Thursday 30 June 2011

ਬਰਤਾਨਵੀ ਪੰਜਾਬੀਆਂ ਨੇ ਲਿਆ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਹਿਯੋਗ ਦੇਣ ਦਾ ਅਹਿਦ।


ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪਵਿੱਤਰ ਵੇਈਂ ਨਦੀ ਦੀ ਸਾਂਭ ਸੰਭਾਲ ਕਰਨ ਦੇ ਨਾਲ ਨਾਲ ਦੁਆਬੇ ਦੇ ਵਾਤਾਵਰਣ ਅਤੇ ਪਾਣੀ ਨੂੰ ਦੂਸ਼ਿਤ ਕਰਨ ਵਾਲੀ ਕਾਲਾ ਸੰਘਿਆਂ ਡਰੇਨ ਨੂੰ ਜਲੰਧਰ ਦੀਆਂ ਫੈਕਟਰੀਆਂ ਦੇ ਗੰਦੇ ਪਾਣੀ ਤੋਂ ਨਿਜ਼ਾਤ ਦਿਵਾਉਣ ਲਈ ਸੰਘਰਸ਼ ਕਰ ਰਹੇ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੀ ਮੁਹਿੰਮ ਦਾ ਸਮਰਥਨ ਕਰਦਿਆਂ ਬਰਤਾਨੀਆ ਵਸਦੇ ਪੰਜਾਬ ਹਿਤੂ ਪੰਜਾਬੀਆਂ ਨੇ ਸੰਤ ਸੀਚੇਵਾਲ ਦਾ ਸਾਥ ਦੇਣ ਦਾ ਭਰੋਸਾ ਪ੍ਰਗਟਾਇਆ ਹੈ। ਇਸ ਸੰਬੰਧੀ ਪ੍ਰੈੱਸ ਨਾਲ ਗੱਲਬਾਤ ਦੌਰਾਨ ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ, ਗੁਰਦੁਆਰਾ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸ੍ਰ: ਹਿੰਮਤ ਸਿੰਘ ਸੋਹੀ, ਡੋਮੀਨੋਜ਼ ਪੀਜ਼ਾ ਦੇ ਮਾਲਕ ਜਸਵੰਤ ਸਿੰਘ ਗਰੇਵਾਲ, ਸੁਖਦੇਵ ਸਿੰਘ ਔਜ਼ਲਾ, ਤਰਲੋਚਨ ਸਿੰਘ ਬਿਲਗਾ, ਉਮਰਾਓ ਸਿੰਘ ਅਟਵਾਲ, ਯੋਗਰਾਜ ਅਹੀਰ, ਕਰਨੈਲ ਸਿੰਘ ਚੀਮਾ, ਕਮਲਜੀਤ ਸਿੰਘ ਹੇਅਰ, ਮਨਜੀਤ ਸਿੰਘ ਲਿੱਟ, ਚਰਨਦੀਪ ਸਿੰਘ ਜੁਟਲਾ, ਕੌਂਸਲਰ ਰਾਜੂ ਸੰਸਾਰਪੁਰੀ ਆਦਿ ਨੇ ਸਮੂਹ ਪੰਜਾਬੀਆਂ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਨਿਸ਼ਕਾਮ ਸੇਵਕ ਵਜੋਂ ਪੰਜਾਬ ਨੂੰ ਪ੍ਰਦੂਸ਼ਣ ਰਹਿਤ ਕਰਨ ਦਾ ਇਕੱਲੇ ਹੀ ਬੀੜਾ ਚੁੱਕੀ ਫਿਰਦੇ ਸੰਤ ਸੀਚੇਵਾਲ ਦਾ ਸਾਥ ਦਿੱਤਾ

No comments:

Post a Comment