀ ਸੁਣ ਸਾਰੇ ਹੱਸ ਪਏ ਤੇ ਸ਼ੁਗਲ ਜੀ ਕਹਿੰਦੇ, ''ਭਰਾਵਾ ਆਪਾਂ ਨ•ੀ ਛੇੜਦੇ ਅੱਗੇ ਤੋਂ ਤੈਨੂੰ...।” ਉਸਤਾਦ ਯਮਲਾ ਜੱਟ ਜੀ ਨਾਲ ਆਪਣੀ ਸਾਂਝ ਨੂੰ ਚੇਤੇ ਕਰਦਿਆਂ ਉਹ ਦੱਸਣ ਲੱਗਿਆ, ''ਇਹ ਸ਼ੁਰੂਆਤ ਵੇਲੇ ਦੀ ਗੱਲ ਏ...ਇੱਕ ਵਾਰ ਉਸਤਾਦ ਜੀ ਕਿਸੇ ਪ੍ਰੋਗਰਾਮ ਤੋਂ ਆਏ ਸਨ...ਅਰਾਮ ਕਰਨ ਲਈ ਮੰਜੇ 'ਤੇ ਲੇਟ ਗਏ ਤੇ ਆਪਣੀ ਪੱਗ ਉਹਨਾਂ ਲਾਗੇ ਪਏ ਮੇਜ਼ 'ਤੇ ਧਰ ਦਿੱਤੀ...ਮੈਂ ਸੁਭਾਵਕ ਈ ਪੁੱਛ ਲਿਆ ਕਿ ਉਸਤਾਦ ਜੀ...ਦੱਸੋ ਫਿਰ ਪੱਗ ਕਦੋਂ ਦੇਵਾਂ ਆਪ ਜੀ ਨੂੰ? ਉਹ ਮੁਸਕਰਾ ਪਏ ਤੇ ਮੇਜ਼ 'ਤੇ ਪਈ ਆਪਣੀ ਪੱਗ ਵੱਲ ਦੇਖ ਕੇ ਕਹਿੰਦੇ...ਪੁੱਤਰ ਅਮਰਜੀਤ, ਅਹਿ ਪੱਗ ਵੀ ਤਾਂ ਤੇਰੀ ਈ ਏ...ਕੀ ਫ਼ਰਕ ਏ ਪੱਗਾਂ ਵਿੱਚ ਪੁੱਤਰ...ਮੈਂ ਜ਼ਿਦ ਪੈ ਗਿਆ ਕਿ ਨਹੀਂ ਉਸਤਾਦ ਜੀ ਮੈਂ ਤੇ ਪੱਗ ਦੇਣੀ ਏਂ...ਤਾਂ ਉਸਤਾਦ ਜੀ ਖਹਿੜੇ ਪੈ ਗਏ ਕਿ ਲਿਆ-ਲਿਆ ਅਹਿ ਪੱਗ ਰੱਖ ਮੇਰੇ ਸਿਰ 'ਤੇ...ਮੈਂ ਉਹਨਾਂ ਦੀ ਪੱਗ ਚੁੱਕੀ ਤੇ ਉਹਨਾਂ ਦੇ ਸਿਰ ਉੱਤੇ ਰੱਖ ਦਿੱਤੀ...ਉਹਨਾਂ ਮੈਨੂੰ ਜੱਫ਼ੀ ਵਿੱਚ ਘੁੱਟ ਲਿਆ...ਮੈਂ ਹਮੇਸ਼ਾ ਹੀ ਉਹਨਾਂ ਦੀ ਸ਼ਖ਼ਸੀਅਤ ਤੋਂ ਤੇ ਗਾਇਨ ਤੋਂ ਬਹੁਤ ਪ੍ਰਭਾਵਿਤ ਰਿਹਾ ਆਂ...ਰੇਡੀਓ 'ਤੇ ਮੈਂ ਲੱਗਭਗ ਬੱਤੀ ਵਰ•ੇ ਗਾਇਆ...ਏਹ ਗੱਲ ਏਦਾਂ ਹੋਈ ਬਈ...ਇੱਕ ਵਾਰ ਬਟਾਲੇ ਕਿਸੇ ਸਮਾਗਮ 'ਤੇ ਮੈਂ ਗਾਇਆ ਤਾਂ ਉਥੇ ਅਕਾਸ਼ਵਾਣੀ ਜਲੰਧਰ ਵਾਲੇ ਸੱਤਪਾਲ ਤਾਲਿਬ ਹੁਰੀਂ ਵੀ ਆਏ ਹੋਏ ਸਨ...ਮੈਨੂੰ ਸੁਣ ਕੇ ਆਖਣ ਲੱਗੇ...ਤੂੰ ਏਡਾ ਸੁਰੀਲਾ ਗਾਉਂਦਾ ਏਂ ਤੇ ਸਾਡੇ ਤੀਕ ਅਜੇ ਤੱਕ ਆਇਆ ਈ ਨਈਂ ਏਂ? ਉਹਨਾਂ ਉਸੇ ਵੇਲੇ ਮੈਨੂੰ ਇੱਕ ਫ੍ਰੌਮ 'ਤੇ ਦਸਤਖ਼ਤ ਕਰਨ ਲਈ ਆਖਿਆ..ਮੈਂ ਨਾਂਹ ਕਰ ਦਿੱਤੀ ਤਾਂ ਸਾਰੇ ਕਹਿਣ ਲੱਗੇ ਕਿ ਤੂੰ ਦਸਤਖ਼ਤ ਤਾਂ ਕਰ ਦੇਹ...ਜੁਆਬ ਦੇਣਾ ਚੰਗੀ ਗੱਲ ਨਈਂ..ਮੈਂ ਕਰ ਦਿੱਤੇ...ਥੋੜ•ੇ ਦਿਨਾਂ ਬਾਅਦ ਈ ਮੈਨੂੰ ਰੇਡੀਓ 'ਤੋਂ ਅਡੀਸ਼ਨ ਦੇਣ ਲਈ ਚਿੱਠੀ ਆ ਗਈ...ਮੈਂ ਗਿਆ ਤੇ ਗਾ ਕੇ ਆ ਗਿਆ...ਫਿਰ ਚਿੱਠੀ ਆ ਗਈ ਕਿ ਤੁਸੀਂ ਪਾਸ ਓ...ਬੜੇ ਸਾਲ ਗਾਇਆ...ਇੱਕ ਵਾਰ ਇੱਕ ਮਿੱਤਰ ਦੇ ਜ਼ੋਰ ਪਾਉਣ 'ਤੇ ਮੈਂ ਜਲੰਧਰ ਦੂਰਦਰਸ਼ਨ ਚਲਾ ਗਿਆ ਤਾਂ ਅੱਗੇ ਸਿਰ ਫਿਰਿਆ ਅਫ਼ਸਰ ਸੀ...ਮੈਂ ਗਿਆ ਸਾਂ ਰਿਕਾਰਡ ਕਰਾਉਣ ਲਈ ਤੇ ਮੈਨੂੰ ਆਂਹਦਾ ਏ ਕਿ ਤੇਰੇ ਸਾਜ਼ਿੰਦੇ ਕਿੱਥੇ ਨੇ? ਮੈਂ ਕਿਹਾ ਕਿ ਕਿੱਥੇ ਲਿਖਿਆ ਏ ਚਿੱਠੀ ਵਿੱਚ ਸਾਜ਼ਿੰਦੇ ਲਿਆਉਣ ਲਈ... ਖ਼ੈਰ, ਉਹਦੇ ਨਾਲ ਥੋੜ•ੀ ਕੁ ਤਲਖ਼ੀ ਹੋ ਗਈ ਤੇ ਮੈਂ ਉਹ ਰਿਕਾਰਡਿੰਗ ਵਾਲਾ ਕੰਟ੍ਰੈਕਟ ਪਾੜ ਕੇ ਉਹਦੇ ਮੂੰਹ 'ਤੇ ਚਲਾ ਮਾਰਿਆ...ਮੁੜ ਨਹੀਂ ਗਿਆ ਮੈਂ... ਨਾਲੇ ਉਥੇ ਇਹ ਗੱਲ ਬੜੀ ਮਸ਼ਹੂਰ ਰਹੀ... ਪ੍ਰੋਗਰਾਮ 'ਸ਼ਾਮ ਸੰਧੂਰੀ' ਇਕ ਬੋਤਲ ਤੇ ਮੁਰਗਾ ਤੰਦੂਰੀ... ਕੀ ਇਹ ਗੱਲਾਂ ਸ਼ੋਭਾ ਦੇਂਦੀਆਂ ਨੇ? ਬੜੀ ਵਾਰ ਕਿਹਾ ਵੀ ਉਹਨਾਂ ਨੇ...