Monday 2 May 2011

ਏਹ ਕੈਸੀ ਰੁੱਤ ਆਈ


ਨਾ ਰਹੀਆਂ ਓਹ ਪਾਕ ਮੁਹਬਤਾਂ ,ਨਾ ਕੋਈ ਭਾਈਚਾਰਾ

ਦਿਲ ਦੀ ਸਾਂਝ ਸੁਲੀਕਾ ਸਾਰਾ ,ਰਹਿ ਗਏ ਝਗੜੇ ਝੇੜੇ
ਓਹਿਓ ਕਰਨ ਗਦਾਰੀ ਲਗ ਪਏ,ਸੱਜਣ ਯਾਰ ਸੀ ਜਿਹੜੇ
ਬਿਨ ਪੈਸੇ ਤੋਂ ਹਰ ਇਕ ਇਥੇ ,ਲੋਚੀ ਕਰਨ ਕਿਨਾਰਾ

ਅਮ੍ਰਿਤ ਵੇਲੇ ਉੱਠ ਕੇ ਸੀ ਸਭ ,ਰੱਬ ਨੂੰ ਸੀਸ ਨਿਵਾਊਂਦੇ
ਤੜਕੇ ਉਠ ਕੇ ਵਿਚ ਮੰਦਿਰਾਂ ਦੇ,ਪੰਡਤ ਸੰਖ ਵਜਾਉਂਦੇ
ਨਾ ਭਾਈ ਨਾ ਪਾਠੀ ਓਹੋ ,ਸੌਂ ਕੇ ਕਰਨ ਗੁਜਾਰਾ

ਨਾ ਟਿੰਡਾਂ ਦੀ ਟਿਕ ਟਿਕ ਸੁਣਦੀ ,ਨਾਂ ਹਲਟਾਂ ਦੇ ਗੇੜੇ
ਨਾ ਚਾਟੀ ਨਾ ਚੱਕੀ ਡੌਂਦੀ,ਸਵਾਣੀ ਉਠ ਸਵੇਰੇ
ਸੀਰੀ ਦੁੱਧ ਲਿਆਵੇ ਚੋਕੇ ,ਪਿੰਡ ਦਾ ਜੋ ਕਰਤਾਰਾ

ਨਾਂ ਸ਼ਿੰਝਾਂ ਨਾਂ ਘੋੜ ਕੱਬਡੀ ,ਨਾਂ ਕੋਈ ਲਗਦੇ ਮੇਲੇ
ਨਸ਼ਿਆਂ ਵਿਚ ਘੋਰੀ ਰਹਿੰਦੇ ਨੇ,ਪਿੰਡ ਦੇ ਚੋਬਰ ਵੇਹਲੇ
ਨਾਂ ਗਿਧਾ ਨਾਂ ਭੰਗੜਾ ਪੈਂਦਾ,ਨਾਂ ਕੋਈ ਲਗੇ ਆਖਾੜਾ ਲਗੇ

ਨਾਂ ਤ੍ਰਿੰਝਣਾ  ਵਿਚ ਕੁੜੀਆਂ ਨਚਣ,ਨਾਂ ਕੋਈ ਬੋਲੀ ਪਾਵੇ
ਨਾਂ ਕੁੜੀ ਫੁਲਕਾਰੀ ਕਢੇ ,ਨਾਂ ਕੋਈ ਚਰਖਾ ਡਾਹਵੇ
ਟਰੈਕਟਰ ਨਾਲ ਮਸ਼ੀਨੀ ਖੇਤੀ ,ਚਲਦਾ ਏ ਕੰਮ ਸਾਰਾ

ਨਾਂ ਬੇਬੇ ਕੋਈ ਦੇਵੇ ਲੋਰ੍ਹੀ ,ਨਾਂ ਕੋਈ ਬਾਤ ਸੁਣਾਵੇ
ਨਾਂ ਪਾਵੇ ਬਾਤ ਬਤੋਲੀ ,ਨਾਂ ਕੋਈ ਹੀਰਾਂ ਗਾਵੇ

ਨਾਂ  ਡਾਕੀਆ ਨਾਂ ਕਾਂ  ਬੋਲੇ ,ਨਾਂ ਕੋਈ ਕਰੇ ਉਡੀਕਾਂ
ਮੋਬਾਇਲਾਂ ਉਤੇ ਟਾਈਮ ਫਿਕਸ ਨੇ ,ਨਾਂ ਕੋਈ ਦੂਰ ਤਰੀਕਾਂ
ਪਹਿਲਾਂ ਨਾਲੋਂ ਕਹਿੰਦੇ ਕਰੀਏ ,ਸੋਹਣਾਂ ਅਸੀਂ ਗੁਜਾਰਾ

ਮਹਾਂਪੁਰਖਾਂ ਦੀ ਬਾਣੀ ਉਤੇ ,ਕੋਈ ਨਾਂ ਚਲਦਾ ਭਾਈ
ਨੰਗਾ ਨਾਚ ਹੋ ਰਿਹਾ ਜਗ ਤੇ ,ਏਹ ਕੈਸੀ ਰੁੱਤ ਆਈ
ਨਾਂ ਤਿਨਾਂ ਨਾਂ ਤੇਹਰਾਂ ਵਿਚੋਂ ,ਰਿਹਾ ਤੂੰ ਚਾਨੀ ਯਾਰਾ


3 comments: