Sunday 29 May 2011

ਨੀ ਮਾਏਂ, ਅਸੀਂ ਪਰਦੇਸੀ ਆਏ

ਕੰਵਲਜੀਤ  ਸਿੰਘ ਚਾਨੀਆਂ
ਅਸੀਂ ਪਰਦੇਸੀ ਆਏਂ ਨੀ ਮਾਏਂ, ਅਸੀਂ ਪਰਦੇਸੀ ਆਏ
ਪਿੰਡ ਤੇਰੇ ਵਿਚ ਜਾ ਕੇ, ਛਮ- ਛਮ ਨੀਰ ਵਹਾਏ

ਤੇਰੇ ਪਿੰਡ ਦੇ ਰੀਤ ਰਿਵਾਜਾਂ,
ਦੇ ਕਲਮਾਂ ਪੜਨ ਨਿਵਾਜਾ
ਕੇਹੇ ਢੋੰਗ ਰਚਾਏ -ਨੀ ਮਾਏਂ ਅਸੀਂ ਪਰਦੇਸੀ ਆਏ-

ਤੇਰੇ ਪਿੰਡਾਂ ਦੀਆਂ ਕੇਹੀਆਂ ਗਲੀਆਂ
ਪ੍ਰਕਰਮਾਂ ਕਰਦੇ ਘਸੀਆਂ ਤਲੀਆਂ
ਸਾਨੂੰ  ਨਾ ਏ ਭਾਏ-ਨੀ ਮਾਏਂ ਅਸੀਂ ਪਰਦੇਸੀ ਆਏ

ਤੇਰੇ ਪਿੰਡ ਦੀਆਂ ਵਾਟਾਂ ਲੰਮੀਆਂ
ਚਾਰੇ ਪਾਸੇ  ਛਾਈਆਂ ਗਮੀਆਂ
ਝੋਰਾ ਦਿਲ ਨੂੰ ਖਾਏ -ਨੀ ਮਾਏਂ ਅਸੀਂ ਪਰਦੇਸੀ ਆਏ

ਤੇਰੇ ਪਿੰਡ ਦੇ ਲੋਕ ਨਿਭਾਗੇ |
ਸਾਰੇ ਸੁਤੇ ਚਾਨੀ ’’ਜਾਗੇ |
ਕਿਸ ਨੂੰ ਦਰਦ ਸੁਣਾਏ -ਨੀ ਮਾਏਂ ਅਸੀਂ ਪਰਦੇਸੀ ਆਏ


No comments:

Post a Comment