ਤੇ ਤੁਹਾਨੂੰ ਮੈਂ ਦੱਸਾਂ ਕਿ ਸਾਡੇ ਕਾਮਰੇਡਾਂ ਦੀਆਂ ਜ਼ਿਲ•ਾ ਪੱਧਰੀ ਰੈਲੀਆਂ ਤੋਂ ਲੈ ਕੇ ਮੈਂ ਸੂਬਾਈ ਪੱਧਰ ਦੀਆਂ ਰੈਲੀਆਂ ਵਿੱਚ ਗਾਇਆ...ਅੱਜ ਤੋਂ ਚਾਲੀ ਸਾਲ ਪਹਿਲਾਂ ਦੀ ਗੱਲ ਹੋਣੀ ਏਂ ਕਿ ਬਠਿੰਡੇ ਇੱਕ ਬਹੁਤ ਭਾਰੀ ਕਿਸਾਨ ਕਾਨਫਰੰਸ ਹੋਈ...ਕਾਮਰੇਡ ਜੰਗੀਰ ਸਿੰਘ ਜੋਗਾ ਦੇ ਭਾਸ਼ਨ ਦੇਣ ਬਾਅਦ ਕਾਮਰੇਡ ਏ.ਕੇ. ਗੋਪਾਲ ਭਾਸ਼ਨ ਦੇਣ ਲੱਗੇ ਤਾਂ ਲੋਕਾਂ ਕਿਰਨਾਂ ਸ਼ੁਰੂ ਕਰ ਦਿੱਤਾ...ਸਟੇਜ ਸੰਚਾਲਕ ਮੈਨੂੰ ਕਹਿੰਦਾ ਕਿ ਗੁਰਦਾਸਪੁਰੀ ਜੀ ਮੌਕਾ ਸਾਂਭੋਗੇ? ਮੈਂ ਕਿਹਾ...ਕਿਉਂ ਨਹੀਂ...ਜਦ ਅਲਾਪ ਲਿਆ ਤਾਂ ਕਿਰਦੇ ਜਾਂਦੇ ਲੋਕ ਮੁੜ ਜੁੜਨੇ ਸ਼ੁਰੂ ਹੋ ਗਏ...ਸਾਡਾ ਤਾਂ ਸੁਨੇਹਾ ਹੁੰਦਾ ਸੀ ਅਮਨ ਦਾ ਹੋਕਾ ਦੇਣਾ...ਮੈਂ ਏਹ ਦੱਸ ਦਿਆਂ ਕਿ ਮੈਂ ਕਾਮਰੇਡ ਜ਼ਰੂਰ ਆਂ ਪਰ ਨਾਸਤਕ ਨਹੀਂ ਆਂ...ਮੈਂ ਗੁਰੂ ਨਾਨਕ ਦੇਵ ਜੀ ਨੂੰ ਸਭ ਤੋਂ ਪਹਿਲੇ ਕ੍ਰਾਂਤੀਕਾਰੀ ਮੰਨਦਾ ਆਂ...ਜਿੰਨ•ਾਂ ਨੇ ਸੁੱਤੀ ਹੋਈ ਮਾਨਵਤਾ ਨੂੰ ਜਗਾਇਆ ਸੀ...ਜ਼ਿੰਦਗੀ ਦੇ ਸਹੀ ਅਰਥ ਸਮਝਾਉਂਦਿਆਂ ਹੋਇਆਂ ਸੰਕਲਪ ਨਾਲ ਜੋੜਿਆ ਸੀ...।” ਉਸਨੇ ਆਪਣੇ ਗਾਏ ਕੁਝ ਗੀਤਾਂ ਦੇ ਬੋਲ ਵੀ ਮੈਨੂੰ ਦੱਸੇ, ਜਿੰਨ•ਾ ਦੇ ਵੇਰਵੇ ਇਸ ਤਰਾਂ ਹਨ: (ਫ਼ਜ਼ਲ ਸ਼ਾਹ ਦੀ ਸੋਹਣੀ ਵਿੱਚੋਂ): -ਸੱਸੀ ਸੋਹਣੀ ਸਕੀਆਂ ਭੈਣਾਂ ਘਰ ਬਿਰਹੋਂ ਦੇ ਜਾਈਆਂ... -ਠੰਢੇ ਬੁਰਜ ਵਿੱਚੋਂ ਇੱਕ ਦਿਨ ਦਾਦੀ ਮਾਤਾ ਪਈ ਹੱਸ ਹੱਸ ਪੋਤਿਆਂ ਨੂੰ ਤੋਰੇ ਨਾਲੇ ਦੇਂਦੀ ਪਈ ਪਿਆਰ ਤੇ ਤਸੱਲੀਆਂ ਨਾਲੇ ਵਿੱਚੋ ਵਿੱਚ ਆਂਦਰਾਂ ਨੂੰ ਖੋਰੇ... -ਸਿੰਘਾ ਜੇ ਚੱਲਿਓਂ ਚਮਕੌਰ ਉਥੇ ਸੁਤੇ ਨੀ ਦੌ ਭੌਰ ਧਰਤੀ ਚੁੰਮੀ ਕਰਕੇ ਗ਼ੌਰ ਕਲਗੀਧਰ ਦੀਆਂ ਪਾਈਏ ਬਾਤਾਂ ਜੀਹਨੇ ਦੇਹ ਪੁੱਤਰਾਂ ਦੀਆਂ ਦਾਤਾਂ ਦੇਸ਼ 'ਚੋਂ ਕੱਢੀਆਂ ਹਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪ੍ਰਭਾਤਾਂ... -ਮੇਰੇ ਵੀਰ ਨੂੰ ਫ਼ਕੀਰ ਨਾ ਨੀ ਆਖਿਓ ਨੀਂ ਉਚਿਆਂ ਮਹੱਲਾਂ ਵਾਲੀਓ... -ਵੇ ਮੁੜ ਆ ਲਾਮ•ਾਂ ਤੋਂ, ਸਾਨੂੰ ਘਰੇ ਬੜਾ ਰੁਜ਼ਗਾਰ ਕਣਕਾਂ ਨਿੱਸਰ ਪਈਆਂ, ਵੇ ਤੂੰ ਆ ਕੇ ਝਾਤੀ ਮਾਰ... ਪਾਕਿਸਤਾਨੀ ਸ਼ਾਇਰ ਅਹਿਮਦ ਰਾਹੀ ਦਾ ਲਿਖਿਆ ਗੀਤ ਉਸ ਨੇ ਬਹੁਤ ਸਾਲ ਗਾਇਆ: ਮੇਰੀ ਚੁੰਨੀ ਲੀਰ ਕਤੀਰਾਂ ਵੇ ਭੈਣਾਂ ਦਿਓ ਵੀਰੋ... ਜਦ ਪੰਜਾਬ 'ਤੇ ਕਾਲੇ ਦਿਨ ਸਨ ਤਾਂ ਗੁਰਭਜਨ ਗਿੱਲ ਦਾ ਲਿਖਿਆ ਗੀਤ ਉਹ ਥਾਂ-ਥਾਂ ਗਾ ਰਿਹਾ ਸੀ: -ਸਾਨੂੰ ਮੋੜ ਦਿਓ ਰੰਗਲਾ ਪੰਜਾਬ ਅਸੀਂ ਨੀ• ਕੁਝ ਹੋਰ ਮੰਗਦੇ ਸਾਨੂੰ ਮੋੜ ਦਿਓ ਖਿੜਿਆ ਗੁਲਾਬ ਅਸੀਂ ਨਹੀਂ ਕੁਝ ਹੋਰ ਮੰਗਦੇ -ਨੀਂ ਘੁੱਗੀਏ ਉਡਦੀ ਰਹੀਂ, ਤੇਰੇ ਲੱਗੇ ਭਾਵੇਂ ਮਗਰ ਸ਼ਿਕਾਰੀ... ਗੱਲਾਂ ਕਰਦਿਆਂ-ਸੁਣਦਿਆਂ ਦੁਪਿਹਰ ਢਲ ਗਈ ਸੀ। ਅਸੀਂ ਜਾਣ ਲਈ ਤਿਆਰ ਹੋਏ। ਉਸਨੇ ਰਹਿਣ ਲਈ ਜ਼ੋਰ ਲਾਇਆ ਪਰ ਮੈਂ ਦੂਜੇ ਦਿਨ ਤਾਲਿਬ ਕੋਲੋਂ ਅੱਗੇ ਕਿਸੇ ਹੋਰ ਪਿੰਡ ਜਾਣਾ ਸੀ। ਗੁਰਦਾਸਪੁਰੀ ਦੇ ਜੀਵਨ ਤੇ ਸੰਗੀਤ ਬਾਰੇ ਲੇਖ ਲਿਖ ਕੇ ਕਿਤਾਬ 'ਤੂੰਬੀ ਦੇ ਵਾਰਿਸ’ ਵਿੱਚ ਛਾਪਿਆ। ਕਿਤਾਬ ਉਸਨੂੰ ਘੱਲੀ। ਮੈਂ ਸੋਚਦਾ ਸੀ ਬਈ ਕਿਤਾਬ ਮਿਲਣ 'ਤੇ ਉਹ ਚਿੱਠੀ ਜ਼ਰੂਰ ਪਾਵੇਗਾ...ਪਰ ਨਹੀਂ...। ਫਿਰ ਕਿਤੇ ਉਹ ਸਾਲਾਂ ਬਾਅਦ ਮਿਲਿਆ ਤੇ ਆਖਣ ਲੱਗਿਆ, ''ਓ ਨਿੱਕਿਆ, ਕਿਤਾਬ ਤੇਰੀ ਮਿਲ ਗਈ ਸੀ...ਚਿੱਠੀ ਪਾਉਣ ਤੇ ਜਵਾਬ ਘੱਲਣ ਵਿੱਚ ਮੈਂ ਘੌਲ਼ੀ ਆਂ।” ਇਕ ਦਿਨ ਪ੍ਰੋ. ਮੋਹਨ ਸਿੰਘ ਯਾਦਗਾਰੀ ਭਾਸ਼ਨ ਮੌਕੇ ਪੰਜਾਬੀ ਭਵਨ ਵਿਚ ਮੇਲ ਹੋਇਆ ਤਾਂ ਅਕਾਦਮੀ ਦੇ ਦਫ਼ਤਰ ਵਿਚ ਬੈਠਕੇ ਚਾਹ ਪੀਣ ਲੱਗੇ.. ਗੱਲੀਂ-ਗੱਲੀਂ ਮੈਂ ਪੁੱਛ ਲਿਆ ਕਿ ਹੁਣ ਕਦੀ ਤੁਸੀਂ ਉਸਤਾਦ ਯਮਲਾ ਜੱਟ ਦੇ ਡੇਰੇ 'ਤੇ ਨਹੀਂ ਆਏ... ਤਾਂ ਗੁਰਦਾਸਪੁਰੀ ਨੇ ਗੱਲ ਸਾਫ਼ ਕੀਤੀ, ''ਬੜੀ ਦੇਰ ਦੀ ਗੱਲ ਏ...ਇਕ ਵਾਰੀ ਮੈਂ ਉਸਤਾਦ ਜੀ ਦੇ ਡੇਰੇ ਵਿਚ ਲੱਗੇ ਮੇਲੇ 'ਤੇ ਆਖਿਆ ਸੀ ਕਿ ਜੇਕਰ ਲੱਚਰ ਗਾਇਕੀ ਦਾ ਸਫ਼ਾਇਆ ਕਰਨਾ ਏਂ ਤਾਂ ਆਪਾਂ ਸਾਰੇ ਉਸਤਾਦ ਜੀ ਦੇ ਚੇਲੇ ਏਹ ਤਹੱਈਆ ਕਰ ਲਈਏ ਤਾਂ ਲੋਕਾਂ ਨੂੰ ਪ੍ਰੇਰਿਏ... ਤਾਂ ਆਪਣੇ ਪਾਪ ਕੁਝ ਸਾਰਥਕ ਗੱਲ ਹੋਵੇਗੀ... ਮੇਰੇ ਬੋਲਣ ਬਾਅਦ ਕਰਤਾਰ ਰਮਲਾ ਕਹਿੰਦਾ ਏ ਕਿ ਗੁਰਦਾਸਪੁਰੀ ਆਪ ਤੇ ਅਮੀਰ ਆ...ਅਸੀਂ ਤਾਂ ਹੁਣੇ-ਹੁਣੇ ਮਸੀਂ-ਮਸੀਂ ਗੱਡੀ ਲੀਹ 'ਤੇ ਲਿਆਂਦੀ ਆ... ਤੇ ਏਹੇ ਸਾਨੂੰ ਰੋਕਣ ਡਿਅ•ਾ... ਮੈਨੂੰ ਇਹ ਗੱਲ ਸੁਣ ਕੇ ਬੜਾ ਅਫ਼ਸੋਸ ਹੋਇਆ ਸੀ... ਮੁੜ ਮੈਂ ਗਿਆ ਨਹੀਂ...।'' ਇੱਕ ਸ਼ਾਮ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪੰਜਾਬੀ ਭਵਨ ਵਿੱਚ ਉਸਦਾ ਰੂਬਰੂ ਸੀ, ਉਸਦਾ ਯਾਰ ਪਿਆਰਾ ਗੁਰਭਜਨ ਗਿੱਲ ਅਮਰੀਕਾ ਦੀ ਯਾਤਰਾ 'ਤੇ ਗਿਆ ਹੋਇਆ ਸੀ। ਰਵਿੰਦਰ ਭੱਠਲ ਨੇ ਮੇਰੀ ਡਿਊਟੀ ਲਗਾ ਦਿੱਤੀ ਕਿ ਅਮਰਜੀਤ ਗੁਰਦਾਸਪੁਰੀ ਦੀ ਜਾਣ-ਪਛਾਣ ਸ੍ਰੋਤਿਆਂ ਨਾਲ ਤੂੰ ਹੀ ਕਰਵਾਉਣੀ ਹੈ। ਮੈਂ ਫ਼ਿਕਰਾਂ ਵਿੱਚ ਪੈ ਗਿਆ ਕਿ ਮੈਂ? ਏਡੇ ਵੱਡੇ ਫ਼ਨਕਾਰ ਦੀ ਜਾਣ ਪਛਾਣ? ਖ਼ੈਰ ! ਮੈਂ ਬੁੱਤਾ ਸਾਰੂ ਬੋਲਿਆ ਜਿੰਨਾ ਕੁ ਬੋਲਿਆ । ਮੈਂ ਚਾਹੁੰਦਾ ਸਾਂ ਕਿ ਜਦ ਗੁਰਦਾਸਪੁਰੀ ਗਾਵੇ ਤਾਂ ਉਦੋਂ ਸਿਰਫ਼ ਤੇ ਸਿਰਫ਼ ਸਾਜ਼ ਵਜੋਂ ਨਾਲ ਢੋਲਕੀ ਹੀ ਵੱਜੇ ਤੇ ਤੂੰਬੀ ਉਹ ਖੁਦ ਵਜਾਵੇ। ਹੋਇਆ ਇਸਦੇ ਉਲਟ। ਗੱਲ ਨਹੀਂ ਬਣੀ। ਹਾਲ ਗੂੰਜਦਾ ਰਿਹਾ। ਮੈਂ ਸਾਊਂਡ ਸੈੱਟ ਕਰਦਾ ਰਿਹਾ ਤੇ ਨਾਲ ਆਪਣੀ ਨਿੱਕੀ ਜਿਹੀ ਟੇਪ ਵੀ ਰਿਕਾਰਡਿੰਗ 'ਤੇ ਲਾਈ ਰੱਖੀ ਸੀ ਕਿ ਕੁਝ ਸੰਭਾਲ ਹੋ ਜਾਵੇਗੀ ਉਸਦੀ ਗਾਇਨ ਦੀ ਵੰਨਗੀ। ਜਦ ਮੈਂ ਸਾਊਂਡ ਸੈੱਟ ਕਰਦਾ ਸਾਂ ਤਾਂ ਸ੍ਰੋਤਿਆਂ ਵਿੱਚ ਬੈਠੇ ਪਿਆਰੇ ਇਕ ਪ੍ਰੋਫ਼ੈਸਰ ਮਿੱਤਰ ਨੇ ਸਭ ਦੇ ਸਾਹਮਣੇ ਮੈਨੂੰ ਸਖ਼ਤੀ ਨਾਲ ਟੋਕ ਦਿੱਤਾ। ਮੇਰਾ ਮਨ ਬੁਝ ਗਿਆ। ਅਮਰਜੀਤ ਗੁਰਦਾਸਪੁਰੀ ਵਾਧੂ ਸਾਜ਼ਾਂ ਦੇ ਸ਼ੋਰ ਵਿੱਚ ਗਾਉਂਦਾ ਰਿਹਾ। ਗਿਣਤੀ ਦੇ ਸ੍ਰੋਤੇ ਬੈਠੇ ਵਾਸੀਆਂ ਲੈਂਦੇ ਰਹੇ। ਕਿਸੇ ਦੇ ਪਿੜ ਪੱਲੇ ਕੱਖ ਨਾ ਪਿਆ। ਉਸ ਦਿਨ ਮੇਰਾ ਮਨ ਬਹੁਤ ਦੁਖੀ ਹੋਇਆ। hhh ਇੱਕ ਦਿਨ ਗੁਰਭਜਨ ਗਿੱਲ ਨੇ ਲਖਵਿੰਦਰ ਜੌਹਲ ਨੂੰ ਨਿਹੋਰਾ ਜਿਹਾ ਮਾਰਿਆ, ''ਲੱਲੀ ਛੱਲੀ ਨੂੰ ਜਲੰਧਰ ਦੂਰਦਰਸਨ 'ਤੇ ਬੁਲਾਈ ਜਾਂਦੇ ਓ...ਕਦੇ ਭਾਜੀ ਨੂੰ ਵੀ ਬੁਲਾ ਲਓ।” ਜੌਹਲ ਨੇ ਗਿੱਲ ਤੋਂ ਅਤਾ-ਪਤਾ ਲੈ ਕੇ ਗੁਰਦਾਸਪੁਰੀ ਨਾਲ ਸੰਪਰਕ ਕੀਤਾ ਤੇ ਉਹਨੂੰ 'ਲਿਸ਼ਕਾਰਾ'’ਪ੍ਰੋਗਰਾਮ ਵਿੱਚ ਸੱਦਿਆ। ਜਦ ਆਪਣੀ ਸੰਖੇਪ ਗੱਲਬਾਤ ਵਿੱਚ ਉਸਨੇ ਨਾਲ-ਨਾਲ ਕੁਝ ਗੀਤਾਂ ਦੇ ਬੋਲ ਛੂਹੇ ਤਾਂ ਲੋਕ 'ਬੱਲੇ-ਬੱਲੇ'’ ਕਰਨ ਲੱਗੇ ਕਿ ਆਹ ਛੁਪਿਆ ਹੀਰਾ ਕਿੱਥੋਂ ਲੱਭ ਲਿਆ ਐ? ਜੌਹਲ ਮੁਤਾਬਕ ਬਹੁਤ ਮਹੀਨੇ ਲੋਕਾਂ ਦੀਆਂ ਚਿੱਠੀਆਂ ਤੇ ਫ਼ੋਨ ਆਉਂਦੇ ਰਹੇ ਕਿ ਇਸ 'ਯੋਧੇ ਲੋਕ-ਗਾਇਕ' ਨੂੰ ਮੁੜ ਪੇਸ਼ ਕਰੋ। ਅਮਰਜੀਤ ਗੁਰਦਾਸਪੁਰੀ ਮਸਤ ਫ਼ਨਕਾਰ ਹੈ। ਹੁਣ ਸੱਤਰਾਂ ਤੋਂ ਉੱਤੇ ਝੋਟੇ ਦੇ ਸਿਰ ਵਰਗੀ ਜ਼ਮੀਨ ਹੈ ਉਸ ਕੋਲ। ਕਲਾ ਨੂੰ ਉਸ ਨੇ ਕਿੱਤਾ ਨਹੀਂ ਬਣਾਇਆ। ਜਦੋਂ ਪੋਚਵੀਂ ਪੱਗ ਬੰਨ•ੀ ਤੇ ਪੈਂਟ-ਸ਼ਰਟ ਪਾਈ ਹੋਵੇ...ਉਦੋਂ ਰਿਟਾਇਰਡ ਅਧਿਕਾਰੀ ਲਗਦੈ...ਕੁਰਤੇ ਚਾਦਰੇ ਤੇ ਪਰਨੇ ਵਿੱਚ ਮੌਲਾ ਤੇ ਵਿਹਲੜ ਜੱਟ...ਹਿਚਕੋਲੇ ਮਾਰ-ਮਾਰ ਤੁਰਦਾ! ਦੋ ਕੁ ਸਾਲ ਪਹਿਲਾਂ ਨੌਜਵਾਨ ਪੁੱਤਰ ਨਵਨੀਤ ਦਾ ਵਿਛੋੜਾ ਤੇ ਪੁੱਤਰ ਪ੍ਰਮਸੁਨੀਲ ਦਾ ਬੀਮਾਰੀ ਨਾਲ ਜੂਝਣਾ ਉਸ ਲਈ ਅੰਤਾਂ ਦੀ ਉਦਾਸੀ ਦਾ ਕਾਰਨ ਬਣਿਆ ਹੋਇਆ ਹੈ। ਉਹ ਕਮਰੇ ਅੰਦਰ ਬੈਠਾ ਸੌਚਦਾ ਰਹਿੰਦਾ ਹੈ ਕਿ ਪਿਛਲਾ ਪਹਿਰ ਏਨਾ ਸੰਕਟਮਈ ਆਉਣਾ ਸੀ... ਜਦੋਂ ਚਿਤਵਿਆ ਤੱਕ ਨਹੀਂ ਸੀ। ਪਿੱਛੇ ਜਿਹੇ ਮੈਂ ਤੇ ਹਰਭਜਨ ਬਾਜਵਾ ਉਹਨੂੰ ਮਿਲਣ ਗਏ...ਦੁਪਹਿਰ ਦੇ ਬਾਰਾਂ ਵੱਜਣ ਵਾਲੇ ਸਨ...ਉਹ ਅਜੇ ਬਿਸਤਰੇ 'ਚ ਪਿਆ ਸੀ। ਸਾਨੂੰ ਆਏ ਦੇਖ ਮਸੀਂ ਉਠਿਆ ਤੇ ਹੌਲੀ–ਹੌਲੀ ਤੁਰਦਾ ਕੁਰਸੀ 'ਤੇ ਆਣ ਬੈਠਾ। ਉਸ ਦਿਨ ਵੀ ਉਹ ਬਹੁਤ ਉਦਾਸ ਸੀ। ਵਾਪਿਸ ਆਉਂਦੇ ਅਸੀਂ ਉਸਦੀਆਂ ਹੀ ਗੱਲਾਂ ਕਰਦੇ ਆਏ ਸਾਂ। ਇਸ ਫ਼ੱਕਰਾਂ ਜਿਹੇ ਫ਼ਨਕਾਰ ਨੂੰ ਇਹ ਦੁੱਖ ਨਾ ਦੇਖਣੇ ਪੈਂਦੇ! ਰਾਹ ਵਿਚ ਆਉਂਦਿਆਂ ਗੱਲੀਂ-ਗੱਲੀਂ ਬਾਜਵਾ ਦੱਸਣ ਲੱਗਿਆ, ''ਕੁਝ ਦਿਨ ਹੋਏ ਨੇ... ਮੈਂ ਅਮਰਜੀਤ ਦੀ ਇੰਟਰਵਿਊ ਰਿਕਾਰਡ ਕੀਤੀ ਏ... ਕਦੇ ਉਸ ਬਾਰੇ ਫ਼ਿਲਮ ਬਣਾਵਾਂਗਾ।'' ਬਾਜਵੇ ਦੀ ਇਹ ਗੱਲ ਸੁਣ ਮੇਰੇ ਮਨ 'ਚ ਇਕਦਮ ਖ਼ਿਆਲ ਆ ਟਪਕਿਆ ਕਿ ਬਾਜਵਾ ਜਦ ਬਣਾਊਗਾ... ਦੇਖੀ ਜਾਊਗੀ... ਇਹ ਕੰਮ ਖ਼ਵਰੈ ਕਿੰਨਾ ਚਿਰ ਲਟਕਾਈ ਰੱਖੇ... ਮੈਂ ਹੀ ਕਰਦਾ ਹਾਂ ਇਹ ਕੰਮ... ਕਰਦਾ ਵੀ ਇਨ•ਾਂ ਦਿਨਾਂ 'ਚ ਹੀ ਹਾਂ। ਮੇਰੇ ਨਾਲ ਉਸ ਵੇਲੇ ਮਿੱਤਰ ਮਨੀ ਹੁੰਦਲ ਸੀ... ਜੋ ਕਾਰ ਚਲਾ ਰਿਹਾ ਸੀ। ਮੈਂ ਉਸ ਨੂੰ ਗੁਰਦਾਸਪੁਰੀ ਨੂੰ ਮਿਲਵਾਉਣ ਲਈ ਨਾਲ ਲੈ ਗਿਆ ਸੀ। ਉਹ ਉੱਕਾ ਨਹੀਂ ਸੀ ਜਾਣਦਾ ਗੁਰਦਾਸਪੁਰੀ ਨੂੰ। ਮਨੀ ਚੰਗਾ ਵੀਡਿਓਗ੍ਰਾਫ਼ਰ ਹੈ। ਮੈਂ ਤੇ ਮਨੀ ਨੇ ਸਲਾਹ ਕੀਤੀ ਕਿ ਗੁਰਦਾਸਪੁਰੀ ਬਾਰੇ ਡਾਕੂਮੈਂਟਰੀ ਫ਼ਿਲਮ ਬਣਾਈਏ। ਮਨੀ ਆਖਣ ਲੱਗਿਆ, ''ਆਪਾਂ ਇਕ ਦਿਨ ਵਿਚ ਉਨ•ਾਂ ਦੇ ਘਰ ਦੇ ਸਾਰੇ ਦ੍ਰਿਸ਼ ਫਿਲਮਾ ਲਵਾਂਗੇ... ਗੱਲਾਂਬਾਤਾਂ ਵੀ ਰਿਕਾਰਡ ਕਰ ਲਵਾਂਗੇ... ਕਿਰਾਏ 'ਤੇ ਕੈਮਰਾ ਲੈ ਆਵਾਂਗਾ।'' ਸਲਾਹ ਕਰਨ ਮਗਰੋਂ ਅਸੀਂ ਆਪੋ-ਆਪਣੇ ਪਿੰਡੀਂ ਚਲੇ ਗਏ। ਮੈਂ ਰਾਤ ਨੂੰ ਗੁਰਭਜਨ ਗਿੱਲ ਨੂੰ ਫ਼ੋਨ ਕੀਤਾ ਤੇ ਸਾਰੀ ਗੱਲ ਕੀਤੀ... ਮੇਰੀ ਗੱਲ ਸੁਣ ਕੇ ਉਸਦਾ ਮਨ ਭਰ ਆਇਆ... (ਸਭ ਨੂੰ ਪਤੈ ਕਿ ਗੁਰਦਾਸਪੁਰੀ ਦੀ ਸ਼ਖ਼ਸੀਅਤ ਤੇ ਗਾਇਨ ਨੂੰ ਕਿਸ ਹੱਦ ਤਕ ਦੀ ਭਾਵੁਕਤਾ ਨਾਲ ਉਹ ਪਿਆਰ ਕਰਦੈ) ਗਿੱਲ ਸਾਹਿਬ ਨੇ ਕਿਹਾ, ''10 ਹਜ਼ਾਰ ਰੁਪਏ ਮੈਂ ਦੇਊਂ... ਕੰਮ ਸ਼ੁਰੂ ਕਰੋ।'' ਜਦੋਂ ਅਸੀਂ ਗੁਰਦਾਸਪੁਰੀ ਦੇ ਘਰ ਮਿਲਣ ਗਏ ਸਾਂ ਤਾਂ ਘਰ ਵਿਚ ਮਿਸਤਰੀ ਲੱਗੇ ਹੋਏ ਸਨ ਤੇ ਅਜੇ 10 ਦਿਨ ਉਨ•ਾਂ ਨੇ ਹੋਰ ਕੰਮ ਕਰਨਾ ਸੀ। ਗੁਰਦਾਸਪੁਰੀ ਨੂੰ ਮੈਂ ਫ਼ਿਲਮ ਬਾਰੇ ਫ਼ੋਨ 'ਤੇ ਦੱਸ ਦਿੱਤਾ ਹੋਇਆ ਸੀ। ਮਨੀ ਨੇ ਕੈਮਰਾ ਕਿਰਾਏ 'ਤੇ ਲੈ ਲਿਆ ਸੀ। ਮੈਂ ਗੁਰਦਾਸਪੁਰੀ ਦੀਆਂ ਪੁਰਾਣੀਆਂ ਫ਼ੋਟੋਆਂ ਤੇ ਕੁਝ ਰੇਡੀਓ ਪ੍ਰੋਗਰਾਮਾਂ ਦੀਆਂ ਰਿਕਾਰਡਿੰਗਾਂ (ਗੀਤ ਕਾਫੀ ਚਿਰ ਪਹਿਲਾਂ ਦੇ ਲੱਭੀ ਬੈਠਾ ਸਾਂ) ਸੋ ਸਾਰੀ ਸਮੱਗਰੀ ਹੱਥ ਹੇਠ ਕੀਤੀ ਤੇ ਇਕ ਦਿਨ ਗੁਰਦਾਸਪੁਰੀ ਨੂੰ ਫ਼ੋਨ ਕੀਤਾ, ''ਬਾਬਿਓ ਢੋਲਕੀ ਵਾਲੇ ਨੂੰ ਤਿਆਰ ਰੱਖੋ ਤੇ ਤੂੰਬੀ ਦੀ ਤਾਰ ਕਸ ਲਵੋ।'' ਸਾਡੇ ਜਾਣ ਤੋਂ ਇਕ ਦਿਨ ਪਹਿਲਾਂ ਦੀ ਸਵੇਰ ਉਸਦਾ ਫ਼ੋਨ ਆਇਆ, ''ਯਾਰ, ਮੈਂ ਤੇ ਢਿੱਲਾ ਹੋ ਗਿਆ ਵਾਂ... ਚੱਕਰ ਆਈ ਜਾਂਦੇ ਨੇ... ਬੀ.ਪੀ. ਨਹੀਂ ਠੀਕ... ਆਪਾਂ ਅੱਗੇ ਪਾ ਦੇਈਏ... ਮੈਥੋਂ ਗਾਇਆ ਨਹੀਂ ਜਾਣਾ।'' ਇਹ ਸੁਣ ਮੈਂ ਉਦਾਸ ਤਾਂ ਹੋਇਆ ਪਰ ਅੜ ਗਿਆ ਸਾਂ, ''ਅਸੀਂ ਤੁਹਾਨੂੰ ਠੀਕ ਕਰ ਲਵਾਂਗੇ... ਘਬਰਾਓ ਨਾ... ਗਾਣਾ ਗਾਉਣ ਨੂੰ ਨਹੀਂ ਕਹਾਂਗੇ... ਪਰ ਅਸੀਂ ਆਵਾਂਗੇ ਜ਼ਰੂਰ।'' ਖ਼ੈਰ ਅਸੀਂ ਸ਼ਾਮ ਨੂੰ ਅੰਮ੍ਰਿਤਸਰ ਜਾ ਕੇ ਉਸਦੀਆਂ ਦੋਵੇਂ ਪੁਤਰੀਆਂ ਪ੍ਰੋ. ਭਾਗਇੰਦਰ ਕੌਰ ਤੇ ਰੁਪਿੰਦਰ ਕੌਰ ਦੇ ਆਪਣੇ ਪਿਤਾ ਬਾਰੇ ਵਿਚਾਰ ਰਿਕਾਰਡ ਕਰ ਲਏ ਤੇ ਰਾਤ ਨੂੰ ਚੱਲ ਪਏ ਉਸ ਦੇ ਪਿੰਡ। ਦੇਰ ਰਾਤ ਤੀਕ ਗੱਲਾਂ ਕਰਦੇ ਰਹੇ, ਲੇਟ ਸੁੱਤੇ। ਸਵੇਰੇ ਕਾਫੀ ਸਾਝਰੇ ਜਦ ਉਸ ਦੇ ਘਰ ਦੇ ਬਾਹਰ ਮੋਰ ਤੇ ਕੋਇਲਾਂ ਕੂਕਣ ਲੱਗੇ... ਨਾਲ ਦੇ ਛੋਟੇ-ਛੋਟੇ ਪਿੰਡਾਂ ਦੇ ਗੁਰੂਘਰਾਂ 'ਚੋਂ ਗੁਰਬਾਣੀ ਗੂੰਜੀ... ਮੈਂ ਚੱਪਲਾਂ ਪਾਈਆਂ ਤੇ ਘਰੋਂ ਬਾਹਰ ਆ ਗਿਆ... ਸੱਚੀਉਂ ਹੀ ਮੋਰ, ਕੋਇਲਾਂ, ਚਿੜੀਆਂ ਤੇ ਵੰਨ-ਸੁਵੰਨੇ ਪੰਛੀ ਕਲੋਲਾਂ ਕਰ ਰਹੇ ਸਨ। ਮੈਂ ਬਹੁਤ ਦੇਰ ਪਿੱਛੋਂ ਮੋਰ ਦੇਖੇ ਸਨ। ਗੁਰਦਾਸਪੁਰੀ ਦੇ ਸੀਰੀ ਨੇ ਟੋਕੇ ਅੱਗੋਂ ਹਰੇ ਕੁਤਰੇ ਦਾ ਟੋਕਰਾ ਭਰਦਿਆਂ ਦੱਸਿਆ ਕਿ ਇਨ•ਾਂ ਸਾਰੇ ਖੇਤਾਂ 'ਚ ਮੋਰ ਹੀ ਮੋਰ ਨੇ। ਸੂਰਜ ਦੀਆਂ ਕਿਰਨਾਂ ਸੁਨਹਿਰੀ ਕਣਕਾਂ 'ਤੇ ਪਈਆਂ ਤਾਂ ਮੈਂ ਮਨੀ ਨੂੰ ਉਠਾ ਲਿਆਇਆ। ਉਸਨੇ ਕੈਮਰਾ ਆਨ ਕਰ ਲਿਆ ਤੇ ਅਸੀਂ ਸ਼ੂਟਿੰਗ ਸ਼ੁਰੂ ਕਰ ਦਿੱਤੀ। ਪੂਰਾ ਦਿਨ ਉਸਦੀ ਸ਼ੂਟਿੰਗ ਕੀਤੀ। ਉਸਨੇ ਗਾਇਆ ਵੀ। ਗੱਲਾਂ ਵੀ ਕੀਤੀਆਂ ਤੇ ਉਸਦੇ ਨਜ਼ਦੀਕੀਆਂ ਦੇ ਉਸ ਬਾਰੇ ਵਿਚਾਰ ਵੀ ਰਿਕਾਰਡ ਕਰ ਲਏ ਤੇ ਇਉਂ ਉਸ ਬਾਰੇ ਇਕ ਘੰਟੇ ਦੀ ਡਾਕੂਮੈਂਟਰੀ ਫ਼ਿਲਮ ਬਣਾ ਕੇ ਮੈਂ ਆਪਣੇ ਮਨ 'ਤੋਂ ਮਣਾਂਮੂੰਹੀਂ ਬੋਝ ਤਾਂ ਲਾਹਿਆ ਹੀ ਸਗੋਂ ਮੈਨੂੰ ਲੱਗਿਆ ਕਿ ਮੈਂ ਕੁਝ 'ਚੰਗਾ-ਚੰਗਾ' ਵੀ ਕੀਤਾ ਹੈ। ਹੁਣ ਥੋੜ•ਾ ਹੋਰ ਪਿੱਛੇ ਪਰਤਦੇ ਹਾਂ ਤੇ ਕੁਝ ਗੱਲਾਂ ਹਰ ਕਰਦੇ ਹਾਂ। ਸੰਨ 1986 ਦਾ ਵਰ•ਾ। ਪੰਜਾਬੀ ਭਵਨ ਲੁਧਿਆਣਾ ਵਿੱਚ ਕੈਫ਼ੀ ਆਜ਼ਮੀ ਦੀ ਆਮਦ। ਇਪਟਾ ਦੀ ਗੋਲਡਨ ਜੁਬਲੀ ਮਨਾਉਣ ਲਈ ਸਮਾਗਮ ਹੋ ਰਿਹਾ ਹੈ। ਪੰਜਾਬ 'ਤੇ ਆਤੰਕ ਦਾ ਝੱਖੜ ਝੁੱਲ ਰਿਹੈ...ਪੰਜਾਬ ਦੇ ਹਿੰਦੂ ਪੰਜਾਬ ਛੱਡ ਕੇ ਹਰਿਆਣਾ, ਦਿੱਲੀ ਤੇ ਹੋਰ ਸੂਬਿਆਂ ਵੱਲ ਵਹੀਰਾਂ ਘੱਤ ਰਹੇ ਨੇ। ਮਾਝਾ ਤਾਂ ਸਭ ਤੋਂ ਵੱਧ ਸੇਕ ਸਹਿ ਰਿਹਾ ਇਸ ਸੰਤਾਪ ਦਾ। ਗੁਰਭਜਨ ਗਿੱਲ ਇਸ ਸਮਾਗਮ ਵਿੱਚ ਅਮਰਜੀਤ ਗੁਰਦਾਸਪੁਰੀ ਨੂੰ ਮੰਚ 'ਤੇ ਪੇਸ਼ ਕਰਦਾ ਹੈ, ਉਸ ਮਾਇਕ ਅੱਗੇ ਆਣ ਕੇ ਅਲਾਪ ਲਿਆ ਤੇ ਵਾਰਿਸ ਦੇ ਬੋਲ ਛੁਹੇ ਹਨ: ਵੀਰਾ ਅੰਮੜੀ ਜਾਇਆ ਤੂੰ ਜਾਹ ਨਾਹੀਂ ਤੇ ਸਾਨੂੰ ਨਾਲ ਫ਼ਿਰਾਕ ਦੇ ਮਾਰ ਨਾਹੀਂ ਭਾਈ ਮਰਨ ਤੇ ਜਾਂਦੀਆਂ ਭੱਜ ਬਾਹੀਂ, ਭਾਈਆਂ ਬਾਝ ਕੋਈ ਬੇਲੀ ਯਾਰ ਨਾਹੀਂ... ਦਸ ਹਜ਼ਾਰ ਤੋਂ ਵੱਧ ਸ੍ਰੋਤੇ ਹਨ ਪੰਡਾਲ ਵਿੱਚ। ਵਾਰਿਸ ਦੀ ਹੀਰ ਦੀ ਧੁਨੀ ਵਿਚਲਾ ਦਰਦ ਤੇ ਗੁਰਦਾਸਪੁਰੀ ਦੀ ਗਰਾਰੀਆਨਾ ਆਵਾਜ਼ ਤੇ ਮੁਰਕੀ....! ਜਿਵੇਂ ਸਭਨਾਂ ਦੇ ਦਿਲ ਧੂਹ ਲਏ ਹੋਣ! ਵਿਯੋਗ ਹਾਵੀ ਹੋ ਗਿਆ ਸਭਨਾਂ ਸ੍ਰੋਤਿਆਂ ਦੇ ਮਨਾਂ ਉੱਤੇ। ਜਿਉਂ ਹੀ ਅਮਰਜੀਤ ਗੁਰਦਾਸਪੁਰੀ ਆਪਣਾ ਗਾਇਨ ਸਮਾਪਤ ਕਰਕੇ ਮਾਇਕ ਤੋਂ ਜੁਦਾ ਹੁੰਦਾ ਹੈ ਤਾਂ ਕੈਫ਼ੀ ਆਜ਼ਮੀ ਦੀ ਜੀਵਨ ਸਾਥਣ ਤੇ ਇਪਟਾ ਲਹਿਰ ਦੀ ਮਜ਼ਬੂਤ ਥੰਮ• ਰਹੀ ਸ਼ੌਕਤ ਆਜ਼ਮੀ ਆਪਣੀ ਕੁਰਸੀ ਤੋਂ ਉੱਠ ਕੇ ਮਾਇਕ 'ਤੇ ਆਉਂਦੀ ਹੈ ਤੇ ਕਹਿੰਦੀ ਹੈ, ''ਐ ਪੰਜਾਬ ਵਾਲੋਂ! ਇਤਨਾ ਕੀਮਤੀ ਹੀਰਾ ਛੁਪਾਈ ਬੈਠੈ ਹੋ...ਮੇਰਾ ਸਾਰਾ ਕੁਛ ਲੇ ਲੋ...ਔਰ ਮੁਝੇ ਅਮਰਜੀਤ ਗੁਰਦਾਸਪੁਰੀ ਦੇ ਦੋ! ਇਸ ਨੇ ਅਭੀ ਜੋ ਪੰਜਾਬ ਕਾ ਦਰਦ ਗਾਯਾ ਹੈ...ਕਾਸ਼ ਕਿ ਵੋਹ ਮੇਰਾ ਹਿੱਸਾ ਬਨ ਜਾਏ...ਔਰ ਵੋ ਦਿਨ ਕਭੀ ਨਾ ਆਏਂ...ਜਬ ਹਿੰਦੂ ਭਾਈਓਂ ਕੇ ਜਾਨੇ ਕਾ ਰੁਦਨ ਗੁਰਦਾਸਪੁਰੀ ਜੈਸੇ ਕਲਾਕਾਰ ਕੋ ਫਿਰ ਕਰਨਾ ਪੜੇ... ਮੁਝੇ ਐਸਾ ਲਗਤਾ ਹੈ...ਜੈਸੇ ਵਾਰਿਸ ਨੇ ਹੀਰ ਕੇਵਲ ਅਮਰਜੀਤ ਕੇ ਗਾਨੇ ਕੇ ਲੀਏ ਲਿਖੀ ਥੀ...।” ਇਹ ਸੁਣ ਸਭ ਦੀਆਂ ਅੱਖਾਂ ਮੋਹ, ਦਰਦ ਤੇ ਵਿਯੋਗ ਵਿੱਚ ਸੇਜਲ ਹੋ ਜਾਂਦੀਆਂ ਨੇ! JJJ ਇੱਕ ਦਿਨ ਜੱਸੋਵਾਲ ਆਪਣੇ ਗੋਡੇ 'ਤੇ ਫ਼ੋਨ ਵਾਲੀ ਡਾਇਰੀ ਧਰੀ ਕਲਾਕਾਰਾਂ ਤੇ ਕਲਾ-ਪ੍ਰੇਮੀਆਂ ਦੇ ਨੰਬਰ ਲੱਭ-ਲੱਭ ਕੇ ਦਬਾ-ਸਟ ਫ਼ੋਨ 'ਤੇ ਫ਼ੋਨ ਘੁਮਾਈ ਜਾ ਰਿਹਾ ਉੱਚੀ-ਉੱਚੀ ਆਖ ਰਿਹਾ ਸੀ, ''ਓ ਭਾਈ... ਲੋਕਾਂ ਦੇ ਕਲਾਕਾਰ ਗੁਰਦਾਸਪੁਰੀ ਦਾ ਲੋਕਾਂ ਵੱਲੋਂ ਉਹਦੇ ਘਰ ਜਾ ਕੇ ਸਨਮਾਨ ਕਰਨੈਂ...ਉਹਦੇ ਪਿੰਡ ਉਦੋਵਾਲੀ ਪੁੱਜੋ ਜਾ ਕੇ...ਲੇਟ ਨਾ ਹੋਜਿਓ ਬਈ...ਓ ਲਿਆ ਵਈ ਗੁਰਭਜਨ ਨੂੰ ਕਹਿ ਸਮਸ਼ੇਰ ਸੰਧੂ ਦਾ ਫ਼ੋਨ ਨੰਬਰ ਦੇਹ...ਓ ਘੁਗਿਆਣਵੀ ਗਰੇਵਾਲ ਨੂੰ ਸੱਦ ਲੈ...ਕਿੱਥੇ ਤੁਰਿਆ ਫਿਰਦੈ? ਨਿਰਮਲ ਜੋੜੇ ਨੂੰ ਕਹੋ ਕਿ ਲੋਈਆਂ ਤੇ ਹਾਰ ਲੈਂਦਾ ਆਵੇ ਭੁਪਿੰਦਰ ਸੰਧੂ ਨੂੰ ਕਹੋ ਕਿ ਹਾਰਾਂ ਦਾ ਟੋਕਰਾ ਭਰਵਾ ਲਵੇ...ਚੱਲੋ-ਚਲੋ ਵਈ ਉਦੋਵਾਲੀ ਨੂੰ...।” ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਦੀ ਸ਼ਾਮ ਮੈਂ ਜਗੀਰ ਸਿੰਘ ਤਾਲਿਬ ਕੋਲ ਪੁੱਜ ਗਿਆ। ਉਹ ਵੀ ਤੂੰਬੀ ਦੀ ਤਾਰ ਕੱਸੀ ਬੈਠਾ ਸੀ। ਸਵੇਰੇ ਅਸੀਂ ਉਸੇ ਯਾਹਮੇ 'ਤੇ ਚੱਲ ਪਏ ਜਿਸ 'ਤੇ ਏਨੇ ਸਾਲ ਪਹਿਲਾਂ ਗਏ ਸਾਂ...ਖੁੱਲ•ੇ ਖੇਤਾਂ ਵਿੱਚ ਰੰਗ-ਬਿਰੰਗੇ ਸ਼ਮਿਆਨੇ ਫਰ-ਫਰ ਝੂਲ ਰਹੇ ਸਨ...ਵੱਡਾ ਪੰਡਾਲ ਸ਼ਿੰਗਾਰਿਆ ਹੋਇਆ ਸੀ...ਆਸ-ਪਾਸ ਕਣਕਾਂ ਨਿੱਸਰੀਆਂ ਖੜ•ੀਆਂ ਸਨ...ਕੱਚੇ ਪਹੇ 'ਤੇ ਜਲੇਬੀਆਂ ਤੇ ਪਕੌੜੇ ਤਲਣ ਵਾਲੇ ਕਿਸੇ ਰਵਾਇਤੀ ਮੇਲੇ ਵਾਂਗ ਦੁਕਾਨਾਂ ਸਜਾਈ ਬੈਠੇ ਹੋਕਰੇ ਮਾਰ ਰਹੇ ਸਨ, ''ਆਜੋ ਬਈ ਗਰਮਾ ਗਰਮ ਜਲੇਬ...ਆਜੋ...ਆਜੋ...ਗਰਮ ਪਕੌੜੇ...।” ਗੁਰਦਾਸਪੁਰੀ ਦਾ ਵੱਡਾ ਪੁੱਤਰ ਪ੍ਰਮਸੁਨੀਲ ਤੇ ਚੇਲਾ ਹਰੀ ਸਿੰਘ ਰੰਗੀਲਾ ਆਉਣ ਵਾਲਿਆਂ ਦਾ ਸਵਾਗਤ ਕਰ ਹਰੇ ਸਨ। ਸਚਮੁੱਚ ਕਿਸੇਂ ਪੇਂਡੂ ਵਿਆਹ ਜਿਹਾ ਮਾਹੌਲ ਜਾਪ ਰਿਹਾ ਸੀ...ਘਰ ਦੇ ਕੱਚੇ ਵਿਹੜੇ ਅੰਦਰ ਭੱਠੀਆਂ ਬਾਲ ਹਲਵਾਈ ਪਕਵਾਨ ਪਕਾ ਰਹੇ ਸਨ। ਗੁਰਦਾਸਪੁਰੀ ਦੇ ਰਿਸ਼ੇਤਦਾਰ ਚਾਈਂ-ਚਾਈਂ ਭੱਜੇ ਫਿਰਦੇ ਸਭ ਦੀ ਸੇਵਾ ਕਰ ਰਹੇ ਸਨ। ਅਗਾਂਹ ਇੱਕ ਬੈਠਕ ਵਿੱਚ ਆਪਣੇ ਪ੍ਰੇਮੀਆਂ ਨੂੰ ਲਾਗੇ ਬਹਾ ਕੇ 'ਪਾਲੀ ਪਾਣੀ ਖੂਹ 'ਤੋਂ ਭਰੇ' ਗੀਤ ਗਾਉਣ ਵਾਲਾ ਗੁਰਪਾਲ ਸਿੰਘ ਪਾਲ ਤੂੰਬੀ 'ਤੇ ਪੋਟੇ ਲਾਈ ਜਾ ਰਿਹਾ ਸੀ। ਜਦ ਪੰਡਾਲ ਪੂਰੇ ਜੋਬਨ 'ਤੇ ਹੋ ਗਿਆ ਤਾਂ ਜੌੜਾ ਵੀ ਕਿਵੇਂ ਪਾਸੇ ਰਹਿ ਸਕਦਾ ਸੀ? ਉਹਨੇ ਮਾਇਕ ਫੜਿਆ ਤੇ ਸਮਸ਼ੇਰ ਸੰਧੂ ਵੱਲੋਂ ਗੁਰਦਾਸਪੁਰੀ ਬਾਰੇ ਲਿਖੀਆਂ ਕੁਝ ਗੱਲਾਂ ਸਾਝੀਆਂ ਕੀਤੀਆਂ। ਤਾਲੀਆਂ ਦੀ ਉੱਚੀ ਗੂੰਜਾਰ ਸੁਣਾਈ ਦਿੱਤੀ। ਗੁਰਦਾਸਪੁਰੀ ਨੂੰ ਉਹਦੇ ਨੇੜ-ਦੂਰ ਦਿਆਂ ਸਭਨਾਂ ਨੇ ਫੁੱਲਾਂ ਤੇ ਨੋਟਾਂ ਦੇ ਹਾਰਾਂ ਨਾਲ ਲੱਦ ਦਿੱਤਾ...। ਤਾਲਿਬ ਗਾ ਰਿਹਾ ਹੈ...ਉਸਤਾਦ ਜੀ ਦਾ ਅਮਰ ਗੀਤ, ''ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਨੀਝਾਂ ਲਾ ਲਾ ਵੇਂਹਦੀ ਦੁਨੀਆਂ ਸਾਰੀ ਏ’।'' ਚੰਡੀਗੜ ਤੋਂ ਆਇਆ ਜੀ ਐੱਸ ਸਿੰਧਰਾ ਗੁਰਦਾਸਪੁਰੀ ਦੇ ਮਾਣ ਵਿੱਚ ਕਵਿਤਾ ਪੜ• ਰਿਹੈ: 'ਦਿਲਾਂ ਵਿੱਚ ਅੱਜ ਕਾਇਮ ਹੈ ਤੇਰੀ ਆਵਾਜ਼ ਦਾ ਜਾਦੂ’।' ਉੱਚੀ ਹੇਕ ਦੀ ਮਲਿਕਾ ਗੁਰਮੀਤ ਬਾਵਾ ਆਖਣ ਲੱਗੀ, ''ਅੱਜ ਮੇਰੇ ਵੀਰ ਦਾ ਸਨਮਾਨ ਹੋ ਰਿਹਾ ਏ...ਮੈਂ ਕਿਉਂ ਨਾ ਗਾਵਾਂਗੀ ਅੱਜ...ਮੈਨੂੰ ਤਾਂ ਸਗੋਂ ਚਾਅ ਦੂਣ ਸਵਾਇਆ ਏ...ਲਓ ਸੁਣੋ ਜੁਗਨੀ...।” ਉਸਨੇ ਕੰਨ 'ਤੇ ਹੱਥ ਧਰ ਕੇ ਲੰਬੀ ਹੇਕ ਚੁੱਕੀ ਤਾਂ ਪੰਡਾਲ ਵਿੱਚ ਸੰਨਾਟਾ ਛਾਅ ਗਿਆ ਜਾਪਿਆ...। ਆਪਣਾ ਉੱਘਾ ਗੀਤ 'ਪਾਲੀ ਪਾਣੀ ਖੂਹ ਤੋਂ ਭਰੇ’ ਤੇ 'ਦਾਤੇ ਦੀਆਂ ਬੇਪਰਵਾਹੀਆਂ ਤੋਂ ਉਏ ਲਾਪਰਵਾਹਾ ਡਰਿਆ ਕਰੇਗਾ ਹਟਣ ਪਿੱਛੋ ਗੁਰਪਾਲ ਸਿੰਘ ਪਾਲ ਆਖਣ ਲੱਗਿਆ, ''ਅੱਜ ਮੈਂ ਇੱਕ ਤੂੰਬੀ ਲੈ ਕੇ ਆਇਐਂ...ਏਹ ਗੁਰਦਾਸਪੁਰੀ ਨੂੰ ਤੁਹਫ਼ਾ ਦੇਣੀ ਐਂ...ਆਹ ਲੈ ਭਰਾਵਾ ਫੜ• ਆਪਣੀ ਅਮਾਨਤ।” ਤੂੰਬੀ ਟੁਣਕ ਰਹੀ...ਅਲਗੋਜ਼ਿਆਂ ਦੀ ਛਣਕਾਰ ਤੇ ਢੋਲ ਦੀ ਤਾਲ ਨਾਲ ਸ੍ਰੋਤਿਆਂ ਦੇ ਪੱਬ ਥਿਰਕ ਰਹੇ...ਗੁਰਦਾਸਪੁਰੀ ਦਾ ਜਿਗਰੀ ਯਾਰ ਗੁਰਭਜਨ ਗਿੱਲ ਅੱਜ ਖ਼ੁਸ਼ੀ ਵਿੱਚ ਖੀਵਾ ਹੋਇਆ ਫੁੱਲਿਆ ਨਹੀਂ ਸਮਾਉਂਦਾ...ਆਖ ਰਿਹਾ ਹੈ, ''ਅੱਜ ਲੋਕ ਗਾਇਕੀ ਦੇ ਜ਼ੈਲਦਾਰ ਦਾ ਸਨਮਾਨ ਹੋ ਰਿਹੈ ਤੇ ਨਾਲੇ ਉਦੋਵਾਲੀ ਪਿੰਡ ਦੇ ਜ਼ੈਲਦਾਰ ਦਾ ਵੀ।” ਜੱਸੋਵਾਲ ਦਾ ਕਥਨ ਸੁਣੋ, '' ਜਿਵੇਂ ਅੰਗਰੇਜ਼ੀ ਦਾ ਪਹਿਲਾ ਅੱਖਰ 'ਏ,’ ਆ...ਉਵੇਂ ਅਮਰਜੀਤ ਲੋਕ-ਗਾਇਕੀ ਦਾ ਪਹਿਲਾ ਅੱਖਰ ਐ...ਲੋਕਾਂ ਦੀ ਗਾਇਕੀ ਦਾ ਨਾਇਕ।” ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸਮਾਗਮ ਵਿੱਚ ਪ੍ਰਵੇਸ਼ ਕਰਕੇ ਹੋਰ ਵੀ ਚਾਰ ਚੰਨ ਲਗਾ ਦਿੱਤੇ ਹਨ। ਉਹਨਾਂ ਆਖਿਆ ਕਿ ਅਮਰਜੀਤ ਗੁਰਦਾਸਪੁਰੀ ਦਾ ਸਨਮਾਨ ਕਰਨਾ ਸੱਚੀ-ਸੁੱਚੀ ਲੋਕ ਗਾਇਕੀ ਦਾ ਸਨਮਾਨ ਕਰਨਾ ਹੈ। ਹਲਕਾ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਗੁਰਦਾਸਪੁਰੀ ਨਾਲ ਜੁੜੀਆਂ ਆਪਣੀਆਂ ਅਭੁੱਲ ਯਾਦਾਂ ਸਾਂਝੀਆਂ ਕੀਤੀਆਂ। ਸਮਾਗਮ ਦਾ ਹੀਰੋ ਗੁਰਦਾਸਪੁਰੀ ਮੰਚ 'ਤੇ ਆਇਆ ਤੇ ਸਭ ਦਾ ਸ਼ੁਕਰਾਨਾ ਕਰਕੇ, 'ਨੀਂ ਦਿੱਲੀਏ ਕਾਗਾਂ ਹਾਰੀਏ’, 'ਚਿੱਟੀ-ਚਿੱਟੀ ਪਗੜੀ'’ ਗੀਤ ਗਾ ਰਿਹੈ...ਸ੍ਰੋਤਿਆਂ ਦੀ ਦੂਰ ਤੀਕ ਲੰਬੀ ਕਤਾਰ ਬੱਝ ਗਈ, ਇਵੇਂ ਲੱਗੇ ਜਿਵੇਂ ਪਿੰਡ ਵਿੱਚ ਕਿਸੇ ਮੁੰਡੇ ਦੇ ਸ਼ਗਨ ਵਾਲੇ ਦਿਨ ਸਾਰੇ ਪੇਂਡੂ ਕਤਾਰ ਬੰਨ• ਕੇ ਸ਼ਗਨ ਪਾਉਂਦੇ ਨੇ...ਗੁਰਦਾਸਪੁਰੀ ਸੱਚਮੁੱਚ ਓਦਣ ਲਾੜੇ ਦੀ ਤਰਾਂ ਲੱਗ ਰਿਹਾ ਸੀ। ਉਸਦੀ ਟੂਣੇਹਾਰੀ...ਉੱਚੀ ਤੇ ਭਰਵੀਂ ਆਵਾਜ਼ ਨਾਲ ਪੰਡਾਲ ਵਿੱਚ ਜਿਵੇਂ ਕੋਈ ਸੱਚੀਓਂ ਹੀ ਟੂਣਾ ਜਿਹਾ ਹਾਵੀ ਹੋ ਗਿਆ ਸੀ। ਹਰ ਕੋਈ ਮਸਤ ਗਿਆ ਜਾਪਦਾ ਸੀ ਆਪਣੇ ਮਹਿਬੂਬ ਫ਼ਨਕਾਰ ਨੂੰ ਸੁਣ ਕੇ! ਆਥਣ ਗੂੜ•ੀ ਹੋ ਜਾਣ ਤੀਕ ਵੀ ਸੁਰਾਂ ਗੂੰਜਦੀਆਂ ਤੇ ਭੰਗੜੇ ਪੈਂਦੇ ਰਹੇ...ਜੱਸੋਵਾਲ ਆਖ ਰਿਹਾ ਸੀ, ''ਜੇ ਅਸੀਂ ਆਪਣੀ ਕੌੰਮ ਦੇ...ਆਪਣੇ ਵਿਰਸੇ ਦੇ ਸੱਚੇ-ਸੁੱਚੇ ਕਲਾਕਾਰਾਂ ਦਾ...ਜਿੰਨਾਂ ਨੇ ਲੋਕ ਸੰਗੀਤ ਨੂੰ ਆਪਣੀਆਂ ਸਾਰੀਆਂ-ਸਾਰੀਆਂ ਉਮਰਾਂ ਸਮਰਪਿਤ ਕਰ ਦਿੱਤੀਆਂ ਨੇ... ਉਹਨਾਂ ਦੇ ਘਰੋਂ-ਘਰੀਂ ਜਾ ਕੇ ਸਨਮਾਨ ਕਰਾਂਗੇ ਤਾਂ ਨਿਰਾਸ਼ ਬੈਠੇ ਕਲਾਕਾਰਾਂ ਦੇ ਚਿਹਰੇ ਚਮਕ ਪੈਣਗੇ...ਆਓ ਸਾਰੇ...ਸੁਰਾਂ ਦੀ ਸੇਵਾ ਕਰਨ ਵਾਲਿਆਂ ਦਾ ਸਨਮਾਨ ਕਰਕੇ ਆਪ ਵੀ ਸਨਮਾਨ ਦੇ ਪਾਤਰ ਬਣੀਏ!”

No comments:

Post a Comment